
ਫਗਵਾੜਾ (ਸ਼ਿਵ ਕੋੜਾ) : ਸਰਬ ਨੌਜਵਾਨ ਸਭਾ (ਰਜਿ:) ਫਗਵਾੜਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਦੀ ਮਾਸੀ ਦੀ ਲੜਕੀ ਅਤੇ ਡਾ: ਕੁਲਦੀਪ ਸਿੰਘ ਦੀ ਭੈਣ ਨਰਿੰਦਰ ਕੌਰ ਦੀ ਅੰਤਿਮ ਅਰਦਾਸ ਮੌਕੇ ਗੁਰਦੁਆਰਾ ਸ਼ੋਭਾ ਸਿੰਘ ਭੁੱਲਾਰਾਈ ਵਿਖੇ ਹੋਏ ਵਿਸ਼ਾਲ ਇਕੱਠ ਵਿੱਚ ਉਹਨਾ ਨੂੰ ਇਲਾਕੇ ਦੀਆਂ ਪ੍ਰਸਿੱਧ ਹਸਤੀਆਂ ਵਲੋਂ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ। ਇਸ ਮੌਕੇ ਆਮ ਆਦਮੀ ਪਾਰਟੀ ਦੇ ਜ਼ਿਲਾ ਪ੍ਰਧਾਨ ਐਸ.ਸੀ. ਵਿੰਗ ਸੰਤੋਸ਼ ਕੁਮਾਰ ਗੋਗੀ, ਪਿ੍ਰੰ: ਗੁਰਮੀਤ ਸਿੰਘ ਪਲਾਹੀ, ਬਸਪਾ ਆਗੂ ਰਮੇਸ਼ ਕੌਲ, ਰਿਟਾ. ਬੈਂਕ ਮੈਨੇਜਰ ਰਵਿੰਦਰ ਸਿੰਘ ਰਾਏ, ਹੁਸਨ ਲਾਲ ਜਨਰਲ ਮੈਨੇਜਰ ਜੇ.ਸੀ.ਟੀ. ਅਤੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦੇ ਸਪੁੱਤਰ ਹਨੀ ਧਾਲੀਵਾਲ ਨੇ ਬੀਬੀ ਨਰਿੰਦਰ ਕੌਰ ਦੇ ਜੀਵਨ ਸੰਘਰਸ਼ ‘ਤੇ ਚਾਨਣਾ ਪਾਇਆ ਅਤੇ ਦੱਸਿਆ ਕਿ 11 ਸਾਲ ਪਹਿਲਾਂ ਆਪਣੇ ਜੀਵਨ ਸਾਥੀ ਦੇ ਇਸ ਦੁਨੀਆ ਤੋਂ ਤੁਰ ਜਾਣ ਦੇ ਬਾਵਜੂਦ ਉਹਨਾਂ ਨੇ ਪਰਿਵਾਰਕ ਜਿੰਮੇਵਾਰੀ ਨੂੰ ਬਖੂਬੀ ਨਿਭਾਉਂਦੇ ਹੋਏ ਆਪਣੇ ਬੱਚਿਆਂ ਜਸ਼ਨ ਮਹਿਰਾ, ਹਨੀ ਮਹਿਰਾ ਅਤੇ ਸੰਜੂ ਦਾ ਚੰਗਾ ਪਾਲਣ-ਪੋਸ਼ਣ ਕੀਤਾ। ਬਲਵੀਰ ਸਿੰਘ ਸੇਵਾ ਮੁਕਤ ਐਸ.ਡੀ.ਓ., ਪਰਵਿੰਦਰਜੀਤ ਸਿੰਘ ਪ੍ਰਧਾਨ ਸਕੇਪ ਸਾਹਿੱਤਕ ਸੰਸਥਾ, ਪਰਮਜੀਤ ਸਿੰਘ ਰਾਏ, ਆਪ ਪਾਰਟੀ ਦੇ ਸੋਸ਼ਲ ਮੀਡੀਆ ਇੰਚਾਰਜ ਵਿੱਕੀ ਸਿੰਘ, ਵਿਜੇ ਬੰਗਾ, ਜਤਿੰਦਰ ਨਾਹਰ, ਸੁਖਵਿੰਦਰ ਸਿੰਘ ਸੱਲ ਪਲਾਹੀ, ਸਤਪ੍ਰਕਾਸ਼ ਸੱਗੂ, ਗੁਰਦੀਪ ਸਿੰਘ ਤੁੱਲੀ, ਮਨਦੀਪ ਸਿੰਘ ਸੰਧੂ, ਪਿ੍ਰਤਪਾਲ ਕੌਰ ਤੁੱਲੀ, ਤੇਜਮੋਹਨ ਚਾਨਾ, ਰਾਜਕੁਮਾਰ ਕਨੌਜੀਆ, ਜਸਪਾਲ ਸਿੰਘ ਚੀਮਾ, ਉਂਕਾਰ ਜਗਦੇਵ, ਸੁਦੇਸ਼ ਕੁਮਾਰ, ਸੋਨੂੰ ਮਹਿਰਾ, ਮਨਦੀਪ ਸਿੰਘ, ਰਾਜਾ, ਸਾਹਿਬਜੀਤ ਸਾਬੀ, ਅਨੂਪ ਦੁੱਗਲ, ਹਰਜਿੰਦਰ ਕੁਮਾਰ, ਰਜਿੰਦਰ ਕੁਮਾਰ, ਜੁਗਰਾਜ ਚਾਨਾ ਆਦਿ ਨੇ ਵੀ ਵਿਛੜੀ ਰੂਹ ਨੂੰ ਆਪਣੀ ਨਿੱਘੀ ਸ਼ਰਧਾਂਜਲੀ ਭੇਂਟ ਕੀਤੀ।