
ਮਾਛੀਵਾੜਾ ਸਾਹਿਬ (ਹਰਪ੍ਰੀਤ ਸਿੰਘ ਕੈਲੇ) : ਪਰਮਪਿਤਾ ਪਰਮਾਤਮਾ ਭਗਵਾਨ ਵਾਲਮੀਕਿ ਜੀ ਮਹਾਰਾਜ ਦੇ ਪ੍ਰਗਟ ਦਿਵਸ ਮੌਕੇ ਵਿਸ਼ਾਲ ਸ਼ੋਭਾ ਯਾਤਰਾ ਸਫਲਤਾ ਪੂਰਵਕ ਸਜਾਈ ਗਈ, ਜਿਸ ਲਈ ਸਮੂਹ ਨਗਰ ਨਿਵਾਸੀਆ, ਧਾਰਮਿਕ, ਸਮਾਜਿਕ, ਰਾਜਨੀਤਿਕ ਅਤੇ ਵੱਖ ਵੱਖ ਜਥੇਬੰਦੀਆਂ ਦੇ ਆਗੂ ਵੀ ਸ਼ਾਮਿਲ ਹੋਏ। ਇਸ ਸੰਬੰਧੀ ਪ੍ਰਧਾਨ ਸ਼ਿਵ ਬਾਲੀ,ਨਿਰਮਲ ਸਿੰਘ ਰਾਜੂ , ਰਾਜ ਕੁਮਾਰ ਘਾਰੂ ,ਜਤਿੰਦਰ ਬਾਲੀ ਆਦਿ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਹਲਕਾ ਮੁੱਖ ਸੇਵਾਦਾਰ ਪਰਮਜੀਤ ਸਿੰਘ ਢਿੱਲੋ ਵੱਲੋਂ ਝੰਡਾ ਲਹਿਰਾ ਕੇ ਅੱਜ ਦੇ ਸਮਾਗਮ ਦੀ ਸ਼ੁਰੂਆਤ ਕੀਤੀ ਗਈ, ਉਪਰੰਤ ਸੰਗਤਾਂ ਲਈ ਲੰਗਰ ਚਲਾਇਆ ਗਿਆ। ਪਰਮਜੀਤ ਢਿਲੋ ਵੱਲੋਂ ਭਗਵਾਨ ਵਾਲਮੀਕ ਜੀ ਦੇ ਬਣ ਰਹੇ ਮੰਦਰਾਂ ਲਈ ਲੈਂਟਰ ਦੀ ਮਦਦ ਦੇਣ ਦਾ ਵੀ ਭਰੋਸਾ ਦਿੱਤਾ। ਇਸ ਮੌਕੇ ਪਰਮਜੀਤ ਸਿੰਘ ਢਿੱਲੋਂ ਦੇ ਨਾਲ ਜਸਪਾਲ ਸਿੰਘ ਜੱਜ ,ਬੱਬੂ ਔਜਲਾ, ਮਨਜੀਤ ਸਿੰਘ ਮੱਕੜ ,ਜਗਦੀਪ ਸਿੰਘ ਝੱਜ ,ਪੁਸ਼ਪਿੰਦਰ ਸਿੰਘ ਧਨੋਆ, ਮਨਜੀਤ ਸਿੰਘ ਢਿੱਲੋਂ ,ਨੀਲਾ ਬਾਬਾ, ਅੰਮ੍ਰਿਤਪਾਲ ਸਿੰਘ, ਅਰਸ਼ ਰਾਏ ,ਦਲਵੀਰ ਸਿੰਘ ਕੰਗ, ਰਮਨਦੀਪ ਸਿੰਘ ਰੰਧਾਵਾਂ ਵੀ ਮੌਜੂਦ ਸਨ।।ਕਰੀਬ 4 ਵਜੇ ਤੋਂ ਬਾਅਦ ਸ਼ੋਭਾ ਯਾਤਰਾ ਨੂੰ ਰਵਾਨਾ ਕਰਨ ਲਈ ਹਲਕਾ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਅਤੇ ਹਲਕਾ ਸਮਰਾਲਾ ਤੋਂ ਬੀਜੇਪੀ ਆਗੂ ਨਿਸ਼ੂ ਸ਼ਰਮਾ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਸ਼ੋਭਾ ਯਾਤਰਾ ਰਵਾਨਾ ਕਰਨ ਸਮੇਂ ਚੇਅਰਮੈਨ ਸੁਖਵਿੰਦਰ ਸਿੰਘ ਗਿੱਲ, ਆਪ ਆਗੂ ਪ੍ਰਵੀਨ ਮੱਕੜ , ਕਰਮਜੀਤ ਸਿੰਘ ਲੋਪੋਂ, ਅਸੀਸ ਸ਼ਰਮਾ, ਵੀ ਵਿਸ਼ੇਸ਼ ਤੌਰ ਤੇ ਮੌਜੂਦ ਸਨ।ਵਿਸ਼ਾਲ ਸ਼ੋਭਾ ਯਾਤਰਾ ਵਿੱਚ ਸਮਾਜ ਦੇ ਹਰ ਵਰਗ ਦੇ ਆਗੂਆਂ ਦੀ ਹਾਜ਼ਰੀ ਦਰਸਾਉਂਦੀ ਹੈ ਕਿ ਭਗਵਾਨ ਵਾਲਮੀਕਿ ਮਹਾਰਾਜ ਸਾਰੀ ਮਨੁੱਖਤਾ ਦੇ ਮਾਰਗ ਤੇ ਚੱਲਣ ਦੀ ਸਿੱਖਿਆ ਦੇਕੇ ਸਮਾਜ ਨੂੰ ਏਕਤਾ ਵਿੱਚ ਪ੍ਰੋਕੇ ਰਹਿਣ ਦਾ ਸੰਦੇਸ਼ ਦਿੰਦੇ ਹਨ। ਉਨਾਂ ਸ਼ਹਿਰ ਵਾਸੀਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ, ਜਿਨਾਂ ਨੇ ਸ਼ੋਭਾ ਯਾਤਰਾ ਦਾ ਸ਼ਾਨਦਾਰ ਸਵਾਗਤ ਕੀਤਾ ਅਤੇ ਭਗਵਾਨ ਵਾਲਮੀਕਿ ਮਹਾਰਾਜ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਸ਼ਹਿਰ ਵਿੱਚ ਥਾਂ ਥਾਂ ਤੇ ਸ਼ੋਭਾ ਯਾਤਰਾ ਦੇ ਸਵਾਗਤ ਲਈ ਸੰਗਤਾਂ ਇਕੱਠੀਆਂ ਹੋ ਕੇ ਖੜੀਆਂ ਸਨ ਜਿਨਾਂ ਭਗਵਾਨ ਵਾਲਮੀਕ ਜੀ ਅੱਗੇ ਨਤਮਸਤਕ ਹੁੰਦੇ ਹੋਏ ਅਸ਼ੀਰਵਾਦ ਪ੍ਰਾਪਤ ਕੀਤਾ। ਸ਼ੋਭਾ ਯਾਤਰਾ ਵਿੱਚ ਸ਼ਾਮਿਲ ਸੰਗਤਾਂ ਲਈ ਸ਼ਹਿਰ ਵਾਸੀਆਂ ਵੱਲੋਂ ਥਾਂ-ਥਾਂ ਸਵਾਗਤ ਕਰਦਿਆਂ ਵੱਖ ਵੱਖ ਪਕਵਾਨਾਂ ਦੇ ਲੰਗਰ ਵੀ ਲਗਾਏ ਗਏ। ਇਹ ਸਮਾਗਮ ਨੂੰ ਸਫਲਤਾ ਪੂਰਵਕ ਨੇਪਰੇ ਚਾੜਨ ਵਿੱਚ ਰਾਜ ਕੁਮਾਰ ਘਾਰੂ, ਪ੍ਰਧਾਨ ਸ਼ਿਵ ਬਾਲੀ, ਆਕਾਸ਼ਦੀਪ ਬਾਲੀ, ਜਤਿੰਦਰ ਬਾਲੀ, ਬਿਪਨ ਬਾਲੀ, ਪਾਰਸ ਬਾਲੀ, ਰਜਿੰਦਰ ਬਾਲੀ, ਭੂਸ਼ਣ ਲਾਲ, ਦੇਵ ਰਾਜ ਘਾਰੂ, ਨੱਥੂ ਰਾਮ ਬਾਲੀ, ਨਿਰਮਲ ਸਿੰਘ ਰਾਜੂ, ਮੰਗਤ ਰਾਏ, ਗਗਨਦੀਪ, ਦੇਵਕੀ ਨੰਦਨ, ਸੰਜੀਵ ਬੱਗਣ, ਸਨੀ ਵੈਦ, ਰਾਜ ਕੁਮਾਰ ਵੈਦ, ਲਾਲੀ ਵੈਦ, ਅਜੇ ਕੁਮਾਰ ਘਾਰੂ, ਲਾਲੀ ਹੰਸ, ਸਤਪਾਲ ਪਾਮੇ, ਪ੍ਰੀਤ ਮਹਿਰਾ, ਹਰੀ ਸਿੰਘ, ਮਨੋਜ ਕੁਮਾਰ ਬਾਲੀ, ਰਾਜ ਕੁਮਾਰ ਬਾਲੀ, ਅਮਨ ਨਾਮੇ, ਸਤਪਾਲ ਕਾਕਾ, ਸੁੱਚਾ ਸਿੰਘ, ਵੰਸ਼ ਸਹੋਤਾ, ਕਮਲਜੀਤ ਪੰਮੇ, ਸਰਬਜੀਤ ਸਿੰਘ, ਰਣਵੀਰ ਸਿੰਘ ਭੱਟੀ, ਦੀਪਾ, ਪ੍ਰੇਮ ਰਾਜ ਦਾ ਅਹਿਮ ਯੋਗਦਾਨ ਰਿਹਾ।