
ਨਵਾਂਸ਼ਹਿਰ:(ਸੰਜੀਵ ਕੁਮਾਰ ਬੌਬੀ)
ਡਿਪਟੀ ਕਮਿਸ਼ਨਰ ਸ. ਗੁਲਪ੍ਰੀਤ ਸਿੰਘ ਔਲਖ ਵੱਲੋ ਜਾਰੀ ਨਿਰਦੇਸ਼ਾ ਤਹਿਤ ਡਾ. ਲੇਖ ਰਾਜ ਮਾਹੀ, ਮੁੱਖ ਖੇਤੀਬਾੜੀ ਅਫਸਰ ਵੱਲੋਂ ਜਿਲ੍ਹੇ ਅੰਦਰ ਹਾੜੀ ਸੀਜਨ ਦੌਰਾਨ ਕਿਸਾਨਾਂ ਨੂੰ ਖਾਦਾਂ ਦੀ ਨਿਰਵਿਘਣ ਸਪਲਾਈ ਕਰਨ, ਖਾਦਾਂ ਦੀ ਵੱਧ ਕੀਮਤ ਵਸੂਲੀ ਕਰਨ, ਕਾਲਾਬਾਜਾਰੀ ਅਤੇ ਖਾਦਾਂ ਨਾਲ ਬੇਲੋੜੀਆਂ ਟੈਗਿੰਗ ਨੂੰ ਰੋਕਣ ਦੇ ਮੰਤਵ ਨਾਲ ਮਾਰਕਫੈਡ, ਖਾਦ ਸਪਲਾਈ ਕੰਪਨੀ ਦੇ ਨੁਮਾਇੰਦੀਆਂ ਅਤੇ ਖਾਦ ਦੇ ਹੋਲਸੇਲਰ ਡੀਲਰਾਂ ਨਾਲ ਮੀਟਿੰਗ ਕੀਤੀ ਗਈ।
ਮੀਟਿੰਗ ਦੌਰਾਨ ਡਾ ਮਾਹੀ ਵੱਲੋ ਜਿਲ੍ਹੇ ਅੰਦਰ ਹੁਣ ਤੱਕ ਸਪਲਾਈ ਹੋਈ ਖਾਦ ਦਾ ਜਾਇਜਾ ਲਿਆ ਗਿਆ, ਕਿਉਂਕਿ ਪੰਜਾਬ ਸਰਕਾਰ ਵੱਲੋ ਖਾਦਾਂ ਦੀ 60 ਪ੍ਰਤੀਸ਼ਤ ਹਿਸਾ ਸਹਿਕਾਰੀ ਸਭਾਵਾਂ ਅਤੇ 40 ਪ੍ਰਤੀਸ਼ਤ ਪ੍ਰਾਇਵੇਟ ਖਾਦ ਵਿਕਰੇਤਾ ਨੂੰ ਸਪਲਾਈ ਹੁੰਦਾ ਹੈ।ਮੀਟਿੰਗ ਵਿੱਚ ਹਾਜਰੀਨ ਨੁਮਾਇੰਦਿਆ ਵੱਲੋਂ ਆਪਣੇ-ਆਪਣੇ ਅਦਾਰਿਆ ਨਾਲ ਸਬੰਧਤ ਯੂਰੀਆ ਅਤੇ ਡੀ.ਏ.ਪੀ. ਖਾਦ ਦੀ ਸਪਲਾਈ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ।
ਡਾ. ਲੇਖ ਰਾਜ ਮਾਹੀ ਮੁੱਖ ਖੇਤੀਬਾੜੀ ਅਫਸਰ ਵੱਲੋ ਕਿਹਾ ਗਿਆ ਕਿ ਵਿਭਾਗ ਵੱਲੋ ਖਾਦਾਂ ਦੀ ਵੰਡ ਉਤੇ ਵਿਸੇਸ਼ ਨਿਗਰਾਨੀ ਰੱਖੀ ਜਾ ਰਹੀ ਹੈ। ਇਸ ਸਬੰਧੀ ਉਹਨਾਂ ਵੱਲੋ ਸਖਤ ਹਦਾਇਤ ਜਾਰੀ ਕੀਤੀ ਗਈ ਕਿ ਖਾਦ ਦਾ ਡਿਸਪਲੇ ਸਟਾਕ ਬੋਰਡ ਰੋਜਾਨਾ ਮੈਨਟੇਨ ਕਰਨ, ਕਿਸਾਨਾਂ ਨੂੰ ਖਾਦ ਦੇ ਕੱਟੇ ਜਾਂਦੇ ਬਿੱਲ ਉਪਰ ਕਿਸਾਨਾਂ ਦਾ ਨਾਮ, ਪਿੰਡ ਦਾ ਨਾਮ, ਮੋਬਾਇਲ ਨੰਬਰ ਅਤੇ ਖਾਦ ਦੀ ਦਿੱਤੀ ਮਾਤਰਾ ਲਿਖਿਆ ਹੋਣਾ ਲਾਜਮੀ ਹੋਵੇ, ਕਿਸਾਨਾਂ ਨੂੰ ਖਾਦਾਂ ਨਾਲ ਬੇਲੌੜੇ ਖੇਤੀਬਾੜੀ ਇਨਪੁਟਸ ਦੀ ਟੈਗਿੰਗ ਨਾ ਕਰਨ ਅਤੇ ਕਿਸਾਨਾਂ ਨੂੰ ਖਾਦ ਦੀ ਵਿਕਰੀ ਪੀ. ਓ. ਐਸ. ਮਸ਼ੀਨ ਰਾਹੀਂ ਹੀ ਕੀਤੀ ਜਾਵੇ ਅਤੇ ਇਹ ਵੀ ਯਕੀਨੀ ਬਣਾਇਆ ਜਾਵੇ ਕਿ ਖਾਦ ਦਾ ਭੌਤਿਕ ਸਟਾਕ ਅਤੇ ਪੀ ਓ ਐਸ ਸਟਾਕ ਮੇਲ ਖਾਂਦਾ ਹੋਵੇ। ਉਨਾਂ ਕਿਹਾ ਕਿ ਭਵਿੱਖ ਵਿੱਚ ਉਕਤ ਹਦਾਇਤਾਂ ਦੀ ਉਲਘੰਣਾ ਕਰਨ ਦਾ ਮਾਮਲਾ ਆਉਣ ਤੇ ਖਾਦ ਵਿਕਰੇਤਾ ਦੇ ਵਿਰੁਧ ਖਾਦ ਕੰਟਰੋਲ ਆਰਡਰ 1985 ਅਤੇ ਜਰੂਰੀ ਵਸਤਾਂ ਐਕਟ 1955 ਤਹਿਤ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਡਾ ਵਿਜੈ ਮਹੇਸ਼ੀ ਖੇਤੀਬਾੜੀ ਵਿਕਾਸ ਅਫਸਰ (ਇਨਫੋਰਸਮੈਂਟ), ਸ਼੍ਰੀ ਗੁਰਜੀਤ ਸਿੰਘ ਏਰੀਆ ਮੈਨੇਜਰ ਇਫਕੋ, ਸ੍ਰੀ ਉਮੇਸ਼ ਕੁਮਾਰ ਏਰੀਆ ਮੈਨੇਜਰ ਚੰਬਲ ਫਰਟੀਲਾਈਜਰ, ਅੰਕੂਰ ਚੌਧਰੀ ਕਰਿਭਕੋ, ਨੁੰਕੁਲ ਦੇਵ ਦੁੱਗਲ, ਹੈਰੀ ਗੁਲਾਟੀ, ਰੋਹਿਤ ਕੁਮਾਰ, ਅਨਿਕੇਤ ਛਾਬਡਾ, ਗੁਰਪ੍ਰੀਤ ਸਿੰਘ, ਸੰਦੀਪ ਜੋਸ਼ੀ, ਮੁਖਤਿਆਰ ਸਿੰਘ, ਦੀਪੂ ਪਪਰਾਲਾ ਅਤੇ ਹਿਤੇਸ਼ ਸ਼ਰਮਾ ਆਦਿ ਹਾਜਰ ਸਨ।