ਈਟੀਟੀ ਟੈੱਟ ਪਾਸ ਬੇਰੁਜਗਾਰ ਅਧਿਆਪਕ ਯੂਨੀਅਨ ਵੱਲੋਂ ਬੇਰੁਜਗਾਰ ਸਾਥੀਆਂ ਨਾਲ ਮੀਟਿੰਗ

Share and Enjoy !

Shares

– 28 ਸਤੰਬਰ ਨੂੰ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕਰਨ ਦਾ ਐਲਾਨ

(ਗੁਰਵਿੰਦਰ ਸਿੰਘ ਚਹਿਲ) ਹੀਰੋ ਖੁਰਦ।

ਪੰਜਾਬ ਦੀ ਆਪ ਸਰਕਾਰ ਨੇ ਚੋਣਾ ਸਮੇਂ ਪੰਜਾਬ ਦੇ ਨੌਜਵਾਨਾਂ ਨਾਲ ਵਾਅਦਾ ਕੀਤਾ ਸੀ ਕਿ ਪੰਜਾਬ ਦੇ ਨੌਜਵਾਨਾਂ ਨੂੰ ਬੇਰੁਜਗਾਰੀ ਦੇ ਆਲਮ ‘ਚੋਂ ਕੱਢਿਆ ਜਾਵੇਗਾ ਤੇ ਪੰਜਾਬ ਦੇ ਕਿਸੇ ਵੀ ਨੌਜਵਾਨ ਨੂੰ ਰੁਜਗਾਰ ਲਈ ਦੂਰ ਦਰ ਧੱਕੇ ਨਹੀਂ ਖਾਣੇ ਪੈਣਗੇ ਤੇ ਰੁਜਗਾਰ ਲਈ ਆਪਣੀਆਂ ਜਾਨਾਂ ਖਤਰੇ ‘ਚ ਪਾ ਪਾਣੀ ਦੀਆਂ ਟੈੰਕੀਆ ‘ਤੇ ਚੜਨ ਦੀ ਲੋੜ ਨਹੀਂ ਪਵੇਗੀ ਪਰ ਜਦੋਂ ਦੀ ਮਾਨ ਸਰਕਾਰ ਪੰਜਾਬ ਦੀ ਸੱਤਾ ‘ਤੇ ਕਾਬਜ ਹੋਈ ਹੈ ਪੰਜਾਬ ਦੇ ਬੇਰੁਜਗਾਰ ਪੜੇ ਲਿਖੇ ਨੌਜਵਾਨਾਂ ਨੂੰ ਰੁਜਗਾਰ ਦੇਣ ਦੀ ਬਜਾਏ ਝੂਠੇ ਲਾਰਿਆਂ ਨਾਲ  ਖੱਜਲ ਖੁਆਰ ਕੀਤਾ ਜਾ ਰਿਹਾ ਹੈ,ਜਿਸਨੂੰ ਕਿਸੇ ਵੀ ਕੀਮਤ ‘ਤੇ ਬਰਦਾਸਤ ਨਹੀ ਕੀਤਾ ਜਾਵੇਗਾ ।

        ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਈ.ਟੀ.ਟੀ. ਟੈਟ ਪਾਸ ਬੇਰੁਜਗਾਰ ਯੂਨੀਅਨ ਦੇ ਸੂਬਾ ਪ੍ਰਧਾਨ ਮਨਿੰਦਰ ਸਿੰਘ ਦੂਲੋਵਾਲ ਨੇ ਗੱਲਬਾਤ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਤੇ ਉਹਨਾਂ ਦੀ ਸਰਕਾਰ ਜੋ ਸੱਤਾ ਦੇ ਨਸ਼ੇ ਵਿੱਚ ਚੂਰ ਹੋ ਚੁੱਕੀ ਹੈ ਤੇ ਪੰਜਾਬ ਦੇ ਬੇਰੁਜਗਾਰ ਅਧਿਆਪਕਾਂ ਨੂੰ ਚੰਡੀਗੜ ਬੇਤੁਕੀਆਂ ਮੀਟਿੰਗਾਂ ਕਰਕੇ ਆਰਥਿਕ ਤੇ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਕਰ ਰਹੀ ਹੈ।ਮਾਨ ਸਰਕਾਰ ਨੇ ਸੱਤਾ ਵਿੱਚ ਆਉਣ ਸਾਰ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਕਿਸੇ ਨੂੰ ਵੀ ਆਪਣੇ ਕੰਮ ਲਈ ਰਵਾਇਤੀ ਸਰਕਾਰਾਂ ਵਾਂਗ ਚੰਡੀਗੜ ਧੱਕੇ ਨਹੀ ਖਾਣੇ ਪੈਣਗੇ ਪਰ ਮੌਕੇ ਦੀ ਸਰਕਾਰ ਆਪਣੇ ਰੁਜਗਾਰ ਦੇ ਵਾਅਦੇ ਤੋਂ ਭੱਜ ਚੁੱਕੀ ਹੈ। ਸੂਬਾ ਪ੍ਰੈੱਸ ਸਕੱਤਰ ਕਮਲਜੀਤ ਸਿੰਘ ਸਮਾਉਂ ਨੇ ਪ੍ਰੈਸ ਨੂੰ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਮਾਨ ਸਰਕਾਰ 5994 ਬੇਰੁਜਗਾਰ ਅਧਿਆਪਕਾਂ ਦਾ ਨਾਂ ਪੋਰਟਲ ਖੋਲ ਰਹੀ ਹੈ ਤੇ ਦੂਜੇ ਪਾਸੇ ਪੰਜਾਬ ਦੇ ਬੇਰੁਜਗਾਰ ਅਧਿਆਪਕਾਂ ਨੂੰ ਪਹਿਲ ਦੇਣ ਦੀ ਬਜਾਇ ਦੂਜੇ ਰਾਜਾਂ ਨੂੰ ਪਹਿਲ ਦੇ ਰਹੀ ਹੈ।ਉਪਰੋਕਤ ਆਗੂਆਂ ਨੇ ਮਾਨ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਜੇਕਰ ਈਟੀਟੀ ਬੇਰੁਜਗਾਰ ਅਧਿਆਪਕਾਂ ਲਈ ਆਪ ਸਰਕਾਰ ਨੇ ਨਾ ਹੀ  ਪੋਰਟਲ ਖੋਲਿਆ ਹੈ ਤੇ ਨਵੀਂ ਭਰਤੀ ਨੂੰ ਸੁਰੂ ਕਰਵਾਉਣ ਲਈ 28 ਸਤੰਬਰ ਨੂੰ ਸੰਗਰੂਰ ਵਿਖੇ ਸੂਬਾ ਪੱਧਰੀ ਐਕਸ਼ਨ ਵੱਡੀ ਗਿਣਤੀ ‘ਚ ਪਹੁੰਚ ਕੇ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕੀਤਾ ਜਾਵੇਗਾ।ਜਥੇਬੰਦੀ ਦੇ ਸਾਥੀ ਗੁਰਵਿੰਦਰ ਬੱਛੋਆਣਾ,ਸਚਿਨ ਬੁਢਲਾਡਾ,ਅਕਾਸਦੀਪ ਸੈਦੇਵਾਲਾ,ਜਸਵੀਰ, ਮਨਪ੍ਰੀਤ ਕੁਲਦੀਪ,ਜੋਤੀ ਕੌਰ,ਮਨਪ੍ਰੀਤ ਕੌਰ,ਪੂਜਾ,ਵੀਰਪਾਲ ਕੌਰ ਆਦਿ ਸ਼ਾਮਿਲ ਸਨ।   

About Post Author

Share and Enjoy !

Shares

Leave a Reply

Your email address will not be published.