ਧੰਨ-ਧੰਨ ਹਜੂਰ ਸ਼੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ਦੀ 86ਵੀ ਬਰਸੀ ’ਤੇ ਕਰਵਾਇਆ ਧਾਰਮਿਕ ਸਮਾਗਮ

Share and Enjoy !

Shares

(ਨਿਊਜ਼ ਚੈਕ ਪੋਸਟ) ਲਸਾੜਾ। ਧੰਨ-ਧੰਨ ਹਜੂਰ ਸ਼੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ਦੀ ਸਲਾਨਾ ਬਰਸੀ ਸਮਾਗਮ ਵਿਰਕਾਂ ਮੋੜ ਤੇ ਦੋਸਾਝਾਂ ਰੋਡ ਧਾਰਮਿਕ ਅਸਥਾਨ ਤੇ ਬੀਬੀ ਬਲਜੀਤ ਕੌਰ, ਸਮੂਹ ਸੰਗਤ, ਐਨਆਰਆਈਜ ਦੇ ਸਹਿਯੋਗ ਨਾਲ ਧਾਰਮਿਕ ਸਮਾਗਮ ਕਰਵਾਇਆ ਗਿਆ ਅਸਥਾਨ ਤੇ ਰੱਖੇ ਗਏ ਸ਼੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਉਪਰੰਤ ਧਾਰਮਿਕ ਦੀਵਾਨ ਸਜਾਏ ਗਏ ਜਿਨਾਂ ਵਿਚ ਪ੍ਰਸਿੱਧ ਗਾਇਕ ਗੁਰਸ਼ਾਨ ਓਕਾਰ ਗੁਰਸ਼ੀਨ, ਗਾਇਕ ਗੁਰੀ ਔਜਲਾ,ਜੈਜਵੀਰ,ਹਾਣੀ,ਜੱਸ ਕੈਲੇ,ਸਾਹਿਲ ਟੰਡਨ ਤੇ ਨੂਰ ਮੁਹੰਮਦ ਵਲੋਂ ਧੰਨ ਧੰਨ ਹਜੂਰ ਸ਼?ਰੀ ਨਾਭ ਕੰਵਲ ਰਾਜ ਸਾਹਿਬ ਜੀ ਦੀ ਬਾਣੀ ਤੇ ਅਧਾਰਿਤ ਸ਼ਬਦ ਸੁਣਾ ਕੇ ਸੰਗਤ ਨੂੰ ਰਾਜਾ ਸਾਹਿਬ ਜੀ ਦੇ ਚਰਨਾ ਨਾਲ ਜੋੜਿਆ ਧਾਰਮਿਕ ਅਸਥਾਨ ਦੇ ਮੁੱਖ ਸੇਵਾਦਾਰ ਬੀਬੀ ਬਲਜੀਤ ਕੌਰ ਤੇ ਸੁਰਜੀਤ ਸਿੰਘ ਕਟਾਰੀਆਂ ਵਾਲੇ ਮਹਾਂਪੁਰਸ਼ਾਂ ਵਲੋ ਦਾਨੀ ਸੰਗਤਾਂ,ਕਲਾਕਾਰ, ਗੀਤਕਾਰ ਤੇ ਸੇਵਾਦਾਰਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਤੇ ਸਾਰੀ ਸੰਗਤ ਅਤੇ ਸੇਵਾਦਾਰਾਂ ਦਾ ਧੰਨਵਾਦ ਕੀਤਾ ਗਿਆ। ਇਸ ਮੋਕੇ ਸੰਗਤ ਵਾਸਤੇ ਚਾਹ ਪਕੌੜਿਆ ਤੋਂ ਇਲਾਵਾ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ।

About Post Author

Share and Enjoy !

Shares

Leave a Reply

Your email address will not be published.