ਹਰਿਦੁਆਰ ਵਿਖੇ ਪਹੁੰਚੀ ਇਤਿਹਾਸਕ ਬੇਗਮਪੁਰਾ ਦਮੜੀ ਸ਼ੋਭਾ ਯਾਤਰਾ, ਸੰਗਤਾਂ ਹੋਈਆਂ ਨਤਮਸਤਕ

Share and Enjoy !

Shares

(ਤਰਸੇਮ ਦੀਵਾਨਾ) ਹੁਸ਼ਿਆਰਪੁਰ/ਹਰਿਦੁਆਰ। ਨਿਰਮਲਾ ਛਾਉਣੀ ਆਸ਼ਰਮ ਹਰਿਦੁਆਰ ਤੋਂ ਹਰਿ ਕੀ ਪਉੜੀ ਗੰਗਾਘਾਟ ਤੱਕ ਵਿਸ਼ਾਲ ਸ਼ੋਭਾ ਯਾਤਰਾ ਬੜੀ ਜੋਸ਼ੋ ਖਰੋਸ਼ ਨਾਲ ਆਰੰਭ ਹੋਈ। ਸ੍ਰੀ ਗੁਰੂ ਰਵਿਦਾਸ ਪਬਲਿਕ ਸਕੂਲ (ਰਜਿ) ਚੂਹੜਵਾਲੀ ਤੋਂ ਹਰਿਦੁਆਰ ਹਰਿ ਕੀ ਪਾਉੜੀ ਤੱਕ ਮਹਾਨ ਯਾਤਰਾ ਦੀ ਅਗਵਾਈ ਸੰਤ ਸਰਵਣ ਦਾਸ ਬੋਹਣ, ਸੰਤ ਨਿਰਮਲ ਦਾਸ ਬਾਬੇ ਜੋਡੇ ਨੇ ਕੀਤੀ। ਸਤਿਗੁਰੂ ਰਵਿਦਾਸ ਮਹਾਰਾਜ ਦੇ ਜੈਕਾਰਿਆਂ ਨਾਲ ਅਕਾਸ਼ ਗੂੰਜਦੇ ਹਰਿ ਕੀ ਪੋੜੀ, ਗੰਗਾ ਘਾਟ ਤੇ ਪੁੱਜੀ। ਸੰਗਤਾਂ ਵਲੋਂ ਥਾਂ ਥਾਂ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ। ਉਤਰਾਖੰਡ ਦੇ ਧਾਰਮਿਕ, ਸਮਾਜਿਕ ਅਤੇ ਰਾਜਨੀਤਕ ਆਗੂਆਂ ਅਤੇ ਸੰਗਤਾਂ ਵਲੋਂ ਸੰਤਾਂ ਦਾ ਸਿਰਪਾਓ ਭੇਟ ਕਰਕੇ ਸਨਮਾਨ ਕੀਤਾ। ਹਰਿ ਕੀ ਪਉੜੀ ਸ੍ਰੀ ਗੁਰੂ ਰਵਿਦਾਸ ਘਾਟ ਅਤੇ ਭਗਵਾਨ ਸ੍ਰੀ ਬਾਲਮੀਕ ਘਾਟ ਤੇ ਆਰਤੀ ਕੀਰਤਨ ਤੋਂ ਉਪਰੰਤ ਸਮੂਹ ਸੰਤਾਂ ਅਤੇ ਸੰਗਤਾਂ ਵਲੋਂ ਬੜੀ ਸ਼ਰਧਾ ਨਾਲ ਦਮੜੀ ਭੇਟ ਕੀਤੀ। ਇਸ ਸਮੇਂ ਸੰਤ ਪਰਮਜੀਤ ਦਾਸ ਨਗਰ, ਸੰਤ ਸਰਵਣ ਦਾਸ ਲੁਧਿਆਣਾ, ਮਹੰਤ ਪ੍ਰਸ਼ੋਤਮ ਲਾਲ ਚੱਕ ਹਕੀਮ, ਸੰਤ ਬਲਵੰਤ ਦਾਸ ਡੀਗਿਰੀਆਂ, ਸੰਤ ਕਿਰਪਾਲ ਦਾਸ ਭਾਰਟਾ, ਸੰਤ ਰਮੇਸ਼ ਦਾਸ ਸ਼ੇਰਪੁਰ ਕਲਰਾਂ, ਸੰਤ ਧਰਮਪਾਲ ਸ਼ੇਰਗੜ, ਸੰਤ ਜਸਵੰਤ ਦਾਸ ਰਾਵਲਪਿੰਡੀ, ਸੰਤ ਮਨਜੀਤ ਦਾਸ ਚਲੇਟ (ਹਿਮਾਚਲ), ਸੰਤ ਬੀਬੀ ਕੁਲਦੀਪ ਕੌਰ ਮੇਹਨਾ, ਸੰਤ ਕੁਲਦੀਪ ਦਾਸ ਬਸੀ ਮਰੂਫ, ਸੰਤ ਮਨਜੀਤ ਦਾਸ ਵਿਛੋਹੀ, ਸੰਤ ਪ੍ਰਗਟ ਨਾਥ, ਸੰਤ ਜਗੀਰ ਸਿੰਘ ਮਕਸੂਦਾਂ, ਸੰਤ ਸਤਵਿੰਦਰ ਹੀਰਾ ਕੌਮੀ ਪ੍ਰਧਾਨ ਆਲ ਇੰਡੀਆ ਆਦਿ ਧਰਮ ਮਿਸ਼ਨ, ਸੰਤ ਸੰਤੋਖ ਦਾਸ, ਸੰਤੋਸ਼ ਕੁਮਾਰੀ ਪ੍ਰਧਾਨ ਨਾਰੀ ਸ਼ਕਤੀ ਫਾਂਉਡੇਸ਼ਨ ਇੰਡੀਆ, ਸੰਤ ਬੀਬੀ ਕਮਲੇਸ਼ ਕੌਰ ਨਾਹਲਾਂ, ਸੰਤ ਗੁਰਮੀਤ ਦਾਸ, ਸੰਤ ਲਾਲ ਦਾਸ ਪਿਆਲਾਂ, ਸੰਤ ਗਿਆਨੀ ਰਾਮ ਸਰੂਪ ਹਿਮਾਚਲ, ਸੰਤ ਹਾਕਮ ਸਿੰਘ ਮਾਲਵਾ ਵੀ ਹਾਜਰ ਸਨ।

About Post Author

Share and Enjoy !

Shares

Leave a Reply

Your email address will not be published.