ਮਲੋਟ (ਪ੍ਰੇਮ ਗਰਗ) : ਸਥਾਨਕ ਲਵਿੰਗ ਲਿਟਲ ਪਲੇਵੇ ਐਂਡ ਪ੍ਰੇਪਰੇਟਰੀ ਸਕੂਲ ਵਿਖੇ ਪਿ੍ਰੰਸੀਪਲ ਮੀਨਾ ਅਰੋੜਾ ਦੀ ਅਗਵਾਈ ਵਿਚ ‘ਓਰੇਂਜ਼ ਡੇਅ’ ਮਨਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਦੀ ਪਿ੍ਰੰਸੀਪਲ ਮੀਨਾ ਅਰੋੜਾ ਨੇ ਦੱਸਿਆ ਕਿ ਅੱਜ ਦੇ ਦਿਨ ਸਾਰੇ ਬੱਚੇ ਓਰੇਂਜ਼ ਰੰਗ ਦੇ ਕੱਪੜਿਆਂ ਵਿਚ ਸਜ ਕੇ ਆਏ। ਉਨਾਂ ਦੱਸਿਆ ਕਿ ਜਿੱਥੇ ਬੱਚੇ ਓਰੇਜ਼ ਰੰਗ ਦੇ ਕੱਪੜਿਆਂ ਵਿਚ ਸਜ ਕੇ ਆਏ, ਉੱਥੇ ਹੀ ਓਰੇਂਜ਼ ਰੰਗੇ ਫਲ ਜਿਵੇਂ ਕਿ ਸੰਤਰਾ ਆਦਿ ਆਪਣੇ ਨਾਲ ਲੈਕੇ ਆਏ। ਉਨਾਂ ਓਰੇਂਜ਼ ਰੰਗ ਦੀ ਮਹੱਤਤਾ ਬਾਰੇ ਦੱਸਦਿਆਂ ਕਿਹਾ ਕਿ ਬਾਕੀ ਰੰਗਾਂ ਦੀ ਤਰਾਂ ਓਰਂੇਜ਼ ਰੰਗ ਵੀ ਜ਼ਿੰਦਗੀ ਵਿਚ ਅਹਿਮ ਸਥਾਨ ਰੱਖਦਾ ਹੈ, ਕਿਉਂਕਿ ਓਰੇਜ਼ ਰੰਗ ਖੁਸ਼ਹਾਲੀ ਦਾ ਪ੍ਰਤੀਕ ਹੈ ਅਤੇ ਸਾਡੇ ਰਾਸ਼ਟਰੀ ਝੰਡੇ ਵਿਚ ਵੀ ਓਰੇਜ਼ ਰੰਗ ਦਾ ਅਹਿਮ ਸਥਾਨ ਹੈ। ਬੱਚਿਆਂ ਦੀਆਂ ਓਰੇਂਜ਼ ਰੰਗ ਨਾਲ ਸਬੰਧਤ ਗਤੀਵਿਧੀਆਂ ਵੀ ਕਰਵਾਈਆਂ ਗਈਆਂ, ਜਿਸ ਵਿਚ ਬੱਚਿਆਂ ਵਲੋਂ ਵੱਧ ਚੜ ਕੇ ਭਾਗ ਲਿਆ ਗਿਆ। ਇਸ ਮੌਕੇ ’ਤੇ ਪਿ੍ਰੰਸੀਪਲ ਮੀਨਾ ਅਰੋੜਾ ਅਤੇ ਸਟਾਫ਼ ਵਲੋਂ ਬੱਚਿਆਂ ਨੂੰ ਓਰੇਂਜ਼ ਰੰਗ ਦੀਆਂ ਟਾਫ਼ੀਆਂ ਵੀ ਵੰਡੀਆਂ ਗਈਆਂ। ਇਸ ਮੌਕੇ ’ਤੇ ਮੈਡਮ ਅੰਨੂੰ, ਆਰਤੀ, ਪਿੰਕੀ ਆਦਿ ਸਮੂਹ ਸਟਾਫ਼ ਹਾਜ਼ਰ ਸੀ।