ਕੇ.ਐਲ. ਚਾਂਦ ਵੈਲਫੇਅਰ ਟਰੱਸਟ ਨੇ ਤਿੰਨ ਲੋੜਵੰਦਾਂ ਨੂੰ ਭੇਂਟ ਕੀਤੀਆਂ ਵਹੀਲ ਚੇਅਰਾਂ

Share and Enjoy !

Shares

ਫਗਵਾੜਾ (ਸ਼ਿਵ ਕੋੜਾ) : ਪ੍ਰਵਾਸੀ ਭਾਰਤੀ ਕੇ.ਐਲ. ਚਾਂਦ ਦੀ ਰਹਿਨੁਮਾਈ ਹੇਠ ਚਲ ਰਹੇ ਕੇ.ਐਲ. ਚਾਂਦ ਵੈਲਫੇਅਰ ਟਰੱਸਟ ਵਲੋਂ ਸੂਬਾ ਕੋਆਰਡੀਨੇਟਰ ਰਜਿੰਦਰ ਕੁਮਾਰ ਬੰਟੀ ਦੀ ਅਗਵਾਈ ਹੇਠ ਇਕ ਹੋਰ ਸਫਲ ਪ੍ਰੋਜੈਕਟ ਨੇਪਰੇ ਚਾੜ੍ਹਦੇ ਹੋਏ ਹਿਮਾਚਲ ਪ੍ਰਦੇਸ਼ ਦੇ ਇਕ ਲੋੜਵੰਦ ਸਮੇਤ ਸਰੀਰਿਕ ਤੌਰ ਤੇ ਚੱਲਣ-ਫਿਰਨ ਵਿਚ ਅਸਮਰਥ ਤਿੰਨ ਲੋੜਵੰਦਾਂ ਨੂੰ ਵਹੀਲ ਚੇਅਰਾਂ ਭੇਂਟ ਕੀਤੀਆਂ ਗਈਆਂ। ਇਸ ਮੌਕੇ ਸ੍ਰੀ ਹੁਸਨ ਲਾਲ ਜਨਰਲ ਮੈਨੇਜਰ ਜੇ.ਸੀ.ਟੀ., ਬਲੱਡ ਬੈਂਕ ਗੁਰੂ ਹਰਗੋਬਿੰਦ ਨਗਰ ਫਗਵਾੜਾ ਦੇ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ, ਐਡਵੋਕੇਟ ਐਸ.ਕੇ. ਅੱਗਰਵਾਲ, ਕੁਲਦੀਪ ਸਿੰਘ ਮਾਨ ਅਤੇ ਸਮਾਜ ਸੇਵਕ ਜਸਵਿੰਦਰ ਢੱਡਾ ਵਿਸ਼ੇਸ਼ ਤੌਰ ਤੇ ਪਹੁੰਚੇ। ਉਹਨਾਂ ਟਰੱਸਟ ਵਲੋਂ ਅੰਗਹੀਣਾਂ ਤੇ ਬਿਮਾਰਾਂ ਦੀ ਸੇਵਾ ਸਹਾਇਤਾ ਲਈ ਕੀਤੇ ਜਾ ਰਹੇ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਕਿਹਾ ਕਿ ਬਿਮਾਰ ਤੇ ਲਾਚਾਰ ਵਿਅਕਤੀ ਦੀ ਮਜਬੂਰੀ ਖੁਦ ਬਿਮਾਰ ਹੀ ਸਮਝ ਸਕਦਾ ਹੈ। ਇਸ ਲਈ ਕੇ.ਐਲ. ਚਾਂਦ ਟਰੱਸਟ ਵਲੋਂ ਸੂਬਾ ਕੋਆਰਡੀਨੇਟਰ ਰਜਿੰਦਰ ਕੁਮਾਰ ਬੰਟੀ ਦੀ ਅਗਵਾਈ ਹੇਠ ਟਰਾਈ ਸਾਇਕਲ ਤੇ ਵਹੀਲ ਚੇਅਰਾਂ ਵੰਡਣ ਦਾ ਜੋ ਉਪਰਾਲਾ ਕੀਤਾ ਜਾ ਰਿਹਾ ਹੈ ਉਸ ਲਈ ਟਰੱਸਟ ਦੀ ਪੂਰੀ ਟੀਮ ਵਧਾਈ ਦੀ ਪਾਤਰ ਹੈ। ਰਜਿੰਦਰ ਕੁਮਾਰ ਬੰਟੀ ਨੇ ਦੱਸਿਆ ਕਿ ਦੋ ਲੋੜਵੰਦਾਂ ਨੂੰ ਉਹਨਾਂ ਦੇ ਘਰਾਂ ਵਿਚ ਜਾ ਕੇ ਵਹੀਲ ਚੇਅਰਾਂ ਦਿੱਤੀਆਂ ਗਈਆਂ ਜਦਕਿ ਇਕ ਲੋੜਵੰਦ ਜੋ ਹਿਮਾਚਲ ਪ੍ਰਦੇਸ਼ ਨਾਲ ਸਬੰਧਤ ਹੈ ਨੂੰ ਉਸ ਦੇ ਘਰ ਵਹੀਲ ਚੇਅਰ ਪਹੁੰਚਾਉਣ ਦਾ ਉਪਰਾਲਾ ਕੀਤਾ ਗਿਆ ਹੈ। ਉਹਨਾਂ ਨੇ ਇਸ ਪ੍ਰੋਜੈਕਟ ਨੂੰ ਨੇਪਰੇ ਚਾੜ੍ਹਨ ਵਿਚ ਸਹਿਯੋਗ ਲਈ ਸਮੂਹ ਐਨ.ਆਰ.ਆਈ. ਵੀਰਾਂ ਅਤੇ ਦਾਨੀ ਸੱਜਣਾ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਟਰੱਸਟ ਦੇ ਸੀਨੀਅਰ ਪ੍ਰਧਾਨ ਸ਼ਿੰਗਾਰਾ ਰਾਮ, ਸਕੱਤਰ ਠੇਕੇਦਾਰ ਜਸਵਿੰਦਰ ਸਿੰਘ ਅਕਾਲਗੜ੍ਹ, ਕੈਸ਼ੀਅਰ ਆਸ਼ਾ ਰਾਣੀ, ਗੁਰਨਾਮ ਪਾਲ ਪ੍ਰਧਾਨ ਗੁਰਦੁਆਰ ਸ੍ਰੀ ਗੁਰੂ ਰਵਿਦਾਸ ਸਾਹਿਬ ਅਕਾਲਗੜ੍ਹ, ਕੇਸਰ ਸਿੰਘ, ਸ਼ੀਤਲ ਕੁਮਾਰ ਹੀਰ ਲੈਕਚਰਾਰ ਕ੍ਰਿਸ਼ਨਾ, ਕੈਲਵਿਨ ਚੁੰਬਰ, ਚੇਤਨ ਬਾਹੜ ਮਜਾਰਾ, ਕੁਲਦੀਪ ਚੁੰਬਰ, ਸਵਰਨ ਕੌਰ ਖੋਥੜਾਂ ਸਮੇਤ ਹੋਰ ਪਤਵੰਤੇ ਵੀ ਹਾਜਰ ਸਨ।

About Post Author

Share and Enjoy !

Shares

Leave a Reply

Your email address will not be published.