(ਸ਼ਮਿੰਦਰਪਾਲ/ਪੂਜਾ) ਸ੍ਰੀ ਮੁਕਤਸਰ ਸਾਹਿਬ। ਪੰਜਾਬ ਸਰਕਾਰ ਨੂੰ ਸੱਤਾ ਵਿੱਚ ਆਈ ਨੂੰ ਅੱਠ ਮਹੀਨੇ ਹੋ ਗਏ ਹਨ, ਪਰੰਤੂ ਅਜੇ ਤੱਕ ਮੁਲਾਜਮਾਂ ਅਤੇ ਪੈਨਸ਼ਨਰਜ ਦੀਆ ਜਾਇਜ ਮੰਗਾ ਨਹੀ ਮੰਨੀਆਂ ਗਈਆਂ। ਉਕਤ ਵਿਚਾਰਾਂ ਦਾ ਪ੍ਰਗਟਾਵਾ ਪੈਨਸ਼ਨਰਜ ਐਸੋਸੀਏਸ਼ਨ ਪਾਵਰਕਾਮ ਟਰਾਂਸਮਿਸਨ ਕਾਰਪੋਰੇਸਨ ਲਿਮਟਿਡ ਪੰਜਾਬ ਦੇ ਸੂਬਾ ਪ੍ਰੈੱਸ ਸਕੱਤਰ ਜੋਗਿੰਦਰ ਸਿੰਘ ਮੱਲਣ ਨੇ ਕੀਤਾ। ਉਹਨਾਂ ਕਿਹਾ ਕਿ ਭਾਵੇ ਕਿ ਪੰਜਾਬ ਸਰਕਾਰ ਨਾਲ ਕਈ ਵਾਰ ਗੱਲ ਬਾਤ ਹੋਈ/ਵਿਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਕਈ ਮੀਟਿੰਗਾ ਹੋਈਆ, ਪ੍ਰੰਤੂ ਮੰਗਾ ਨਹੀ ਮੰਨੀਆ ਜਾ ਰਹੀਆ। ਜਦੋ ਕਿ ਪੰਜਾਬ ਸਰਕਾਰ ਨੇ ਸੱਤਾ ’ਚ ਪਹਿਲਾ ਮੰਗਾਂ ਮੰਨਣ ਦਾ ਵਾਅਦਾ ਕੀਤਾ ਗਿਆ ਸੀ। ਉਹਨਾਂ ਮੰਗ ਕੀਤੀ ਹੈ ਕਿ 31/12/2015 ਤੋਂ ਪਹਿਲਾ ਰਿਟਾਇਰ ਹੋਏ ਕਰਮਚਾਰੀਆ ਨੂੰ 2-59 ਦਾ ਗੁਣਾਂਕ ਦਿੱਤਾ ਜਾਵੇ, ਡੀ ਏ ਦੀਆ ਕਿਸ਼ਤਾਂ ਰਲੀਜ ਕੀਤੀਆਂ ਜਾਣ, ਕੈਸ਼ਲੈਸ ਸਕੀਮ ਲਾਗੂ ਕੀਤੀਆਂ ਜਾਣ ਆਦਿ, ਪ੍ਰੰਤੂ ਅਫਸੋਸ ਕਿ ਸੱਤਾ ’ਤੇ ਕਾਬਜ ਹੋਣ ਤੇ ਇਕ ਵੀ ਮੰਗ ਪੂਰੀ ਨਹੀ ਕੀਤੀ ਗਈ ਜਿਸ ਕਰਕੇ ਪੈਨਸਨਰਜ ਵਿੱਚ ਭਾਰੀ ਗੁੱਸਾ ਹੈ। ਉਹਨਾਂ ਕਿਹਾ ਕਿ ਇਹਨਾਂ ਮੰਗਾਂ ਨੂੰ ਮਨਾਉਣ ਲਈ ਪੰਜਾਬ ਸਰਕਾਰ ਦੇ ਖਿਲਾਫ ਮੋਹਾਲੀ ਵਿਖੇ 29 ਨਵੰਬਰ ਦਿਨ ਮੰਗਲਵਾਰ ਨੂੰ ਗੋਰਮਿੰਟ ਪੈਨਸਨਰਜ ਜੁਆਇੰਟ ਫਰੰਟ ਦੇ ਫੈਸਲੈ ਅਨੁਸਾਰ ਮਹਾਰੈਲੀ ਕੀਤੀ ਜਾ ਰਹੀ ਹੈ। ਜਿਸ ਵਿੱਚ ਸਰਕਲ ਸ੍ਰੀ ਮੁਕਤਸਰ ਸਾਹਿਬ/ਪੱਛਮੀ ਜੋਨ ਬਠਿੰਡਾ ਦੇ ਪਾਵਰਕਾਮ ਦੇ ਪੈਨਸ਼ਨਰਜ ਵੱਡੀ ਗਿਣਤੀ ਵਿੱਚ ਮੁਹਾਲੀ ਮਹਾਰੈਲੀ ਵਿੱਚ ਸਾਮਲ ਹੋਣਗੇ, ਜੇਕਰ ਪੰਜਾਬ ਸਰਕਾਰ ਨੇ ਉਪਰੋਕਤ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਇਸ ਤੋਂ ਵੀ ਤਿੱਖਾ ਸੰਘਰਸ ਕਰਨ ਲਈ ਮਜਬੂਰ ਹੋਣਗੇ।ਜਿਸ ਦੀ ਜੁੰਮੇਵਾਰ ਪੰਜਾਬ ਸਰਕਾਰ ਹੋਵੇਗੀ।