ਸਰਬ ਨੌਜਵਾਨ ਸਭਾ ਨੇ ਕਰਵਾਇਆ ਸ਼ਹੀਦ-ਏ-ਆਜਮ ਸ. ਭਗਤ ਸਿੰਘ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਸਮਾਗਮ

Share and Enjoy !

Shares
ਫਗਵਾੜਾ (ਸ਼ਿਵ ਕੋੜਾ) ਸਰਬ ਨੌਜਵਾਨ ਸਭਾ (ਰਜਿ:) ਫਗਵਾੜਾ ਅਤੇ ਸ਼ਹੀਦ ਭਗਤ ਸਿੰਘ ਯਾਦਗਾਰੀ ਸੁਸਾਇਟੀ (ਰਜਿ:) ਫਗਵਾੜਾ ਵਲੋਂ ਸਾਂਝਾ ਉਪਰਾਲਾ ਕਰਦੇ ਹੋਏ ਸ਼ਹੀਦ-ਏ-ਆਜਮ ਸ. ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇਕ ਸ਼ਰਧਾਂਜਲੀ ਸਮਾਗਮ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਗੁਰੂ ਹਰਿਗੋਬਿੰਦ ਨਗਰ ਫਗਵਾੜਾ ਵਿਖੇ ਸਥਿਤ ਨਗਰ ਸੁਧਾਰ ਟਰੱਸਟ ਦੀ ਇਮਾਰਤ ਵਿਖੇ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨਾਂ ਵਜੋਂ ਨਵਦੀਪ ਸਿੰਘ ਭੋਗਲ ਤਹਿਸੀਲਦਾਰ ਫਗਵਾੜਾ ਅਤੇ ਭਾਜਪਾ ਦੇ ਅਵਤਾਰ ਸਿੰਘ ਮੰਡ ਤੋਂ ਇਲਾਵਾ ਸੰਤੋਸ਼ ਕੁਮਾਰ ਗੋਗੀ ਨੇ ਸ਼ਿਰਕਤ ਕੀਤੀ। ਇਸ ਮੌਕੇ ਸਮੂਹ ਪਤਵੰਤਿਆਂ ਵਲੋਂ ਸ਼ਹੀਦਾਂ ਦੀਆਂ ਤਸਵੀਰਾਂ ਤੇ ਫੁੱਲ ਭੇਂਟ ਕਰਕੇ ਨਿੱਘੀ ਸ਼ਰਧਾਂਜਲੀ ਦਿੱਤੀ। ਮੁੱਖ ਮਹਿਮਾਨਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਤੋਂ ਨੌਜਵਾਨ ਖਾਸ ਤੌਰ ਤੇ ਪ੍ਰੇਰਨਾ ਲੈਣ ਅਤੇ ਦੇਸ਼ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਯਤਨ ਕਰਦੇ ਹੋਏ ਸ਼ਹੀਦਾਂ ਦੇ ਸੁਪਨਿਆਂ ਦਾ ਭਾਰਤ ਬਨਾਉਣ ਵਿਚ ਯੋਗਦਾਨ ਪਾਉਣ, ਕਿਉਕਿ ਸ਼ਹੀਦ ਭਗਤ ਸਿੰਘ ਨੌਜਵਾਨਾਂ ਦੇ ਹਮੇਸ਼ਾ ਤੋਂ ਹੀ ਆਈਡਲ ਰਹੇ ਹਨ। ਉਹਨਾਂ ਕਿਹਾ ਕਿ ਸ਼ਹੀਦ-ਏ-ਆਜ਼ਮ ਭਗਤ ਸਿੰਘ ਨੇ ਦੇਸ਼ ਅਤੇ ਕੌਮ ਲਈ ਜੋ ਕੁਰਬਾਨੀ ਦਿੱਤੀ ਹੈ ਉਸਦੀ ਦੂਸਰੀ ਕੋਈ ਮਿਸਾਲ ਨਹੀਂ ਹੈ। ਉਹਨਾਂ ਦੇ ਆਦਰਸ਼ ਐਡੇ ਵੱਡੇ ਸਨ ਕਿ ਅੱਜ ਵੀ ਉਹਨਾ ਦਾ ਆਜ਼ਾਦੀ ਦਾ ਸੰਕਲਪ, ਸਮਾਜ ਦਾ ਮਾਰਗ ਦਰਸ਼ਨ ਕਰਦਾ ਹੈ। ਉਹਨਾਂ ਇਹ ਵੀ ਕਿਹਾ ਕਿ ਸਰਬ ਨੌਜਵਾਨ ਸਭਾ, ਸ਼ਹੀਦ ਭਗਤ ਸਿੰਘ ਦੇ ਪੂਰਨਿਆਂ ਤੇ ਚੱਲਦੇ ਹੋਏ ਲੋਕ ਸੇਵਾ ਕਰ ਰਹੀ ਹੈ। ਅਵਤਾਰ ਸਿੰਘ ਮੰਡ ਅਤੇ ਸੰਤੋਸ਼ ਕੁਮਾਰ ਗੋਗੀ ਨੇ ਕਿਹਾ ਕਿ ਅਸੀਂ ਸ਼ਹੀਦਾਂ ਦੀਆਂ ਕੁਰਬਾਨੀਆਂ ਸਦਕਾ ਹੀ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ। ਅਤੇ ਸਾਡਾ ਫ਼ਰਜ਼ ਹੈ ਕਿ ਅਸੀਂ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਯਾਦ ਰਖੀਏ। ਇਸ ਮੌਕੇ ਮੰਚ ਸੰਚਾਲਨ ਦੀ ਭੂਮਿਕਾ ਸਭਾ ਦੇ ਮੀਤ ਪ੍ਰਧਾਨ ਸ੍ਰ: ਰਵਿੰਦਰ ਸਿੰਘ ਰਾਏ ਨੇ ਬਖ਼ੂਬੀ ਨਿਭਾਈ ਅਤੇ ਸ਼ਹੀਦਾ ਬਾਰੇ ਆਪਣੀਆਂ ਕਵਿਤਾਵਾਂ ਵੀ ਪੇਸ਼ ਕੀਤੀਆਂ। ਸਮਾਗਮ ਵਿਚ ਹੋਰਨਾਂ ਤੋਂ ਇਲਾਵਾ ਡਾ: ਵਿਜੇ ਕੁਮਾਰ, ਜਗਜੀਤ ਸੇਠ, ਨਰਿੰਦਰ ਸੈਣੀ, ਗੁਰਦੀਪ ਸਿੰਘ ਤੁੱਲੀ, ਰਮਨ ਨਹਿਰਾ, ਹਰਵਿੰਦਰ ਸਿੰਘ, ਵਿਜੇ ਬੰਗਾ, ਉਂਕਾਰ ਜਗਦੇਵ, ਅਨੂਪ ਦੁੱਗਲ, ਸੁਰਿੰਦਰ ਵਰਮਾ, ਪਰਵਿੰਦਰਜੀਤ ਸਿੰਘ, ਜਤਿੰਦਰ ਨਾਹਰ, ਅਸ਼ੋਕ ਸ਼ਰਮਾ, ਵਿੱਕੀ ਸਿੰਘ, ਮੈਡਮ ਨੀਤੂ ਗੁਡਿੰਗ, ਮੈਡਮ ਗੁਰਪ੍ਰੀਤ ਕੌਰ, ਤੀਸ਼ਾ, ਪਲਕ, ਜੂਹੀ, ਨਿਸ਼ੂ, ਮੀਨਾਕਸ਼ੀ, ਸੋਨਾਲੀ, ਪੂਨਮ ਪਾਸੀ, ਗਗਨ, ਰੀਨਾ, ਕੰਚਨ, ਗੁੰਜਾ, ਕੋਮਲ, ਵਰਿੰਦਰ, ਪੂਜਾ, ਮਾਧੂਰੀ, ਰਿੰਪੀ ਆਦਿ ਹਾਜਰ ਸਨ।

About Post Author

Share and Enjoy !

Shares

Leave a Reply

Your email address will not be published.