ਪਿੰਡ ਹੀਉਂ ਦੀ ਧੀ ਸਾਦਗੀ ਪਾਲ ਨੇ ਜਿੱਤਿਆ ਮਿਸ  ਫੇਅਰਵੈਲ  ਦਾ ਰੁਤਬਾ

Share and Enjoy !

Shares

ਬੰਗਾ। ਜਿਲਾ ਸਹੀਦ ਭਗਤ ਸਿੰਘ ਨਗਰ ਦੇ ਜਵਾਹਰ ਨਵੋਦਿਆ ਵਿਦਿਆਲਿਆ ਪੋਜੇਵਾਲ ਵਿਖੇ ਇਕ ਸਾਨਦਾਰ ਫੇਅਰਵੇਲ ਪਾਰਟੀ ਦਾ ਆਯੋਜਨ ਗਿਆਰਵੀਂ ਕਲਾਸ ਦੇ ਵਿਦਿਆਰਥੀਆਂ ਵੱਲੋਂ ਬਾਰਵੀ ਕਲਾਸ ਦੇ ਵਿਦਿਆਰਥੀਆਂ ਵਾਸਤੇ ਕੀਤਾ ਗਿਆ। ਇਸ ਪਾਰਟੀ ਵਿਚ ਪਿੰਡ ਹੀਉਂ ਦੀ ਜਾਈ ਬੇਟੀ ਸਾਦਗੀ ਪਾਲ ਸਪੁੱਤਰੀ ਪੱਤਰਕਾਰ ਧਰਮਵੀਰ ਪਾਲ ਨੂੰ ਮਿਸ ਫੇਅਰਵੈਲ ਅਤੇ ਕਮਲ ਨੂੰ ਮਿਸਟਰ ਫੇਅਰਵੈਲ ਚੁਣਿਆ ਗਿਆ। ਇਸ ਪ੍ਰਾਪਤੀ ਤੇ ਬੰਗਾ ਵਿਧਾਇਕ ਡਾ. ਸੁਖਵਿੰਦਰ ਕੁਮਾਰ ਸੁੱਖੀ, ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਕੁਲਜੀਤ ਸਿੰਘ ਸਰਹਾਲ, ਜਸਬੀਰ ਸਿੰਘ ਨੂਰਪੁਰੀ, ਕਾਮਰੇਡ ਬਲਵਿੰਦਰ ਬੰਗਾ, ਡਾ. ਹਰੀ ਬਿਲਾਸ ਹੀਉਂ, ਦਵਿੰਦਰ ਹੀਉਂ, ਰਾਜ ਹੀਉਂ, ਸਾਥੀ ਬਲਵਿੰਦਰ ਹੀਉਂ ਪੰਚ ਅਤੇ ਪਿੰਡ ਹੀਉਂ ਦੇ ਸਰਪੰਚ ਬਲਵੀਰ ਕੌਰ ਝੱਲੀ ਨੇ ਪੰਚਾਇਤ ਮੈਂਬਰ ਧਰਮਵੀਰ ਪਾਲ ਨੂੰ ਤਹਿਦਿਲੋਂ ਮੁਬਾਰਕਵਾਦ ਦਿੱਤੀ। ਪਾਰਟੀ ਵਿਚ ਸਕੂਲ ਦੇ ਸਾਰੇ ਵਿਦਿਆਰਥੀਆਂ ਸਾਰੇ ਅਧਿਆਪਕ ਸਾਮਲ ਸਨ। ਸਾਰੇ ਬੱਚਿਆਂ ਨੇ ਇਸ ਪਾਰਟੀ ਦਾ ਬਹੁਤ ਆਨੰਦ ਮਾਣਿਆ। ਸਟੇਜ ਦੀ ਭੂਮਿਕਾ ਪਵਨ ਕੁਮਾਰ ਅਤੇ ਅੰਮਿ੍ਰਤਾ ਵੱਲੋਂ ਬਾਖੂਬੀ ਨਿਭਾਈ ਗਈ ਅਤੇ ਚੁਣੇ ਗਏ ਮਿਸ ਅਤੇ ਮਿਸਟਰ ਫੇਅਰਵੈਲ ਅਤੇ ਸਮੂਹ ਸਟਾਫ ਦੇ ਪ੍ਰੋਗਰਾਮ ਦੇ ਅੰਤ ਵਿਚ ਕੇਕ ਕੱਟਿਆ। ਇਸ ਪਾਰਟੀ ਵਿਚ ਪਿ੍ਰੰਸੀਪਲ ਸ੍ਰੀ ਰਵਿੰਦਰ ਕੁਮਾਰ ਜੀ, ਸੁਨੀਲ ਚੌਹਾਨ, ਸੁਭਾਸ ਸਰਮਾ, ਸਤਪਾਲ ਸਿੰਘ, ਸੁਦੇਸ ਕੁਮਾਰੀ, ਰਮੇਸ ਠਾਕਰ, ਸੁਨੀਲ ਕੁਮਾਰ, ਅਨਾਮਿਕਾ, ਜਤਿੰਦਰ ਕੌਰ, ਸੰਜੀਵ ਠਾਕਰ, ਸੀਮਾ ਠਾਕਰ, ਸੁਦੇਸ, ਅਮਨ, ਪਰਦੀਪ ਰਾਏ ਆਦਿ ਅਧਿਆਪਕ ਫੇਅਰਵਲ ਪਾਰਟੀ ਵਿਚ ਹਾਜਰ ਸਨ।

About Post Author

Share and Enjoy !

Shares

Leave a Reply

Your email address will not be published.