ਭਗਵੰਤ ਮਾਨ ਸਰਕਾਰ ਕਿਸਾਨਾਂ ਨੂੰ ਬਿਜਲੀ ਦੀ ਸਥਿਤੀ ਬਾਰੇ ਸਪੱਸ਼ਟ ਕਰੇ-ਜਗਪਾਲ ਅਬੁੱਲਖੁਰਾਣਾ

Share and Enjoy !

Shares

ਮਲੋਟ/ਲੰਬੀ (ਪ੍ਰੇਮ ਗਰਗ) : ਪੰਜਾਬ ਦੀ ਆਮ ਆਦਮੀ ਪਾਰਟੀ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਹੁਣ ਪੂਰਾ ਕਰੇ, ਨਾ ਕਿ ਟਾਲ ਮਟੋਲ ਕਰਨਾ ਚਾਹੀਦਾ। ਇਹ ਗੱਲਾਂ ਦਾ ਪ੍ਰਗਟਾਵਾ ਸਾਬਕਾ ਕੈਬਨਿਟ ਮੰਤਰੀ ਪੰਜਾਬ ਸਵ: ਗੁਰਨਾਮ ਸਿੰਘ ਅਬੁੱਲਖੁਰਾਣਾ ਦੇ ਸਪੁੱਤਰ ਅਤੇ ਵਿਧਾਨ ਸਭਾ 2022 ਦੀਆਂ ਚੋਣਾਂ ਵਿਚ ਹਲਕਾ ਲੰਬੀ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਵਜੋਂ ਚੋਣ ਲੜ ਚੁੱਕੇ ਜਗਪਾਲ ਸਿੰਘ ਅਬੁੱਲਖੁਰਾਣਾ ਨੇ ਆਪਣੇ ਗ੍ਰਹਿ ਵਿਖੇ ਕੁਝ ਚੋਣਵੇਂ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਕੀਤਾ। ਸੀਨੀਅਰ ਕਾਂਗਰਸੀ ਆਗੂ ਨੇ ਕਿਹਾ ਕਿ ਸਰਕਾਰ ਦੀ ਕਮਜੋਰੀ ਤਾਂ ਸੁਰੂ ਤੋਂ ਸਾਬਿਤ ਹੋਣੀ ਸੁਰੂ ਹੋ ਗਈ ਹੈ, ਕਿਉਂਕਿ ਸਰਕਾਰ ਨੇ 7000 ਹਜਾਰ ਕਰੋੜ ਦਾ ਕਰਜਾਂ ਤਾਂ ਚੁੱਕ ਵੀ ਲਿਆ, ਜਦੋਂ ਕਿ ਸਰਕਾਰ ਨੇ ਕਿਹਾ ਸੀ ਕਿ ਉਹ ਖਰਚੇ ਪੂਰੇ ਕਰਨ ਲਈ ਰੇਤੇ, ਐਕਸਾਈਜ ਅਤੇ ਮੁਆਫੀਆ ਤੋਂ ਸਾਰੇ ਖਰਚੇ ਪੂਰੇ ਕਰੇਗੀ। ਉਨਾਂ ਕਿਹਾ ਪੰਜਾਬ ਸਰਕਾਰ ਕਹਿੰਦੀ ਹੈ ਕਿ ਉਹ ਪੰਜਾਬ ਦੇ ਲੋਕਾਂ ਨੂੰ ਬਿਜਲੀ ਸਪਲਾਈ ਵਿਚ ਕਮੀ ਨਹੀਂ ਆਉਣ ਦੇਵੇਗੀ, ਜਦੋਂ ਕਿ ਪੰਜਾਬ ਅੰਦਰ ਤਾਂ ਬਿਜਲੀ ਦਾ ਵੱਡਾ ਸੰਕਟ ਚੱਲ ਰਿਹਾ ਹੈ, ਇਹ ਬਿਜਲੀ ਦਾ ਸੰਕਟ ਕਿਤੇ ਖਾਸਕਰ ਕਿਸਾਨਾਂ ਦੇ ਗਲੇ ਦੀ ਹੱਡੀ ਨਾ ਬਣ ਜਾਵੇ। ਜਗਪਾਲ ਅਬੁੱਲਖੁਰਾਣਾ ਨੇ ਕਿਹਾ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੂੰ ਬਿਜਲੀ ਸਪਲਾਈ ਦੇਣ ਬਾਰੇ ਸਥਿਤੀ ਲੋਕਾਂ ਸਾਹਮਣੇ ਸਪੱਸਟ ਕਰਨੀ ਚਾਹੀਦੀ ਹੈ, ਤੇ ਖਾਸਕਰ ਕਿਸਾਨਾਂ ਨੂੰ ਇਹ ਦੱਸਣਾ ਚਾਹੀਦਾ ਹੈ ਕੀ ਉਹ ਕਿਸਾਨਾਂ ਨੂੰ ਝੋਨੇ ਦੀ ਬਿਜਾਈ ਲਈ ਪੂਰੀ ਬਿਜਲੀ ਸਪਲਾਈ ਦੇ ਸਕੇਗੀ ਜਾਂ ਨਹੀਂ, ਕਿਉਂਕਿ ਕਿਸਾਨ ਫਿਰ ਆਪਣੀ ਝੋਨੇ ਦੀ ਬਿਜਾਈ ਸਬੰਧੀ ਵਿਉਂਤਬੰਦੀ ਨੂੰ ਉਸੇ ਹਿਸਾਬ ਨਾਲ ਹੀ ਬਣਾਉਣ ਤੇ ਘੱਟ ਪਾਣੀ ਵਾਲੀਆਂ ਫਸਲਾਂ ਹੀ ਬੀਜਣ। ਉਨਾਂ ਕਿਹਾ ਕਿ 100 ਰੁਪਏ ਭਾਅ ਡੀਜਲ ਖਰੀਦ ਕੇ ਕਿਸਾਨਾਂ ਲਈ ਝੋਨੇ ਦੀ ਫਸਲ ਨੂੰ ਸਿਰੇ ਲਾਉਣਾ ਬਹੁਤ ਔਖਾ ਹੈ। ਸੀਨੀਅਰ ਕਾਂਗਰਸੀ ਆਗੂ ਨੇ ਕਿਹਾ ਕਿ ਕੁਦਰਤੀ ਆਫਿਤਾਂ ਤੇ ਆਰਥਿਕਤਾ ਦੀ ਮਾਰ ਝੱਲ ਰਹੇ ਕਿਸਾਨ ਨੂੰ ਪਹਿਲਾਂ ਕਣਕ ਦੇ ਘੱਟ ਹੋਏ ਝਾੜ ਕਰਕੇ ਕਾਫੀ ਆਰਥਿਕ ਨੁਕਸਾਨ ਝੱਲਣਾ ਪਿਆ। ਉਨਾਂ ਕਿਹਾ ਸਰਕਾਰ ਗਰੀਬ ਵਰਗ ਨੂੰ 300 ਯੂਨਿਟ ਬਿਜਲੀ ਮੁਫ਼ਤ ਦੇਣ ਦੇ ਫੈਸਲੇ ਤੋਂ ਵੀ ਭੱਜ ਗਈ ਹੈ। ਉਨਾਂ ਆਖਰ ਵਿਚ ਕਿਹਾ ਕਿ ਸਰਕਾਰ ਹੁਣ ਵਾਅਦੇ ਪੂਰੇ ਕਰੇ ਨਾ ਕਿ ਸਿਰਫ ਗੋਂਗਲੂਆਂ ਤੋਂ ਮਿੱਟੀ ਝਾੜੇ।

About Post Author

Share and Enjoy !

Shares

Leave a Reply

Your email address will not be published.