
– ਰੈਲੀ ਦੀ ਤਿਆਰੀ ਸਬੰਧੀ ਫਗਵਾੜਾ ਵਿਖੇ ਹੋਈ ਮੀਟਿੰਗ ’ਚ ਸੌਂਪੀਆ ਅਹਿਮ ਜ਼ਿੰਮੇਵਾਰੀਆਂ
(ਰਣਜੀਤ ਕਲਸੀ) ਫਗਵਾੜਾ। ਬਹੁਜਨ ਸਮਾਜ ਪਾਰਟੀ ਦੇ ਬਾਨੀ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਦੇ ਪ੍ਰੀਨਿਰਵਾਣ ਦਿਵਸ ਮੌਕੇ 9 ਅਕਤੂਬਰ ਨੂੰ ਪੰਜਾਬ ਸੰਭਾਲੋ ਮੁਹਿੰਮ ਤਹਿਤ ਬਸਪਾ ਸਰਕਾਰ ਬਣਾਓ ਸੰਕਲਪ ਰੈਲੀ ਜੋ ਪਿੰਡ ਉਦੇਸੀਆਂ ਨੇੜੇ ਆਦਮਪੁਰ ਵਿਖੇ ਕਰਵਾਈ ਜਾ ਰਹੀ ਹੈ, ਉਸ ਦੀ ਤਿਆਰੀ ਸਬੰਧੀ ਬੁੱਧ ਵਿਹਾਰ ਸ਼ਾਮ ਨਗਰ ਸ਼ਿਵਪੁਰੀ ਫਗਵਾੜਾ ਵਿਖੇ ਮੀਟਿੰਗ ਹੋਈ। ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਬਸਪਾ ਪੰਜਾਬ ਦੇ ਪ੍ਰਧਾਨ ਐਡਵੋਕੇਟ ਅਵਤਾਰ ਸਿੰਘ ਕਰੀਮਪੁਰੀ ਨੇ ਸ਼ਿਰਕਤ ਕੀਤੀ ਅਤੇ ਵਿਧਾਨ ਸਭਾ ਦੀ ਜ਼ਿੰਮੇਵਾਰ ਲੀਡਰਸ਼ਿਪ ਨੂੰ ਜ਼ਿੰਮੇਵਾਰੀਆਂ ਸੌਂਪੀਆਂ।
ਮੀਟਿੰਗ ਵਿੱਚ ਪਾਰਟੀ ਦੇ ਜੋਨ ਕੋਆਰਡੀਨੇਟਰ ਚੌਧਰੀ ਗੁਰਨਾਮ ਸਿੰਘ ਸਟੇਟ ਜਨਰਲ ਸਕੱਤਰ ਅਤੇ ਲੋਕ ਸਭਾ ਹੁਸ਼ਿਆਰਪੁਰ ਦੇ ਇੰਚਾਰਜ, ਹਰਭਜਨ ਬਲਾਲੋਂ ਸਟੇਟ ਜਨਰਲ ਸਕੱਤਰ, ਪਰਵੀਨ ਬੰਗਾ ਸਟੇਟ ਸਕੱਤਰ, ਲੇਖ ਰਾਜ ਜਮਾਲਪੁਰੀ, ਫਗਵਾੜਾ ਹਲਕਾ ਪ੍ਰਧਾਨ ਚੁਰੰਜੀ ਲਾਲ ਕੌਂਸਲਰ, ਅਮਨਦੀਪ ਕੌਰ ਕੌਂਸਲਰ ਸ਼ਹਿਰੀ ਇੰਚਾਰਜ ਫਗਵਾੜਾ ਤੋਂ ਇਲਾਵਾ ਫਗਵਾੜਾ ਦੀ ਸਮੁੱਚੀ ਲੀਡਰਸ਼ਿਪ ਹਾਜ਼ਰ ਹੋਈ।