ਸ਼ਹੀਦ ਭਗਤ ਸਿੰਘ ਨਾਲ ਆਪਣੇ ਮੰਤਰੀਆਂ ਦੀ ਤੁਲਣਾ ਕਰਕੇ ਕੇਜਰੀਵਾਲ ਨੇ ਕੀਤਾ ਸ਼ਹੀਦਾਂ ਦਾ ਅਪਮਾਨ : ਡਾ. ਨਛੱਤਰ ਪਾਲ

Share and Enjoy !

Shares

(ਸਰਬਜੀਤ ਸਿੰਘ ਰਾਹੋਂ) ਨਵਾਸ਼ਹਿਰ।

ਬਹੁਜਨ ਸਮਾਜ ਪਾਰਟੀ ਦੇ ਸੀਨੀਅਰ ਆਗੂ ਅਤੇ ਨਵਾਸ਼ਹਿਰ ਦੇ ਹਲਕਾ ਵਧਾਇਕ ਡਾਂ ਨਛੱਤਰ ਪਾਲ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲੀ ਵਲੋਂ ਸ਼ਰਾਬ ਘੁਟਾਲੇ ਵਿਚ ਫਸੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਤੇ ਭਿ੍ਰਸ਼ਟਾਚਾਰ ਦੇ ਇਕ ਮਾਮਲੇ ਵਿਚ ਜੇਲ ਵਿਚ ਬੰਦ ਦਿੱਲੀ ਦੇ ਮੰਤਰੀ ਸਤਿੰਦਰ ਜੈਨ ਦੀ ਤੁਲਣਾ ਭਗਤ ਸਿੰਘ ਨਾਲ ਕੀਤੇ ਜਾਣ ਨੂੰ ਭਗਤ ਦੀ ਦੇਸ਼ ਭਗਤੀ ਦਾ ਅਪਮਾਨ ਦੱਸਿਆ ਹੈ। ਡਾ. ਨਛੱਤਰ ਪਾਲ ਨੇ ਕਿਹਾ ਕਿ ਭਗਤ ਸਿੰਘ ਦੇਸ਼ ਦੀ ਆਜਾਦੀ ਖਾਤਰ ਜੇਲ ਗਏ ਅਤੇ ਉਨਾਂ ਨੇ ਦੇਸ਼ ਦੀ ਆਜਾਦੀ ਦੀ ਖਾਤਰ ਹੀ ਕੁਰਬਾਨੀ ਦਿੱਤੀ ਹੈ ਜਦਕਿ ਅਰਵਿੰਦ ਕੇਜਰੀਵਾਲ ਦੀ ਕੈਬਨਿਟ ਦੇ ਮੰਤਰੀਆਂ ’ਤੇ ਹਜਾਰਾਂ ਕਰੋੜ ਰੁਪਏ ਦੇ ਘਪਲੇ ਦੇ ਇਲਜਾਮ ਲੱਗੇ ਹਨ ਅਤੇ ਇਨਾਂ ਕੋਲੋਂ ਪੁੱਛਗਿੱਛ ਭਿ੍ਰਸ਼ਟਾਚਾਰ ਦੇ ਦੋਸ਼ਾਂ ਤਹਿਤ ਹੋ ਰਹੀ ਹੈ। ਭਗਤ ਸਿੰਘ ਨੇ ਕੋਈ ਭਿ੍ਰਸ਼ਟਾਚਾਰ ਨਹੀਂ ਸੀ ਕੀਤਾ ਅਤੇ ਇਨਾਂ ਦੋਹਾਂ ਦੀ ਤੁਲਣਾ ਭਗਤ ਸਿੰਘ ਨਾਲ ਕਰਨਾ ਨਾ ਸਿਰਫ ਦੇਸ਼ ਦੇ ਸਾਰੇ ਆਜਾਦੀ ਘੁਲਾਟੀਆਂ ਦਾ ਅਪਮਾਨ ਹੈ ਬਲਕਿ ਮੌਜੂਦਾ ਪੀੜੀ ਵਿਚ ਭਗਤ ਸਿੰਘ ਦੇ ਪੂਰਣਿਆਂ ’ਤੇ ਚੱਲਣ ਵਾਲੇ ਉਨਾਂ ਦੇ ਸਮਰਥਕਾਂ ਦਾ ਵੀ ਅਪਮਾਨ ਹੈ। ਉਨਾਂ ਕਿਹਾ ਕਿ ਜੇ ਸਤਿੰਦਰ ਜੈਨ ਇੰਨੇ ਹੀ ਇਮਾਨਦਾਰ ਹੁੰਦੇ ਤਾਂ ਉਨਾਂ ਨੂੰ ਹੁਣ ਤੱਕ ਅਦਾਲਤ ਤੋਂ ਜਮਾਨਤ ਮਿਲ ਜਾਂਦੀ ਪਰ ਅਦਾਲਤ ਨੇ ਜਾਂਚ ਏਜੰਸੀਆਂ ਵਲੋਂ ਪੇਸ਼ ਕੀਤੇ ਗਏ ਤੱਥਾਂ ਨੂੰ ਦੇਖਦੇ ਹੋਏ ਹੀ ਉਨਾਂ ਨੂੰ ਜਮਾਨਤ ਨਹੀਂ ਦਿੱਤੀ ਹੈ ਜਦਕਿ ਕੇਜਰੀਵਾਲ ਨੇ ਉਨਾਂ ਨੂੰ ਅਜੇ ਵੀ ਮੰਤਰੀ ਦੇ ਅਹੁਦੇ ’ਤੇ ਰੱਖਿਆ ਹੋਇਆ ਹੈ। ਜੇਕਰ ਇਹ ਦੋਵੇਂ ਆਗੂ ਸਾਫ ਨੀਅਤ ਹਨ ਤਾਂ ਕਾਨੂੰਨ ਇਨਾ ਨੂੰ ਖੁਦ ਰਾਹਤ ਦੇ ਦੇਵੇਗਾ। ਉਨਾਂ ਕਿਹਾ ਕਿ ਇਹ ਲੋਕ ਜਨਤਾ ਨਾਲ ਝੂਠੇ ਵਾਅਦੇ ਕਰਕੇ ਸੱਤਾ ਵਿਚ ਆਏ ਹਨ ਅਤੇ ਸੱਤਾ ਵਿਚ ਆਉਣ ਤੋਂ ਬਾਅਦ ਇਨਾਂ ਨੇ ਆਪਣਾ ਕੋਈ ਵਾਅਦਾ ਪੂਰਾ ਨਹੀਂ ਕੀਤਾ ਹੈ। ਜਦਕਿ ਭਗਤ ਸਿੰਘ ਦੇਸ਼ ਦੀ ਆਜਾਦੀ ਦੀ ਖਾਤਰ ਹਰ ਕੁਰਬਾਨੀ ਦੇਣ ਦੇ ਆਪਣੇ ਵਾਅਦੇ ’ਤੇ ਖਰੇ ਉਤਰੇ ਸਨ। ਆਮ ਆਦਮੀ ਪਾਰਟੀ ਦੇ ਆਗੂ ਦੇਸ਼ ਲਈ ਇਕ ਦਿਨ ਵੀ ਜੇਲ ਨਹੀਂ ਗਏ ਇਨਾਂ ਨੂੰ ਜੇਲ ਭਿ੍ਰਸ਼ਟਾਚਾਰ ਦੇ ਕਾਲੇ ਕਾਰਨਾਮਿਆਂ ਕਰਕੇ ਹੋ ਰਹੀ ਹੈ ਅਤੇ ਇਹ ਲੋਕ ਭਗਤ ਸਿੰਘ ਨਾਲ ਆਪਣੀ ਤੁਲਣਾ ਕਰਕੇ ਉਨਾਂ ਦੇ ਨਾਂ ਦਾ ਇਸਤੇਮਾਲ ਕਰ ਰਹੇ ਹਨ।

 

 

 

About Post Author

Share and Enjoy !

Shares

Leave a Reply

Your email address will not be published.