
( ਜਗਤਾਰ ਸਿੰਘ ਜੱਬੋਵਾਲ) ਮੱਲਪੁਰ ਅੜਕਾ। ਸ੍ਰੀ ਹਰਬਲਾਸ ਬਾਗਲਾ ਉਪ ਮੁੱਖ ਕਾਰਜ਼ਕਾਰੀ ਅਫਸਰ ਜ਼ਿਲ੍ਹਾ ਪ੍ਰੀਸ਼ਦ ਸ਼.ਭ.ਸ.ਨਗਰ ਵੱਲੋ ਪਿੰਡ ਜੱਬੋਵਾਲ ਦਾ ਦੋਰਾ ਕੀਤਾ ਗਿਆਂ। ਇਸ ਦੁਰਾਨ ਪਿੰਡ ਵਿੱਚ ਪਾਰਕ ਤੇ ਮਨਰੇਗਾ ਅਧੀਨ ਚੱਲ ਰਹੇ ਕੰਮਾ ਨੂੰ ਦੇਖਿਆ। ਉਹਨਾ ਨੇ ਕੰਮਾ ਦੇ ਪ੍ਰਤੀ ਅਪਣੀ ਤਸੱਲੀ ਪ੍ਰਗਟ ਕੀਤੀ। ਮੌਕੇ ਤੇ ਉਹਨਾ ਨੇ ਇਹ ਪਾਇਆਂ ਕਿ ਮਨਰੇਗਾ ਫੰਡ,ਪੰਚਾਇਤ ਫੰਡ,ਪਿੰਡ ਵਾਸੀ ਅਤੇ ਪਿੰਡ ਦੇ ਐਨ.ਆਰ.ਆਈ ਵੀਰਾ ਦੇ ਸਹਿਯੋਗ ਨਾਲ ਪਾਰਕ ਬਣਾਇਆ ਜਾ ਰਹਿਆ ਹਨ। ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੇ ਪਿੰਡ ਵਾਸੀ ਪੰਚਾਇਤ ਦੇ ਕੰਮਾਂ ਦਿਲਚਸਪੀ ਰੱਖਦੇ ਹਨ। ਉਹ ਪਿੰਡ ਹਮੇਸ਼ਾ ਵਿਕਾਸ ਦੀਆ ਵੱਡੀਆ ਮੱਲਾ ਮਾਰ ਦੇ ਹਨ। ਗ੍ਰਾਮ ਪੰਚਾਇਤ ਅਤੇ ਪਿੰਡ ਵਾਸੀਆ ਦਾ ਆਪਸ ਵਿੱਚ ਸਾਝੇ ਤੌਰ ਤੇ ਰਲ ਕਿ ਕੀਤਾ ਹੋਇਆ ਵਿਕਾਸ ਜਦੋ ਤਿਆਰ ਹੋ ਕਿ ਸਾਰੇ ਨਗਰ ਦੇ ਸਾਹਮਣੇ ਆਉਦਾ ਹੈ। ਤਾ ਉਸ ਦੀ ਮਿਆਦ ਮਜ਼ਬੂਤ ਹੁੰਦੀ ਹੈ। ਉਨ੍ਹਾਂ ਨੇ ਕਿਹਾ ਕਿ ਸਰਪੰਚ ਸਾਹਿਬ ਅਪਣੇ ਘਰ ਦੇ ਕੰਮਾ ਨੂੰ ਛੱਡ ਕੇ ਪਿੰਡ ਦੇ ਵਿਕਾਸ ਦੇ ਕੰਮਾਂ ਵੱਲ ਅਪਣਾ ਸਾਰਾ ਸਮਾਂ ਲਗਾਉਦੇ ਹਨ। ਇਸ ਲਈ ਸਾਰੀਆ ਨੂੰ ਆਪਸੀ ਤਾਲ-ਮੇਲ ਬਣਾ ਕਿ ਤਰੱਕੀ ਵੱਲ ਤੁਰਨਾ ਚਾਹੀਦਾ ਹੈ ।ਇਸ ਮੌਕੇ ਤੇ ਸਰਪੰਚ ਬੀਬੀ ਜਸਵਿੰਦਰ ਕੌਰ ਨੇ ਕਿਹਾ ਕਿ ਪਿੰਡ ਵਿੱਚ ਵਿਕਾਸ ਦੀ ਕੋਈ ਵੀ ਕਮੀ ਨਹੀ ਛੱਡੀ ਜਾਏਗੀ। ਸਾਡਾ ਵੀ ਫ਼ਰਜ਼ ਬਣਦਾ ਹੈ। ਕਿ ਅਪਣੇ ਆਲੇ ਦੁਆਲੇ ਨੂੰ ਸਾਫ਼-ਸੁਥਰਾ ਬਣਾਏ। ਸਰਪੰਚ ਨੇ ਪਾਰਕ ਦੀ ਗੱਲ ਕਰਦੇ ਹੋਏ ਕਿਹਾ ਕਿ ਪਾਰਕ ਤਿਆਰ ਹੋ ਕਿ ਬਹੁਤ ਵਧੀਆ ਦਿੱਖ ਵਾਲੀ ਬਣੇਗੀ।