ਸ਼੍ਰੀਮਤੀ ਦਰੋਪਦੀ ਮੂਰਮੂ ਨੂੰ ਰਾਸ਼ਟਰਪਤੀ ਚੁਣੇ ਜਾਣ ਦੀ ਖੁਸ਼ੀ ਵਿੱਚ ਭਾਜਪਾ ਆਗੂਆਂ ਨੇ ਵੰਡੇ ਲੱਡੂ

Share and Enjoy !

Shares

 
(ਜਗਸੀਰ ਲੌਂਗੋਵਾਲ ) ਸੰਗਰੂਰ। ਸਥਾਨਕ ਜਿਲਾ ਕਚਿਹਰੀਆਂ ਵਿਖੇ ਸ਼. ਸੁਰਜੀਤ ਸਿੰਘ ਰੰਧਾਵਾ ਸਟੇਟ ਕੋ-ਕਨਵੀਨਰ, ਬੀ.ਜੇ.ਪੀ. ਪੰਜਾਬ, ਲੀਗਲ ਟੀਮ ਭਾਜਪਾ ਸ. ਸਤੰਵਤ ਸਿੰਘ ਪੂਨੀਆ ਨੈਸ਼ਨਲ ਕਿਸਾਨ ਨੇਤਾ ਬੀਜੇਪੀ ਨੇ ਸ਼੍ਰੀਮਤੀ ਦਰੋਪਦੀ ਮੂਰਮੂ ਨੂੰ ਭਾਰਤ ਦੀ ਪਹਿਲੀ ਆਦੀਵਾਸੀ ਮਹਿਲਾ ਨੂੰ ਦੇਸ਼ ਦੀ 15 ਵੀ ਰਾਸ਼ਟਰਪਤੀ ਚੁਣੇ ਜਾਣ ਦੀ ਖੁਸ਼ੀ ਵਿੱਚ ਲੱਡੂ ਵੰਡੇ । ਇਸ ਮੌਕੇ ਸ. ਰੰਧਾਵਾ ਅਤੇ ਸ. ਪੂਨੀਆ ਨੇ ਸ਼੍ਰੀਮਤੀ ਦਰੋਪਦੀ ਮੂਰਮੁ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਅੱਜ ਦੇਸ਼ ਅਤੇ ਸਾਰੀ ਦੁਨੀਆ, ਸ਼੍ਰੀ ਨਰਿੰਦਰ ਮੋਦੀ ਦੀ ਸਰਕਾਰ ਵੱਲੋਂ ਗਰੀਬਾ ਲਈ ਬਣਾਈਆਂ ਗਈਆਂ ਨੀਤੀਆਂ ਅਤੇ ਦੇਸ਼ ਦੀ ਹੋ ਰਹੀ ਤਰੱਕੀ ਤੋਂ ਖੁਸ਼ ਹਨ ਅਤੇ ਆਉਣ ਵਾਲੀਆਂ 2024 ਦੀਆਂ ਲੋਕ ਸਭਾ ਚੋਣਾ ਵਿੱਚ ਬੀ.ਜੇ.ਪੀ. ਹੋਰ ਵੱਡੀ ਸ਼ਕਤੀ ਬਣਕੇ ਉਭਰੇਗੀ। ਇਸ ਮੌਕੇ ਸ਼੍ਰੀ ਵਨੀਤ ਦੁੱਗਲ ਪ੍ਰਧਾਨ ਜਿਲਾ ਬਾਰ ਐਸੋਸੀਏਸ਼ਨ ਸੰਗਰੂਰ, ਸ੍ਰੀ ਤਰੁਣ ਕੁਮਾਰ ਸੈਕਟਰੀ ਜਿਲਾ ਬਾਰ ਐਸੋਸੀਏਸ਼ਨ ਸੰਗਰੂਰ, ਸੀਨੀਅਰ ਐਡਵੋਕੇਟ ਦਲਜੀਤ ਸਿੰਘ ਸੇਖੋ, ਐਡਵੋਕੇਟ ਕੁਲਦੀਪ ਗਿਰ, ਐਡਵੋਕੇਟ ਨਰਿੰਦਰ ਕੌਰ, ਐਡਵੋਕੇਟ ਨੀਰਜ ਕਾਲੜਾ, ਐਡਵੋਕੇਟ ਸੰਜੀਵ ਕੁਮਾਰ ਸਿੰਗਲਾ, ਐਡਵੋਕੇਟ ਇੰਦਰਜੀਤ ਸਿਡਾਨਾ, ਸ਼੍ਰੀ ਜੋਗੀ ਰਾਮ ਸਾਹਨੀ, ਸਬਕਾ ਚੇਅਰਮੈਨ ਇੰਮਰੁਵਮੈਟ ਟਰਸਟ, ਸ਼੍ਰੀ ਸੁਰਿੰਦਰ ਕੁਮਾਰ ਸ਼ਰਮਾ ਭਾਜਪਾ ਆਗੂ ਅਤੇ ਸ਼੍ਰੀ ਸੁਰੇਸ਼ ਕੁਮਾਰ ਬੇਦੀ ਭਾਜਪਾ ਲੀਡਰ ਅਤੇ ਹੋਰ ਵਕੀਲ ਸਾਹਿਬਾਨ ਵੀ ਹਾਜਰ ਸਨ।

About Post Author

Share and Enjoy !

Shares

Leave a Reply

Your email address will not be published.