(ਹਰਪ੍ਰੀਤ ਸਿੰਘ ਕੈਲੇ) ਮਾਛੀਵਾੜਾ ਸਾਹਿਬ|ਅੱਜ ਪੰਜਾਬ ਰਾਜ ਪੈਨਸ਼ਨਰਜ਼ ਮਹਾਂ ਸੰਘ ਇਕਾਈ ਸ੍ਰੀ ਮਾਛੀਵਾੜਾ ਸਾਹਿਬ ਦੀ ਇਕ ਭਰਵੀਂ ਮੀਟਿੰਗ ਪ੍ਰੇਮ ਸਿੰਘ ਸਰੋਏ ਦੀ ਪ੍ਰਧਾਨਗੀ ਹੇਠ ਪੈਨਸ਼ਨਰਜ ਭਵਨ ਵਿਖੇ ਹੋਈ । ਮੀਟਿੰਗ ਵਿਚ ਮੁੱਖ ਤਿੰਨ ਮੁੱਦੇ 2.59 ਸੈਕਟਰ ਲਾਗੂ ਕਰਨ, 66 ਮਹੀਨਿਆਂ ਦਾ ਬਕਾਇਆ ਦੇਣ ਬਾਰੇ ਅਤੇ ਕੈਸ਼ਲੈੱਸ ਮੈਡੀਕਲ ਸਕੀਮ ਦੇਣ ਬਾਰੇ ਵਿੱਤ ਮੰਤਰੀ ਪੰਜਾਬ ਨੂੰ ਮਿਲ ਕੇ ਉਪਰੋਕਤ ਮੁੱਦਿਆਂ ਨੂੰ ਹੱਲ ਕਰਵਾਉਣ ਲਈ ਸਟੇਟ ਕਮੇਟੀ ਨੂੰ ਸੰਜੀਦਗੀ ਨਾਲ ਪਹਿਲ ਕਰਨ ਦੀ ਗੁਜਾਰਿਸ਼ ਕੀਤੀ ਗਈ। ਇਸ ਮੌਕੇ ਵਿੱਤ ਸਕੱਤਰ ਤਰਲੋਚਨ ਸਿੰਘ ਵੱਲੋਂ ਸਾਰੇ ਮੈਂਬਰਾਂ ਨੂੰ ਅਪੀਲ ਕੀਤੀ ਗਈ ਕਿ ਜੇਕਰ ਸਰਕਾਰ ਹੁਣ ਵੀ ਪੈਨਸ਼ਨਰਾਂ ਦੀਆਂ ਜਾਇਜ਼ ਮੰਗਾਂ ਮੰਨਣ ਦੀ ਬਜਾਏ ਟਾਲ ਮਟੋਲ ਦੀ ਨੀਤੀ ਤੇ ਚਲਦੀ ਹੈ ਤਾਂ ਤਿੱਖੇ ਸੰਘਰਸ਼ ਲਈ ਤਿਆਰ ਬਰ ਤਿਆਰ ਰਹਿਣ ਲਈ ਕਿਹਾ ਗਿਆ। ਇਸ ਮੌਕੇ ਪ੍ਰਧਾਨ ਪ੍ਰੇਮ ਸਿੰਘ ਨੇ ਪੰਜਾਬ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਸਰਕਾਰ ਪੈਨਸ਼ਨਰਾਂ ਦੇ ਸਬਰ ਦੀ ਪਰਖ ਨਾ ਕਰੇ ਕਿਉਂਕਿ ਹੁਣ ਸਬਰ ਦਾ ਪਿਆਲਾ ਭਰ ਚੁੱਕਾ ਹੈ। ਮੀਟਿੰਗ ਵਜੋਂ ਸਕੱਤਰ ਰਾਮ ਸਿੰਘ ਨੇ ਆਪਣੇ ਜੋਸ਼ੀਲੇ ਭਾਸ਼ਣ ਵਿੱਚ ਕਿਹਾ ਕਿ ਸਰਕਾਰ ਜ਼ਰੂਰ ਬਦਲੀ ਹੈ ਪਰ ਨੀਤੀਆਂ ਵਿੱਚ ਬਹੁਤਾ ਫ਼ਰਕ ਨਹੀਂ ਪਿਆ ਜਿਵੇਂ ਸਰਪੰਚਾਂ ਦਾ ਕਿਹਾ ਸਿਰ ਮੱਥੇ ਪਰਨਾਲਾ ਉਥੇ ਦਾ ਉਥੇ। ਇਸ ਮੌਕੇ ਮੀਟਿੰਗ ਵਿੱਚ ਸੁਰਜੀਤ ਸਿੰਘ, ਕੰਧਾਰਾ ਸਿੰਘ, ਮੋਹਣ ਸਿੰਘ, ਸਵਰਨ ਸਿੰਘ, ਮੋਹਣ ਸਿੰਘ, ਲਾਲ ਸਿੰਘ, ਸੁਖਜੀਤ ਸਿੰਘ, ਸ਼ਮਸ਼ੇਰ ਸਿੰਘ, ਰਵਿੰਦਰ ਸਿੰਘ, ਦਿਆਲ ਸਿੰਘ, ਲੇਖ ਰਾਜ, ਮਨੋਹਰ ਲਾਲ, ਸੋਹਣ ਲਾਲ, ਮਹਿੰਦਰ ਸਿੰਘ, ਨਾਹਰ ਸਿੰਘ, ਭਾਰਤ ਭੂਸ਼ਣ, ਗੁਰਮੀਤ ਸਿੰਘ, ਹਰਜਿੰਦਰ ਸਿੰਘ ਰਿਟਾਇਰਡ ਬੀ ਪੀ ਈ ਓ ਆਦਿ ਹਾਜ਼ਰ ਸਨ||