
– ਨਿਜ਼ਰ ਸਮੇਤ ਪਾਰਟੀ ਦੇ ਸੀਨੀਅਰ ਨੇਤਾਵਾਂ ਨੇ ਮੌਕਾ ਉਤੇ ਪਹੁੰਚ ਦਿੱਤਾ ਅਸ਼ੀਰਵਾਦ
(ਪਿੰਕੂ ਆਨੰਦ) ਜੰਡਿਆਲਾ ਗੁਰੂ।
ਹਾਲ ਹੀ ਵਿਚ ਪੰਜਾਬ ਸਰਕਾਰ ਵੱਲੋਂ ਨਿਯੁਕਤ ਕੀਤੇ ਗਏ ਜਿਲਾ ਯੋਜਨਾ ਬੋਰਡ ਦੇ ਚੇਅਰਮੈਨ ਸ. ਜਸਪ੍ਰੀਤ ਸਿੰਘ ਨੇ ਅੱਜ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾਵਾਂ ਤੇ ਵਰਕਰਾਂ ਦੇ ਭਾਰੀ ਇਕੱਠ ਵਿਚ ਆਪਣਾ ਅਹੁਦਾ ਸੰਭਾਲ ਲਿਆ। ਇਸ ਮੌਕੇ ਵਿਸ਼ੇਸ਼ ਤੌਰ ਉਤੇ ਪੁੱਜੇ ਕੈਬਨਿਟ ਮੰਤਰੀ ਇੰਦਰਬੀਰ ਸਿੰਘ ਨਿਜ਼ਰ ਨੇ ਜਸਪ੍ਰੀਤ ਸਿੰਘ ਨੂੰ ਮੁਬਾਰਕਾਂ ਦਿੰਦੇ ਕਿਹਾ ਕਿ ਆਮ ਆਦਮੀ ਪਾਰਟੀ ਮਿਹਨਤੀ ਤੇ ਇਮਾਨਦਾਰ ਲੋਕਾਂ ਦੀ ਪਾਰਟੀ ਹੈ ਅਤੇ ਤੁਹਾਡੀ ਇਸ ਵਿਕਾਰੀ ਅਹੁਦੇ ਲਈ ਨਿਯੁਕਤੀ ਇਸੇ ਅਧਾਰ ਉਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੀਤੀ ਹੈ। ਉਨਾਂ ਕਿਹਾ ਕਿ ਮੇਰੀ ਆਸ ਹੈ ਕਿ ਤੁਸੀਂ ਇਸ ਅਹੁਦੇ ਦੀ ਮਾਣ ਮਰਿਯਾਦਾ ਨੂੰ ਕਾਇਮ ਰੱਖਦੇ ਹੋਏ ਲੋਕ ਭਲਾਈ ਲਈ ਦਿਨ ਰਾਤ ਇਕ ਕਰੋਗੇ। ਉਨਾਂ ਕਿਹਾ ਕਿ ਜਿਵੇਂ ਵਪਾਰ ਜਾਂ ਘਰ ਚਲਾਉਣ ਲਈ ਚੰਗੀ ਯੋਜਨਾ ਦੀ ਲੋੜ ਪੈਂਦੀ ਹੈ, ਉਸੇ ਤਰਾਂ ਇਸ ਬੋਰਡ ਦਾ ਕੰਮ ਜਿਲੇ ਦੇ ਵਿਕਾਸ ਲਈ ਰਣਨੀਤੀ ਤਿਆਰ ਕਰਨੀ ਤੇ ਕੇਂਦਰ ਸਰਕਾਰ ਤੋਂ ਵੱਖ-ਵੱਖ ਮਦਾਂ ਅਧੀਨ ਆਉਂਦੇ ਫੰਡਾਂ ਦੀ ਸਹੀ ਵਰਤੋਂ ਕਰਨੀ ਹੈ, ਜੋ ਕਿ ਮੌਜੂਦਾ ਸੰਦਰਭ ਵਿਚ ਵੱਡੀ ਜ਼ਿੰਮੇਵਾਰੀ ਹੈ। ਇਸ ਮੌਕੇ ਮੇਅਰ ਕਰਮਜੀਤ ਸਿੰਘ ਰਿੰਟੂ, ਵਿਧਾਇਕ ਡਾ. ਅਜੇ ਗੁਪਾਤ, ਜੀਵਨਜੋਤ ਕੌਰ, ਸ੍ਰੀਮਤੀ ਸੁਹਿੰਦਰ ਕੌਰ ਪਤਨੀ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ, ਕੌਂਸਲਰ ਸੁਖਦੇਵ ਸਿੰਘ ਚਾਹਲ, ਸੈਨਟ ਮੈੈਂਬਰ ਸਤਪਾਲ ਸਿੰਘ ਸੋਖੀ, ਬਲਜੀਤ ਸਿੰਘ ਰਿੰਕੂ, ਰਣਦੀਪ ਸਿੰਘ ਗਿੱਲ, ਮਨਜੀਤ ਸਿੰਘ ਫੌਜੀ, ਵਰੁਣ ਰਾਣਾ, ਡਾ. ਇੰਦਰਜੀਤ, ਨਵਨੀਤ ਸ਼ਰਮਾ ਪੀ.ਏ. ਅਤੇ ਹੋਰ ਆਗੂ ਹਾਜ਼ਰ ਸਨ।