*ਮਲਟੀਪਰਪਜ ਹੈਲਥ ਇੰਪਲਾਈਜ ਯੂਨੀਅਨ ਜਿਲ੍ਹਾ ਮੋਗਾ  ਵੱਲੋਂ ਸਿਹਤ ਕਾਮਿਆਂ ਦੇ ਕੱਟੇ ਭੱਤਿਆਂ ਨੂੰ ਬਹਾਲ ਕਰਵਾਉਣ ਲਈ ਮੁੱਖ ਮੰਤਰੀ ਪੰਜਾਬ ਨੂੰ ਭੇਜਿਆ ਮੰਗ ਪੱਤਰ 

Share and Enjoy !

Shares
ਸਰਕਾਰ ਦਾ ਮੁਲਾਜ਼ਮਾ ਪ੍ਰਤੀ ਲਗਾਤਾਰ ਚੁੱਪ ਧਾਰਨਾ ਮੰਦਭਾਗਾ ਹੈ -ਕੁਲਵੀਰ ਮੋਗਾ 
ਸੰਗਰੂਰ (  ਅਰਸ਼ਦੀਪ ਸਮਾਘ ) : ਮਲਟੀਪਰਪਜ ਹੈਲਥ ਇੰਪਲਾਈਜ ਯੂਨੀਅਨ ਪੰਜਾਬ ਦੇ ਸੂਬਾ ਪੱਧਰੀ ਫੈਸਲੇ ਦੇ ਅਨੁਸਾਰ ਅੱਜ ਜਥੇਬੰਦੀ ਦੀ  ਮੋਗਾ  ਇਕਾਈ ਵੱਲੋਂ  ਪ੍ਰਧਾਨ ਕੁਲਵੀਰ ਸਿੰਘ ਮੋਗਾ ਦੀ ਅਗਵਾਈ ਹੇਠ ਸਿਵਲ ਸਰਜਨ ਮੋਗਾ  ਰਾਹੀਂ ਸਿਹਤ ਕਾਮਿਆਂ ਦੇ ਕੱਟੇ ਹੋਏ ਭੱਤਿਆਂ ਨੂੰ ਬਹਾਲ ਕਰਨ ਸੰਬੰਧੀ ਮੰਗ ਪੱਤਰ ਦਿੱਤਾ ਗਿਆ। ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਕੁਲਵੀਰ ਸਿੰਘ  ਮੋਗਾ ਨੇ ਦੱਸਿਆ ਕਿ ਨਵੰਬਰ 2021 ਵਿੱਚ ਸਿਹਤ ਕਾਮਿਆਂ ਦੇ ਭੱਤੇ ਐਫ ਟੀ ਏ,ਵਰਦੀ ਅਤੇ ਡਾਇਟ ਅਲਾਊਂਸ ,ਪੇਂਡੂ ਭੱਤਾ ਅਤੇ ਐਚ ਆਰ ਏ, ਅੰਗਹੀਣ ਮੁਲਾਜ਼ਮ ਭੱਤਾ ਵਰਗੇ ਭੱਤਿਆਂ ਤੇ ਕੈਂਚੀ ਫੇਰੀ ਸੀ। ਜਿਸ ਕਾਰਨ ਸਿਹਤ ਕਾਮਿਆਂ ਨੇ ਪੰਜਾਬ ਦੀ ਕਾਂਗਰਸ ਸਰਕਾਰ ਦਾ ਵਿਰੋਧ ਕੀਤਾ ਸੀ।ਪੰਜਾਬ ਦੀ ਆਪ ਸਰਕਾਰ ਨੂੰ ਵੀ ਇਸ ਸੰਬੰਧੀ ਅਨੇਕਾਂ ਵਾਰ ਮੰਗ ਪੱਤਰ ਭੇਜੇ ਜਾ ਚੁੱਕੇ ਹਨ ।ਇਸ ਸੰਬੰਧੀ ਪੰਜਾਬ ਦੀ ਮੌਜੂਦਾ ਸਰਕਾਰ ਨੇ ਮਸਲੇ ਦੇ  ਹੱਲ ਕਰਨ ਲਈ ਕੋਈ ਕਦਮ ਨਹੀਂ ਚੁੱਕਿਆ ਹੈ।ਉਹਨਾਂ ਕਿਹਾ ਕਿ  ਮੁਲਾਜ਼ਮਾ ਪ੍ਰਤੀ ਲਗਾਤਾਰ ਚੁੱਪ ਧਾਰਨਾ ਮੰਦਭਾਗਾ ਹੈ ਉਹਨਾਂ ਕਿਹਾ ਕਿ ਇੱਕ ਪਾਸੇ ਅਗਨੀਪਥ ਵਰਗੀਆਂ ਯੋਜਨਾਵਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ।ਦੂਜੇ੍ ਪਾਸੇ ਪੰਜਾਬ ਦੇ ਬੇਰੁਜ਼ਗਾਰ ਬੱਚਿਆਂ ਦੇ ਨਾਲ ਕੋਝਾ ਮਜ਼ਾਕ ਕਰਦੇ ਹੋਏ ਮੁਹੱਲਾ ਕਲੀਨਿਕਾ ਵਿੱਚ ਠੇਕਾ ਭਰਤੀ ਤੋ ਵੀ ਥੱਲੇ ਜਾ ਕੇ ਮਾਣਮੱਤੇ ਤੇ ਭਰਤੀ ਕੀਤੀ ਜਾ ਰਹੀ ਹੈ।ਅਸਲ ਵਿੱਚ ਆਪ ਸਰਕਾਰ ਪਹਿਲੀਆਂ ਸਰਕਾਰਾਂ ਤੋਂ ਵੀ ਦੋ ਕਦਮ ਅੱਗੇ ਤੁਰ ਕੇ ਸਿਹਤ ਵਿਭਾਗ ਦੇ ਮੌਜੂਦਾ ਢਾਂਚੇ ਨੂੰ ਤਹਿਸ ਨਹਿਸ ਕਰਕੇ ਸਿਹਤ ਵਿਭਾਗ ਦਾ ਨਿੱਜੀਕਰਨ ਕਰਨ ਦੇ ਰਾਹ ਤੁਰੀ ਹੋਈ ਹੈ।ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਦੇਣ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ ਪਰ ਦੂਜੇ ਪਾਸੇ ਸਿਹਤ ਵਿਭਾਗ ਦੀਆਂ ਲੈਬੋਰਟਰੀਆਂ ਨਿੱਜੀ ਕੰਪਨੀਆਂ ਦੇ ਹਵਾਲੇ ਕੀਤੀਆ ਜਾ ਰਹੀਆਂ ਹਨ।ਜਥੇਬੰਦੀ ਨਿੱਜੀਕਰਨ ਦੇ ਇਸ ਵਰਤਾਰੇ ਦਾ ਵਿਰੋਧ ਕਰਦੀ ਹੈ ਤੇ ਮੰਗ ਕਰਦੀ ਹੈ ਕਿ ਸਿਹਤ ਕਾਮਿਆਂ ਦੇ ਕੱਟੇ ਭੱਤੇ ਬਹਾਲ ਕੀਤੇ ਜਾਣ, ਇਸ ਮੌਕੇ ਕੁਲਬੀਰ ਸਿੰਘ  ਪ੍ਰਧਾਨ,   ਮਹਿੰਦਰਪਾਲ ਲੂੰਬਾ ਮੁੱਖ  ਸਲਾਹਕਾਰ ਅਰਬਨ ਮੋਗਾ  , ਜਸਵਿੰਦਰ ਕੌਰ ਜਨਰਲ ਸਕੱਤਰ  ਪੱਤੋ, ਰਮਨਜੀਤ ਸਿੰਘ  ਵਿੱਤ ਸਕੱਤਰ  ਡਰੋਲੀ, ਸੀਨੀਅਰ ਮੀਤ ਪ੍ਰਧਾਨ ਦਵਿੰਦਰ ਸਿੰਘ ਤੂਰ ਕੋਟ, ਸਹਾਇਕ ਵਿੱਤ ਸਕੱਤਰ ਕੁਲਦੀਪ ਕੌਰ ਡਰੋਲੀ, ਮੀਤ ਪ੍ਰਧਾਨ ਜਸਵਿੰਦਰ ਸਿੰਘ ਠੱਠੀ ਅਤੇ, ਬਲਦੇਵ ਸਿੰਘ ਪੱਤੋ, ਹਰਪ੍ਰੀਤ ਕੌਰ ਅਰਬਨ ਮੋਗਾ, ਜੁਆਇੰਟ ਸਕੱਤਰ ਜਗਰੂਪ ਸਿੰਘ  ਢੂੱਡੀਕੇ,          ਜਸਪ੍ਰੀਤ ਕੌਰ ਪੱਤੋ, ਪ੍ਰੈੱਸ ਸਕੱਤਰ ਹਰਦੀਪ ਸਿੰਘ ਢੁੱਡੀਕੇ  , ਸਹਾਇਕ ਪ੍ਰੈੱਸ ਸਕੱਤਰ ਸ਼ਕਰਨਜੀਤ ਕੌਰ ਢੁੱਡੀਕੇ, ਜਥੇਬੰਦਕ ਸਕੱਤਰ ਰਾਮ ਸਿੰਘ ਡਰੋਲੀ , ਅਡੀਟਰ ਇਕਬਾਲ ਸਿੰਘ ਠੱਠੀ ਭਾਈ, ਕੰਵਲਜੀਤ ਕੌਰ ਢੁੱਡੀਕੇ, ਸਹਾਇਕ ਅਡੀਟਰ, ਪਰਮਿੰਦਰ ਕੁਮਾਰ ਕੋਟ, ਦਫ਼ਤਰ ਸਕੱਤਰ ਦਲਜੀਤ ਸਿੰਘ,ਕਮਲਜੀਤ ਕੌਰ ਕੋਟ, ਪ੍ਰਚਾਰ ਸਕੱਤਰ, ਕਿਰਨਦੀਪ ਕੌਰ ਡਰੋਲੀ ਮੈਂਬਰ, ਜਸਵੀਰ ਕੌਰ ਠੱਠੀ ਭਾਈ,  ਸੰਦੀਪ ਕੌਰ ਪੱਤ  , ਮਨਦੀਪ ਕੌਰ ਠੱਠੀ,ਜਤਿੰਦਰ ਸੂਦ ਕੋਟ,ਸਿਮਰਨਜੀਤ ਕੌਰ ਢੁੱਡੀਕੇ ਆਦਿ ਵੱਡੀ ਗਿਣਤੀ ਵਿੱਚ ਮੁਲਾਜ਼ਮ ਹਾਜ਼ਰ ਸਨ

About Post Author

Share and Enjoy !

Shares

Leave a Reply

Your email address will not be published.