ਸਰਕਾਰੀ ਸਕੂਲ ਬਡਬਰ ਦੇ ਵਿਦਿਆਰਥੀਆਂ ਨੇ ਜੋਧਪੁਰ  ਤੇ ਉਦੇਪੁਰ ਦਾ  ਟੂਰ ਲਗਾਇਆ 

Share and Enjoy !

Shares
ਲੌਂਗੋਵਾਲ ( ਜਗਸੀਰ ਸਿੰਘ) –
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਡਬਰ ਦੇ ਵਿਦਿਆਰਥੀਆਂ  ਦਾ ਵਿਦਿਅਕ ਟੂਰ ਜੋਧਪੁਰ ਤੇ ਉਦੇਪੁਰ  (ਰਾਜਸਥਾਨ )ਵਿਖੇ ਵਿਦਿਆਰਥੀਆ , ਧੁਨ ਆਨੰਦ ਫਾਊਂਡੇਸ਼ਨ  ਇੰਡੀਆਂ ਅਤੇ ਸਟਾਫ ਦੇ ਵਿੱਤੀ ਸਹਿਯੋਗ ਨਾਲ ਜ਼ਿਲ੍ਹਾ ਸਿੱਖਿਆ ਅਫ਼ਸਰ (ਸ.ਸਿੱ,  ) ਸ੍ਰ ਸੁਨੀਤਇੰਦਰ ਸਿੰਘ, ਪ੍ਰਿੰਸੀਪਲ ਨਿਦਾ ਅਲਤਾਫ ਦੀ  ਰਹਿਨੁਮਾਈ  ਹੇਠ ਅਤੇ ਸਕੂਲ ਮੁੱਖੀ ਸੱਚਦੀਪ ਕੌਰ, ਸੀਨੀਅਰ ਸਰ ਰਿਸ਼ੀ ਕੁਮਾਰ,  ਕੁਲਦੀਪ ਕੌਰ, ਅਵਤਾਰ ਸਿੰਘ, ਅਵਨੀਸ਼ ਕੁਮਾਰ , ਸੁਮਨਦੀਪ ਕੌਰ, ਮਨਪ੍ਰੀਤ ਕੌਰ ,ਰੂਪਕਮਲ ,ਮਨਦੀਪ ਕੁਮਾਰ , ਗੁਰਜੀਤ ਕੌਰ, ਸਾਰਿਕਾ ਜਿੰਦਲ, ਰੁਪਿੰਦਰਜੀਤ ਕੌਰ ਅਨੀਤਾ ਪਾਠਕ ,ਹਰਲੀਨ ਕੌਰ ਦੀ ਅਗਵਾਈ ਹੇਠ ਲਗਾਇਆ ਗਿਆ। ਇਸ ਟੂਰ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਹੋਇਆਂ ਟੂਰ ਦੀ ਟੀਮ ਨੇ ਦੱਸਿਆ ਕਿ ਵਿਦਿਆਰਥੀਆਂ  ਦੇ  ਸਿੱਖਿਅਕ ਵਿਕਾਸ, ਭਾਰਤੀ ਇਤਿਹਾਸ ਦੀ ਪ੍ਰਤੱਖ ਜਾਣਕਾਰੀ, ਅਤੇ ਵਿਦਿਆਰਥੀਆਂ ਨੂੰ ਗੈਰ ਰਸਮੀ ਸਿੱਖਿਆ ਰਾਹੀਂ ਉਹਨਾਂ ਦੇ ਤਜਰਬੇ ਵਿੱਚ ਵਾਧਾ ਕਰਨ ਦੀ ਪ੍ਰਕਿਰਿਆ ਨਵੀਂ ਸਿੱਖਿਆ ਨੀਤੀ ਰਾਹੀਂ ਉਦੇਸ਼ਾਂ ਦੀ ਪ੍ਰਾਪਤੀ ਹਿੱਤ ਜੋਧਪੁਰ- ਉਦੇਪੁਰ ਦਾ ਵਿਦਿਅਕ ਟੂਰ ਲਗਾਇਆ ਗਿਆ, ਸਭ ਤੋਂ ਪਹਿਲਾਂ ਵਿਦਿਅਕ ਟੂਰ  ਜੋਧਪੁਰ ਵਿਖੇ ਪਹੁੰਚਿਆ  ਸਿੰਘ ਸਭਾ ਗੁਰਦੁਆਰਾ ਜੋਧਪੁਰ, ਨੇੜੇ ਰੇਲਵੇ ਸਟੇਸ਼ਨ ਵਿਖੇ ਰੁਕ ਕੇ  ਪ੍ਰਸਿੱਧ ਇਤਿਹਾਸਕ  ਨੀਲਾ ਸ਼ਹਿਰ ਅਤੇ ਸੂਰਜ ਨਗਰੀ ਵਿਚ  ਮੇਹਰਾਨਗੜ੍ਹ  ਕਿਲ੍ਹਾ ,ਉਮੈਦ ਭਵਨ ਮਹਿਲ , ਜਸਵੰਤ ਥੜਾ, ਘੰਟਾ ਘਰ ਅਤੇ ਸਰਦਾਰ ਬਾਜ਼ਾਰ,ਮੰਡੋਰ ਗਾਰਡਨ , ਤੂਰਜੀ ਕਾ  ਝਾਲਰਾ,  ਕਾਇਲਾਣਾ ਝੀਲ , ਰਾਓ ਜੋਧਾ ਡੈਜ਼ਰਟ ਰਾਕ ਪਾਰਕ ਦੇ ਇਤਿਹਾਸ ਬਾਰੇ ਵਿਦਿਆਰਥੀਆਂ ਨੇ ਜਾਣਦੇ ਹੋਏ ਵਿਦਿਅਕ ਯਾਤਰਾ ਦਾ ਆਨੰਦ ਮਾਨਿਆ, ਇਸ ਤੋਂ ਬਾਅਦ ਵਿਦਿਅਕ ਯਾਤਰਾ ਦਾ ਅਗਲਾ ਪੜਾਅ ਉਦੇਪੁਰ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰਤਾਪ ਨਗਰ ਬਣਿਆ। ਜਿੱਥੇ ਵਿਦਿਆਰਥੀਆਂ ਝੀਲਾਂ ਦਾ ਸ਼ਹਿਰ ਵਿਚ  ਸਿਟੀ ਪੈਲੇਸ, ਪਿਛੋਲਾ ਝੀਲ ,ਫਤਿਹ ਸਾਗਰ ਝੀਲ , ਸਹੇਲੀਆਂ ਕੀ ਬਾੜੀ ,ਜਗਦੀਸ਼ ਮੰਦਰ, ਬਾਗੋਰ ਕੀ ਹਵੇਲੀ,ਮੋਤੀ ਮਗਰੀ  ਸ਼ਿਲਪਗ੍ਰਾਮ ਆਦਿ ਵਿੱਚ ਜਾ ਕੇ ਰਾਜਸਥਾਨੀ ਸਭਿਤਾ ਇਤਿਹਾਸ ਸੰਸਕ੍ਰਿਤੀ ਦੇ ਦਰਸ਼ਨ ਕੀਤੇ। ਵਿਦਿਅਕ ਯਾਤਰਾ ਦੌਰਾਨ ਵਿਦਿਆਰਥੀਆਂ ਨੇ ਸਵੈ ਪ੍ਰਬੰਧਨ ,ਸਵੈ ਅਨੁਸ਼ਾਸਨ ਅਤੇ ਘੱਟ ਬਜਟ ਵਿੱਚ ਟੂਰ ਲਗਾਉਣ ਦੇ ਤਰੀਕੇ ਵੀ ਸਿੱਖ ਆਪਣਾ ਯੋਗਦਾਨ ਦਿੱਤਾ। ਵਿਦਿਅਕ ਟੂਰ ਦਾ ਆਖਰੀ ਪੜਾਓ ਬਾਲਾ ਜੀ ਧਾਮ ਸਲਾਸਰ ਵਿਖੇ ਸਮਾਪਤ ਹੋਇਆ।

About Post Author

Share and Enjoy !

Shares

Leave a Reply

Your email address will not be published.