ਲੈਕਚਰਾਰ ਮਨਪ੍ਰੀਤ ਕੌਰ ਵੱਲੋਂ ਜਨਮ ਦਿਨ ਦੀ ਖੁਸ਼ੀ ’ਚ ਸਕੂਲ ਲਾਇਬਰੇਰੀ ਨੂੰ ਕਿਤਾਬਾਂ ਕੀਤੀਆਂ ਦਾਨ

Share and Enjoy !

Shares

(ਗੁਰਵਿੰਦਰ ਸਿੰਘ ਚਹਿਲ) ਚੀਮਾ ਮੰਡੀ।

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਖੇਪਲ ਵਿਖੇ ਮਨਪ੍ਰੀਤ ਕੌਰ ਲੈਕਚਰਾਰ ਕੈਮਿਸਟਰੀ ਵੱਲੋਂ ਆਪਣੇ ਜਨਮ ਦਿਨ ਦੀ ਖੁਸ਼ੀ ਵਿੱਚ ਸਕੂਲ  ਲਾਇਬਰੇਰੀ ਲਈ ਵਿਗਿਆਨ ਨਾਲ ਸਬੰਧਿਤ ਪੁਸਤਕਾਂ ਦਾ ਸੈੱਟ ਭੇਂਟ ਕੀਤਾ ਗਿਆ। ਇਹ ਗਿਆਨ ਵਰਧਕ ਪੁਸਤਕਾਂ ਵਿਦਿਆਰਥੀਆਂ ਲਈ ਬਹੁਤ ਹੀ ਸਹਾਈ ਹੋਣਗੀਆਂ।ਜ਼ਿਕਰਯੋਗ ਹੈ ਕਿ ਮਨਪ੍ਰੀਤ ਕੌਰ ਪਹਿਲਾਂ ਵੀ ਸਕੂਲ ਲਾਇਬਰੇਰੀ ਲਈ ਵੱਖ–ਵੱਖ ਸਮਿਆਂ ‘ਤੇ ਕਿਤਾਬਾਂ ਦਾਨ ਕਰਦੇ ਰਹਿੰਦੇ ਹਨ ਅਤੇ ਉਹ ਆਪ ਵੀ ਕਿਤਾਬਾਂ ਪੜਨ ਦੇ ਸ਼ੌਕੀਨ ਹਨ। ਲਾਇਬਰੇਰੀ ‘ਚੋਂ ਕਾਫੀ ਸਾਹਿਤਕ ਕਿਤਾਬਾਂ ਪੜ ਚੁੱਕੇ ਹਨ। ਪਿ੍ਰੰਸੀਪਲ ਬਲਜੀਤ ਸਿੰਘ ਅਤੇ ਅਰਵਿੰਦਰ ਸਿੰਘ ਚਹਿਲ ਵੱਲੋਂ ਮੈਡਮ ਦੇ ਇਸ ਸੁਭਾਗੇ ਕਾਰਜ ਲਈ ਧੰਨਵਾਦ ਕੀਤਾ।   

About Post Author

Share and Enjoy !

Shares

Leave a Reply

Your email address will not be published.