
(ਸ਼ਮਿੰਦਰਪਾਲ/ਪੂਜਾ) ਸ੍ਰੀ ਮੁਕਤਸਰ ਸਾਹਿਬ। ਸ੍ਰੀ ਮੁਕਤਸਰ ਸਾਹਿਬ ਦੇ ਰੇਲਵੇ ਸਟੇਸਨ ਤੋਂ ਜੈ ਮਾਂ ਚਿੰਤਪੂਰਣੀ ਬਸ ਯਾਤਰਾ ਸੇਵਾ ਸੁਸਾਇਟੀ ਵੱਲੋਂ ਮਾਂ ਚਿੰਤਪੂਰਣੀ ਦਰਬਾਰ ਦੇ ਦਰਸਨਾਂ ਲਈ ਬਸ ਯਾਤਰਾ ਰਵਾਨਾ ਹੋਈ। ਯਾਤਰਾ ਰਵਾਨਾ ਹੋਣ ਤੋਂ ਪਹਿਲਾ ਪੂਜਨ ਹੋਇਆ। ਜਿਸ ’ਚ ਸ਼ਰਧਾਲੂਆਂ ਨੇ ਹਿੱਸਾ ਲਿਆ। ਇਸ ਮੌਕੇ ਅਸਮਾਨ ਮਾਂ ਚਿੰਤਪੂਰਣੀ ਜੀ ਦੇ ਜੈਕਾਰਿਆਂ ਨਾਲ ਗੂੰਜ ਉਠਿਆ। ਸੇਵਾਦਾਰ ਰਮੇਸ ਬਾਘਲਾ ਨੇ ਦੱਸਿਆ ਕਿ ਵਾਪਸੀ ’ਤੇ ਸਰਧਾਲੂਆਂ ਨੂੰ ਨਕੋਦਰ ਲਾਡੀ ਸਾਈਂ ਜੀ ਦਰਬਾਰ ਦੇ ਦਰਸ਼ਨ ਵੀ ਕਰਵਾਏ ਜਾਣਗੇ। ਇਸ ਮੌਕੇ ਪੱਪੀ ਗੁੰਬਰ, ਰਾਜਨ ਬਾਂਸਲ, ਵਿਸਨੂੰ ਬਾਂਸਲ, ਰਾਜ ਕੁਮਾਰ ਗੋਇਲ, ਮਿੰਟਾ ਜੱਗਾ, ਨੀਟਾ ਗਗਨੇਜਾ, ਸੁਸ਼ੀਲ ਹਾਡਾ, ਸੰਦੀਪ ਸਮੇਤ ਵੱਡੀ ਗਿਣਤੀ ਚ ਸਰਧਾਲੂ ਹਾਜਰ ਸਨ ।