
ਫਗਵਾੜਾ (ਸ਼ਿਵ ਕੋੜਾ) : ਸ੍ਰੀ ਖਾਟੂ ਸ਼ਾਮ ਮੰਦਿਰ ਫਰੈਂਡਜ਼ ਕਲੋਨੀ ਫਗਵਾੜਾ ਦੇ ਮੁੱਖ ਸੇਵਾਦਾਰ ਪੰਡਿਤ ਜੁਗਲ ਕਿਸ਼ੋਰ ਦੀ ਅਗਵਾਈ ‘ਚ ਸਥਾਨਕ ਰੇਲਵੇ ਸਟੇਸ਼ਨ ਦੇ ਬਾਹਰ ਸ਼ਾਮ ਰਸੋਈ ਦੇ ਬੈਨਰ ਹੇਠ ਹਰੇਕ ਐਤਵਾਰ ਨੂੰ ਵਰਤਾਏ ਜਾਣ ਵਾਲੇ ਦੁਪਿਹਰ ਦੇ ਫਰੀ ਭੋਜਨ ਦੀ ਲੜੀ ਹੇਠ ਅੱਜ ਦੀ ਸੇਵਾ ਦਾ ਸ਼ੁੱਭ ਆਰੰਭ ਸਮਾਜ ਸੇਵਕ ਅਨਿਲ ਜੋਲ ਜਲੰਧਰ ਵਲੋਂ ਕਰਵਾਇਆ ਗਿਆ। ਉਹਨਾਂ ਤੋਂ ਇਲਾਵਾ ਵਿਸ਼ੇਸ਼ ਤੌਰ ਤੇ ਪੁੱਜੇ ਰਾਜੂ ਜੋਲ ਤੇ ਪੀਊਸ਼ ਨੇ ਵੀ ਉਪਰਾਲੇ ਦੀ ਸ਼ਲਾਘਾ ਕਰਦਿਆਂ ਆਪਣੇ ਹੱਥਾਂ ਨਾਲ ਲੰਗਰ ਦੀ ਸੇਵਾ ਵਰਤਾਈ ਅਤੇ ਕਿਹਾ ਕਿ ਪੰਡਿਤ ਜੁਗਲ ਕਿਸ਼ੋਰ ਅਤੇ ਉਹਨਾਂ ਦੀ ਟੀਮ ਵਲੋਂ ਕੀਤੀ ਜਾ ਰਹੀ ਇਹ ਸੇਵਾ ਲੋੜਵੰਦਾਂ ਲਈ ਬਹੁਤ ਹੀ ਲਾਹੇਵੰਦ ਹੈ। ਪੰਡਿਤ ਜੁਗਲ ਕਿਸ਼ੋਰ ਨੇ ਦੱਸਿਆ ਕਿ ਕਰੀਬ ਡੇਢ ਸਾਲ ਤੋਂ ਇਹ ਸੇਵਾ ਵਰਤਾਈ ਜਾ ਰਹੀ ਹੈ ਅਤੇ ਸ੍ਰੀ ਖਾਟੂ ਸ਼ਾਮ ਜੀ ਦੀ ਇੱਛਾ ਤੱਕ ਅੱਗੇ ਵੀ ਜਾਰੀ ਰਹੇਗੀ। ਉਹਨਾਂ ਦੱਸਿਆ ਕਿ ਅੱਜ ਦੀ ਸੇਵਾ ‘ਚ ਪ੍ਰਸ਼ਾਂਤ ਢਾਢਣ ਰਈਆ ਅਤੇ ਦੀਪਕ ਵਲੋਂ ਵਿਸ਼ੇਸ਼ ਸਹਿਯੋਗ ਪ੍ਰਾਪਤ ਹੋਇਆ। ਇਸ ਮੌਕੇ ਅਮਿਤ ਭਾਰਗਵ, ਦੀਪਕ ਸ਼ਰਮਾ, ਗੋਵਿੰਦ ਭਾਰਗਵ, ਚੰਦਰ ਕੁਮਾਰ, ਪ੍ਰੀਆ, ਰਜਨੀ, ਸਨੇਹਾ, ਸ਼ਿਵਾਨੀ, ਆਸ਼ੂ, ਵੇਦ ਪ੍ਰਕਾਸ਼ ਭਾਰਗਵ, ਅਨਮੋਲ, ਵਿਨੋਦ ਕੁਮਾਰ, ਯੋਗੇਸ਼, ਮੋਹਿਤ, ਰੌਣਕ, ਹੇਮੰਤ ਆਦਿ ਹਾਜਰ ਸਨ।