– ਬਾਲ ਕਵੀ ਦਰਬਾਰ 3 ਜੁਲਾਈ ਨੂੰ
(ਜਗਸੀਰ ਲੌਂਗੋਵਾਲ) ਸੰਗਰੂਰ।
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਸੰਗਰੂਰ ਜੋਨ ਵੱਲੋਂ 50 ਸਾਲਾ ਸਥਾਪਨਾ ਦਿਵਸ ਸਮਾਗਮਾਂ ਦੀ ਲੜੀ ਵਿੱਚ ਪੰਚਮ ਪਾਤਿਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਗੁਰਬਾਣੀ ਕੰਠ ਮੁਕਾਬਲੇ ਸਥਾਨਕ ਗੁਰਦੁਆਰਾ ਸਾਹਿਬ ਸੰਤਪੁਰਾ ਵਿਖੇ ਕਰਵਾਏ ਗਏ। ਗੁਰਜੰਟ ਸਿੰਘ ਰਾਹੀ ਜੋਨ ਪ੍ਧਾਨ, ਗੁਰਮੇਲ ਸਿੰਘ ਜਥੇਬੰਦਕ ਸਕੱਤਰ, ਸੁਰਿੰਦਰ ਪਾਲ ਸਿੰਘ ਸਿਦਕੀ ਡਿਪਟੀ ਚੀਫ ਆਰਗੇਨਾਈਜਰ , ਹਰਵਿੰਦਰ ਕੌਰ ਸਕੱਤਰ ਜੋਨ ਇਸਤਰੀ ਕੌਂਸਲ ਅਤੇ ਗੁਰਦੁਆਰਾ ਸਾਹਿਬ ਦੇ ਪ੍ਧਾਨ ਗੁਰਮੀਤ ਸਿੰਘ ਦੀ ਦੇਖ ਰੇਖ ਹੇਠ ਅਤੇ ਸਿੱਖ ਮਿਸ਼ਨਰੀ ਕਾਲਜ ਦੇ ਆਗੂਆਂ ਦੇ ਸਹਿਯੋਗ ਨਾਲ ਕਰਵਾਏ ਇਹਨਾਂ ਮੁਕਾਬਲਿਆਂ ਵਿੱਚ ਪਹੁੰਚੇ ਵਿਦਿਆਰਥੀਆਂ,ਅਧਿਆਪਕ ਇੰਚਾਰਜਾਂ ਤੇ ਸੰਗਤਾਂ ਲਈ ਸਵਾਗਤੀ ਸ਼ਬਦ ਲਾਭ ਸਿੰਘ ਡਿਪਟੀ ਚੀਫ ਆਰਗੇਨਾਈਜਰ ਨੇ ਕਹੇ ਅਤੇ ਸਮਾਗਮ ਦੇ ਮੰਤਵ ਬਾਰੇ ਦੱਸਿਆ। ਇਹਨਾਂ ਮੁਕਾਬਲਿਆਂ ਵਿੱਚ ਅਕਾਲ ਅਕੈਡਮੀਆਂ, ਗੁਰਮਤਿ ਸੰਥਿਆ ਕੇੰਦਰ ਸਮੇਤ ਵੱਖ ਵੱਖ ਸਕੂਲਾਂ ਦੇ 100 ਦੇ ਲਗਭੱਗ ਵਿਦਿਆਰਥੀਆਂ ਨੇ ਭਾਗ ਲਿਆ । ਪਾ੍ਇਮਰੀ , ਮਿਡਲ ਤੇ ਸੀਨੀਅਰ ਸੈਕੰਡਰੀ ਵਿਦਿਆਰਥੀਆਂ ਦੇ ਗਰੁੱਪਾਂ ਤੋਂ ਇਲਾਵਾ ਚੌਥਾ ਗਰੁੱਪ ਸਰਬੱਤ ਸੰਗਤ ਲਈ ਬਣਾਇਆ ਗਿਆ ਜਿਸ ਵਿੱਚ ਧਾਰਮਿਕ ਸੰਸਥਾਵਾਂ ਦੇ ਮੁਖੀਆਂ ਨੇ ਭਾਗ ਲਿਆ। ਇਹਨਾਂ ਮੁਕਾਬਲਿਆਂ ਲਈ ਸਿੱਖ ਮਿਸ਼ਨਰੀ ਕਾਲਜ ਦੇ ਸਰਕਲ ਇੰਚਾਰਜ ਮੋਹਨ ਸਿੰਘ ਧੂਰੀ , ਸੁਖਪਾਲ ਸਿੰਘ ਜੋਨ ਇੰਚਾਰਜ ਦੇ ਨਾਲ ਪਰਮਿੰਦਰ ਸਿੰਘ ਤੇ ਸੁਰਿੰਦਰ ਸਿੰਘ ਨੇ ਜੱਜ ਸਾਹਿਬਾਨ ਵੱਜੋਂ ਨਿਰਧਾਰਿਤ ਸਿਲੇਬਸ ਅਨੁਸਾਰ ਪ੍ਤੀਯੋਗੀਆਂ ਤੋਂ ਬਾਣੀ ਸੁਣੀ। ਸੁਰਿੰਦਰ ਪਾਲ ਸਿੰਘ ਸਿਦਕੀ ਨੇ ਸਟੱਡੀ ਸਰਕਲ ਦੇ 50 ਸਾਲਾ ਸਥਾਪਨਾ ਦਿਵਸ ਨੂੰ ਸਮਰਪਿਤ ਕੀਤੇ ਜਾ ਰਹੇ ਕਾਰਜਾਂ ਅਤੇ ਵਿਦਿਆਰਥੀਆਂ ਨੂੰ ਗੁਰਬਾਣੀ ਦੇ ਸਤਿਕਾਰ ਕਰਨ ਸਬੰਧੀ ਰੌਸ਼ਨੀ ਪਾਈ। ਮੋਹਨ ਸਿੰਘ ਧੂਰੀ ਨੇ ਗੁਰਬਾਣੀ ਦੇ ਸ਼ੁੱਧ ਉਚਾਰਣ ਸਬੰਧੀ ਵਿਦਿਆਰਥੀਆਂ ਨੂੰ ਸੇਧ ਦਿੱਤੀ । ਗੁਰਜੰਟ ਸਿੰਘ ਰਾਹੀ ਨੇ ਸਟੱਡੀ ਸਰਕਲ ਵੱਲੋਂ 3 ਜੁਲਾਈ ਨੂੰ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਕਾਸ਼ ਪੁਰਬ ਮੌਕੇ ਗੁਰਦੁਆਰਾ ਸਾਹਿਬ ਹਰਿਗੋਬਿੰਦ ਪੁਰਾ ਵਿਖੇ ਕਰਵਾਏ ਜਾ ਰਹੇ ਬਾਲ ਕਵੀ ਦਰਬਾਰ ਦੀ ਸੂਚਨਾ ਸਾਂਝੀ ਕੀਤੀ ਤੇ ਵਿਦਿਆਰਥੀਆਂ ਨਾਲ ਵਿਚਾਰ ਸਾਂਝੇ ਕੀਤੇ। ਗੁਰਮੀਤ ਸਿੰਘ ਪ੍ਧਾਨ ਗੁਰਦੁਆਰਾ ਸਾਹਿਬ ਨੇ ਸਟੱਡੀ ਸਰਕਲ ਦੇ ਕਾਰਜਾਂ ਦੀ ਸ਼ਲਾਘਾ ਕੀਤੀ ਅਤੇ ਜੇਤੂਆਂ ਨੂੰ ਵਧਾਈ ਦਿੱਤੀ। ਹਰਵਿੰਦਰ ਕੌਰ ਨੇ ਇਸਤਰੀ ਵਿੰਗ ਦੀਆਂ ਗਤੀਵਿਧੀਆਂ ਦਸਦੇ ਹੋਏ ਧੰਨਵਾਦੀ ਸ਼ਬਦ ਕਹੇ। ਸਾਰੇ ਭਾਗ ਲੈਣ ਵਾਲੇ ਪ੍ਤੀਯੋਗੀਆਂ ਨੂੰ ਪੀ੍ਤਮ ਸਿੰਘ ਤੇ ਹਰਭਜਨ ਸਿੰਘ ਭੱਟੀ ਵੱਲੋਂ ਸਟੇਸ਼ਨਰੀ ਸਮਾਨ ਦੇ ਕੇ ਉਤਸ਼ਾਹਿਤ ਕੀਤਾ ਗਿਆ । ਇਹਨਾਂ ਮੁਕਾਬਲਿਆਂ ਵਿੱਚ ਜਿਥੇ ਸਭ ਤੋਂ ਛੋਟੇ ਗਰੁੱਪ ਵਿੱਚ ਦੂਸਰੀ ਕਲਾਸ ਦੇ ਬੱਚੇ ਅੰਤਰਪੀ੍ਤ ਸਿੰਘ ਨੇ ਜੁਬਾਨੀ ਬਾਣੀ ਸੁਣਾ ਕੇ ਪਹਿਲਾ ਸਥਾਨ ਹਾਸਲ ਕੀਤਾ ਉਥੇ ਸਭ ਤੋਂ ਵੱਡੇ ਸਰਬੱਤ ਸੰਗਤ ਗਰੁੱਪ ਵਿੱਚ 80 ਸਾਲ ਦੀ ਬਜੁਰਗ ਮਾਤਾ ਗੁਰਬਚਨ ਕੌਰ ਨੇ ਨਿਤਨੇਮ ਦੀਆਂ ਬਾਣੀਆਂ ਜੁਬਾਨੀ ਸੁਣਾ ਕੇ ਪਹਿਲਾ ਸਥਾਨ ਹਾਸਲ ਕੀਤਾ। ਜੇਤੂਆਂ ਨੂੰ ਸਟੱਡੀ ਸਰਕਲ ਵੱਲੋਂ ਇਨਾਮ ਦੇਣ, ਅਧਿਆਪਕ ਇੰਚਾਰਜਾਂ ਤੇ ਸਹਿਯੋਗੀਆਂ ਨੂੰ ਸਨਮਾਨ ਦੇਣ ਦੀ ਰਸਮ ਗੁਰਮੀਤ ਸਿੰਘ,ਜਤਿੰਦਰਪਾਲ ਸਿੰਘ ਹੈਪੀ, ਰਣਜੀਤ ਸਿੰਘ , ਅਰਵਿੰਦਰਪਾਲ ਸਿੰਘ ਪਿੰਕੀ , ਮੋਹਨ ਸਿੰਘ ,ਵਰਿੰਦਰ ਜੀਤ ਸਿੰਘ ਬਜਾਜ, ਦਲਵੀਰ ਸਿੰਘ ਬਾਬਾ, ਹਰਵਿੰਦਰ ਸਿੰਘ ਪੱਪੂ, ਹਰਭਜਨ ਸਿੰਘ , ਪੀ੍ਤਮ ਸਿੰਘ ਕਾਂਝਲਾ,ਜਸਪੀ੍ਤ ਸਿੰਘ ਬੇਨੜਾ,ਰਾਜ ਕੁਮਾਰ, ਰਣਜੀਤ ਕੌਰ ਖੇੜੀ, ਗੁਰਲੀਨ ਕੌਰ, ਅਮਨਦੀਪ ਕੌਰ, ਖੁਸ਼ਵੰਤ ਕੌਰ ਫਤਿਹਗੜ੍ਹ ਗੰਢੂਆ,ਰਾਜਵੀਰ ਸਿੰਘ ਫਤਿਹਗੜ੍ਹ ਛੰਨਾ, ਹਰਪੀ੍ਤ ਸਿੰਘ ਨਾਭਾ , ਜੱਜ ਸਾਹਿਬਾਨ ਅਤੇ ਸਟੱਡੀ ਸਰਕਲ ਦੇ ਆਗੂਆਂ ਨੇ ਨਿਭਾਈ। ਇਸ ਮੌਕੇ ਨਾਸਿਕ( ਮਹਾਂਰਾਸ਼ਟਰ) ਤੋਂ ਵਿਸੇਸ਼ ਤੌਰ ਤੇ ਭਾਗ ਲੈਣ ਵਾਲੇ ਛੇਵੀਂ ਕਲਾਸ ਦੇ ਵਿਦਿਆਰਥੀ ਵਿਸ਼ਵਜੋਤ ਸਿੰਘ ਨੂੰ ਵਿਸੇਸ਼ ਉਤਸ਼ਾਹਿਤ ਇਨਾਮ ਦਿੱਤਾ ਗਿਆ । ਸਮੁੱਚੇ ਤੌਰ ਤੇ ਨਤੀਜਿਆਂ ਅਨੁਸਾਰ ਪਾ੍ਇਮਰੀ ਗਰੁੱਪ ਵਿੱਚੋਂ ਅੰਤਰਪੀ੍ਤ ਸਿੰਘ ਬਚਪਨ ਇੰਗਲਿਸ਼ ਸਕੂਲ ਸੰਗਰੂਰ , ਏਕਮਨੂਰ ਕੌਰ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆ ਅਤੇ ਹਰਕੀਰਤ ਮਹਿਲ ਰੋਬਿਨ ਮਾਡਲ ਸਕੂਲ ਧੂਰੀ ਨੇ ਕ੍ਮਵਾਰ ਪਹਿਲੇ ਤਿੰਨ ਸਥਾਨ ਹਾਸਲ ਕੀਤੇ। ਜਦੋਂਕਿ ਗੁਰਨੂਰ ਸਿੰਘ ਲਾ ਫਾਊਂਡੇਸਨ ਸਕੂਲ ਸੰਗਰੂਰ ਤੇ ਜਸਵੀਰ ਸਿੰਘ ਸੰਤ ਅਤਰ ਸਿੰਘ ਅਕੈਡਮੀ ਮਸਤੂਆਣਾ ਸਾਹਿਬ ਨੇ ਹੌਸਲਾ ਵਧਾਊ ਇਨਾਮ ਹਾਸਲ ਕੀਤੇ। ਮਿਡਲ ਗਰੁੱਪ ਵਿੱਚੋਂ ਤਰਨਪੀ੍ਤ ਸਿੰਘ ਗੁਰੂ ਤੇਗ ਬਹਾਦਰ ਪਬਲ਼ਿਕ ਸਕੂਲ ਛਾਜਲੀ, ਸਿਮਰਨ ਕੌਰ ਫਾਰਚੂਨ ਕਾਨਵੈੰਟ ਸਕੂਲ ਅਕੋਈ ਸਾਹਿਬ ਅਤੇ ਸਿਮਰਤੀ ਕੌਰ ਅਕਾਲ ਅਕੈਡਮੀ ਬੇਨੜਾ ਨੇ ਕ੍ਮਵਾਰ ਪਹਿਲੇ ਤਿੰਨ ਸਥਾਨ ਹਾਸਲ ਕੀਤੇ।ਜਦੋਂ ਕਿ ਮਹਿਕਵੀਰ ਕੌਰ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆ ਤੇ ਹਰਮਨਜੀਤ ਸਿੰਘ ਨੇ ਹੋੰਸਲਾ ਵਧਾਊ ਇਨਾਮ ਹਾਸਲ ਕੀਤੇ। ਸੀਨੀਅਰ ਸੇੈਕੰਡਰੀ ਗਰੁੱਪ ਵਿੱਚੋਂ ਸਿਮਰਨਜੋਤ ਕੌਰ ਤੇ ਰਮਨਪੀ੍ਤ ਕੌਰ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆ ਅਤੇ ਅੰਤਪੀ੍ਤ ਕੌਰ ਨੇ ਕ੍ਮਵਾਰ ਪਹਿਲੇ ਤਿੰਨ ਸਥਾਨ ਹਾਸਲ ਕੀਤੇ ਜਦੋਂਕਿ ਪ੍ਭਜੋਤ ਸਿੰਘ ਤੇ ਵਿਸ਼ਵਜੋਤ ਕੌਰ ਨੇ ਹੌਸਲਾ ਵਧਾਊ ਇਨਾਮ ਹਾਸਲ ਕੀਤੇ। ਸਰਬੱਤ ਸੰਗਤ ਗਰੁੱਪ ਵਿੱਚੋ ਗੁਰਬਚਨ ਕੌਰ, ਦਲਵੀਰ ਸਿੰਘ ਬਾਬਾ, ਸੁਰਿੰਦਰ ਪਾਲ ਸਿੰਘ ਨੇ ਕ੍ਮਵਾਰ ਪਹਿਲੇ ਤਿੰਨ ਸਥਾਨ ਹਾਸਲ ਕੀਤੇ ਜਦੋਂ ਕਿ ਹਰਮਨਪੀ੍ਤ ਕੌਰ ਗਗੜਪੁਰ ਅਤੇ ਰਾਜਵੀਰ ਸਿੰਘ ਫਤਿਹਗੜ੍ਹ ਛੰਨਾ ਨੇ ਹੌਸਲਾ ਵਧਾਊ ਇਨਾਮ ਹਾਸਲ ਕੀਤੇ ।