ਸ਼ਹੀਦ ਮਾਤਾ ਗੁਰਦੇਵ ਕੌਰ ਦੀ 6ਵੀੰ ਬਰਸੀ ਦੀਆਂ ਤਿਆਰੀਆ ਜ਼ੋਰਾ ਤੇ

Share and Enjoy !

Shares

– ਵੱਖ-ਵੱਖ ਪਿੰਡਾਂ ਅੰਦਰ ਮੀਟਿੰਗਾਂ ਦਾ ਦੌਰ ਜਾਰੀ
(ਜਗਸੀਰ ਲੌਂਗੋਵਾਲ) ਸੰਗਰੂਰ। ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਜੋਨਲ ਵਿੱਤ ਸਕੱਤਰ ਬਿੱਕਰ ਸਿੰਘ ਹਥੋਆ ਤੇ ਗੁਰਦਾਸ ਝਲੂਰ ਨੇ ਪ੍ਰੈਸ ਬਿਆਨ ਰਾਹੀਂ ਦੱਸਿਆ ਕਿ ਜਮੀਨੀ ਘੋਲ ਦਾ ਕੇਂਦਰ ਬਿੰਦੂ ਰਹੇ ਪਿੰਡ ਝਲੂਰ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ਼ਹੀਦ ਮਾਤਾ ਗੁਰਦੇਵ ਕੌਰ ਦੀ 6ਵੀੰ ਬਰਸੀ 8 ਜਨਵਰੀ ਨੂੰ ਮਨਾਈ ਜਾਵੇਗੀ ਜਿਸ ਦੀਆ ਤਿਆਰੀਆਂ ਪੂਰੇ ਜਿਲ੍ਹੇ ਅੰਦਰ ਜਾਰੀ ਹਨ ਜਿਸ ਦੀ ਲੜੀ ਚ ਲਹਿਰਾਗਾਗਾ, ਦਿੜਬਾ ਅਤੇ ਮੂਣਕ ਦੇ ਵੱਖ ਵੱਖ ਪਿੰਡਾਂ ਜਿਵੇ ਝਲੂਰ, ਰਾਏਧਰਨਾ, ਸਾਦੀਹਰੀ, ਘੋੜੇਨਾਬ, ਢੰਢੋਲੀ ਕਲਾਂ, ਸਮੂਰਾ, ਦੇਹਲਾ, ਖਨੌਰੀ ਖੁਰਦ ਚ ਰੈਲੀਆ ਤੇ ਮੀਟਿੰਗਾਂ ਕੀਤੀਆਂ l ਇਸ ਮੌਕੇ ਆਗੂਆਂ ਨੇ ਦੱਸਿਆ ਕਿ ਸ਼ਹੀਦ ਮਾਤਾ ਗੁਰਦੇਵ ਕੌਰ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਵੱਖ- ਵੱਖ ਪਿੰਡਾਂ ਵਿੱਚੋਂ ਹਜ਼ਾਰਾਂ ਲੋਕ 8 ਤਰੀਕ ਨੂੰ ਝਲੂਰ ਪੁੱਜਣਗੇ ਅਤੇ ਜ਼ਮੀਨੀ ਘੋਲ ਨੂੰ ਅੱਗੇ ਵਧਾਉਣ ਅਤੇ ਲੋਕਲ ਪੱਧਰ ਦੀਆਂ ਮੰਗਾਂ ਉੱਪਰ ਅਗਲੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ ਤੇ 7 ਜਨਵਰੀ ਨੂੰ ਬੱਚਿਆਂ ਦੇ ਲੇਖ ਤੇ ਪੇਂਟਿੰਗ ਦੇ ਮੁਕਾਬਲੇ ਕਰਵਾਏ ਜਾਣਗੇ l ਇਸ ਮੌਕੇ ਮਾਤਾ ਗੁਰਦੇਵ ਕੌਰ ਨੂੰ ਮਜ਼ਦੂਰ ਜਥੇਬੰਦੀਆਂ ਤੋਂ ਇਲਾਵਾ ਕਿਸਾਨ, ਮੁਲਾਜ਼ਮ, ਨੌਜਵਾਨ, ਵਿਦਿਆਰਥੀ ਤੇ ਆਗੂ ਸੰਬੋਧਨ ਕਰਨਗੇ l ਅੱਜ ਦੀਆਂ ਮੀਟਿੰਗਾਂ ਦੌਰਾਨ ਗੁਰਵਿੰਦਰ ਸਾਦੀਹਰੀ, ਲੀਲਾ ਭੁਟਾਲ ਕਲਾਂ, ਮੱਖਣ ਝਲੂਰ, ਬਾਬਲਾ ਝਲੂਰ, ਸਤਿਗੁਰ ਰਾਏਧਰਾਣਾ, ਰਾਮਪਾਲ ਘੋੜੇਬਨਾਬ ਤ ਵੱਡੀ ਗਿਣਤੀ ਵਿੱਚ ਮਜ਼ਦੂਰ ਮੌਜੂਦ ਸਨ ।

About Post Author

Share and Enjoy !

Shares

Leave a Reply

Your email address will not be published.