– ਸੈਮਸੰਗ ਦੇ ਮੁਬਾਇਲ ਸਮੇਤ ਸੰਜ਼ਮ ਨੂੰ ਮਿਲ਼ੇ ਹੋਰ ਅਨੇਕਾਂ ਇਨਾਮ*
ਬੰਗਾ (Check Post) : ਪਿੰਡ ਹੀਉਂ ਵਾਸੀ ਅਧਿਆਪਕ ਜੋੜੀ ਮੁੱਖ ਅਧਿਆਪਿਕਾ ਸੁਨੀਤਾ ਰਾਣੀ ਅਤੇ ਮਾ. ਰਾਜ ਹੀਉਂ ਦੇ ਹੋਣਹਾਰ ਸਪੁੱਤਰ ਸੰਜ਼ਮ ਰਾਜ ਨੇ ਪਿਛਲੇ ਦਿਨੀਂ ਕੋਕਾ ਕੋਲਾ ਕੰਪਨੀ ਵੱਲੋਂ ਚਲਾਏ ਗਏ ਚਿਲ- ਬਿਲ ਨਾਂ ਦਾ ਕੌਨਟੈਸਟ ਚਲਾਇਆ ਗਿਆ। ਬੀਤੇ ਹਫਤੇ ਸੰਜ਼ਮ ਰਾਜ ਵੱਲੋਂ ਖਟਕੜ ਖੁਰਦ ਸਥਿੱਤ ਗੁਰੂ ਨਾਨਕ ਮੋਦੀਖਾਨਾ ਜਨਰਲ ਸਟੋਰ ਤੋਂ ਖ੍ਰੀਦੀ ਗਈ ਸਪਰਾਈਟ ਦੀ ਬੋਤਲ ‘ਤੇ ਅਧਾਰਿਤ ਇਸ ਮੁਕਾਬਲੇ ਵਿੱਚ ਸ਼ਮੁਲੀਅਤ ਕੀਤੀ। ਅਗਲੇ ਦਿਨ ਹੀ ਕੋਕਾ ਕੋਲਾ ਕੰਪਨੀ ਵੱਲੋਂ ਇੱਕ ਫ਼ੋਨ ਕਾਲ ਰਾਹੀਂ ਸੰਜ਼ਮ ਰਾਜ ਨੂੰ ਜੇਤੂ ਐਲਾਨ ਦਿੱਤਾ ਗਿਆ। ਅੱਜ ਘਰ ਦੇ ਪਤੇ ‘ਤੇ ਕੋਰੀਅਰ ਰਾਹੀਂ ਪ੍ਰਾਪਤ ਹੋਏ ਪੈਕੇਜ ਰਾਹੀਂ ਸੰਜ਼ਮ ਰਾਜ ਨੂੰ ਸੈਮਸੰਗ ਕੰਪਨੀ ਵੱਲੋਂ ਗਲੈਕਸੀ ਏ 52 ਐੱਸ 5-ਜੀ ਦਾ ਸਮਾਰਟ ਮੁਬਾਇਲ ਫ਼ੋਨ, ਐਮਾਜੌ਼ਨ ਪ੍ਰਾਇਮ ਦੀ ਇੱਕ ਸਾਲਾ ਮੈਂਬਰਸ਼ਿਪ, ਮਿੰਤਰਾ, ਬੁੱਕ ਮਾਈ ਸੋ਼ਅ ਅਤੇ ਸਵਿਗੀ ਐਪ ਵੱਲੋਂ 6-6 ਹਜਾ਼ਰ ਦੇ ਗਿਫ਼ਟ ਵਾਉਚਰ ਪ੍ਰਾਪਤ ਹੋਏ ਹਨ। ਸੰਜ਼ਮ ਰਾਜ ਦੇ ਜੇਤੂ ਰਹਿਣ ਤੇ ਸਮੂਹ ਪਰਿਵਾਰ ਵੱਲੋਂ ਕੰਪਨੀ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ ਹੈ। ਪਿੰਡ ਹੀਉਂ ਦੇ ਸਰਪੰਚ ਸ਼੍ਰੀ ਮਤੀ ਬਲਵੀਰ ਕੌਰ, ਸਾਬਕਾ ਸਰਪੰਚ ਤਰਸੇਮ ਲਾਲ ਝੱਲੀ ਲੰਬੜਦਾਰ ਸੱਤਿਆ ਝੱਲੀ, ਪੰਚ ਧਰਮਵੀਰ ਪਾਲ, ਕਾ. ਬਲਵਿੰਦਰ ਕੁਮਾਰ, ਮਾ. ਅਸ਼ੋਕ ਕੁਮਾਰ, ਡਾ. ਅਸਿਸ਼ ਪਾਲ ਅਤੇ ਦਵਿੰਦਰ ਪਾਲ ਹੀਉਂ ਨੇ ਸੰਜ਼ਮ ਰਾਜ ਨੂੰ ਜੇਤੂ ਰਹਿਣ ‘ਤੇ ਮੁਬਾਰਕਵਾਦ ਦਿੱਤੀ।