
ਸੰਗਰੂਰ(ਜਗਸੀਰ ਸਿੰਘ)-
ਅੱਜ ਭਾਰਤੀ ਜਨਤਾ ਪਾਰਟੀ ਜ਼ਿਲ੍ਹਾਂ ਸੰਗਰੂਰ-1 ਦੀ ਇੱਕ ਅਹਿਮ ਮੀਟਿੰਗ ਸੰਗਰੂਰ ਭਾਜਪਾ ਦਫ਼ਤਰ ਸੰਗਰੂਰ ਵਿਖੇ ਹੋਈ। ਜਿਸ ਦੀ ਅਗਵਾਈ ਸੁਬੇ ਦੇ ਜਰਨਲ ਸਕੱਤਰ ਜੀਵਨ ਗਰਗ ਅਤੇ ਜ਼ਿਲ੍ਹਾਂ ਪ੍ਰਧਾਨ ਸਰਜੀਵਨ ਜਿੰਦਲ ਵੱਲੋਂ ਕੀਤੀ ਗਈ। ਇਸ ਮੀਟਿੰਗ ਵਿੱਚ ਭਾਜਪਾ ਪ੍ਰਦੇਸ਼ ਕਾਰਜਕਾਰਨੀ ਜੋ ਕਿ 16 ਅਕਤੂਬਰ ਨੂੰ ਸੰਗਰੂਰ ਵਿਖੇ ਹੋ ਰਹੀ ਹੈ ਉਸ ਦੇ ਲਈ ਭਾਜਪਾ ਵਰਕਰਾ ਦੇ ਵਿੱਚ ਬਹੁਤ ਹੀ ਉਤਸ਼ਾਹ ਹੈ ਅਤੇ ਮਾਣ ਵਾਲੀ ਗੱਲ ਹੈ। ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਿੱਚ ਪੂਰੀ ਤਰ੍ਹਾਂ ਸਰਗਰਮ ਹੈ ਅਤੇ ਭਾਰਤੀ ਜਨਤਾ ਪਾਰਟੀ ਦਾ ਵੱਧ ਰਿਹਾ ਗਰਾਫ ਇਸ ਚੀਜ ਦਾ ਪ੍ਰਮਾਣ ਹੈ। ਭਾਜਪਾ ਦੀ ਪ੍ਰਦੇਸ਼ ਕਾਰਜਕਾਰਨੀ ਨੂੰ ਲੈ ਕੇ ਇਸ ਨੂੰ ਪੂਰੀ ਤਰਾਂ ਸਫ਼ਲ ਬਣਾਉਣ ਲਈ ਜ਼ਿਲ੍ਹਾਂ ਸੰਗਰੂਰ ਦੇ ਵਰਕਰਾਂ ਨੂੰ ਵੱਖ-ਵੱਖ ਜਿਮੇਵਾਰੀਆਂ ਦਿੱਤੀਆਂ ਗਈਆਂ ਹਨ। ਦਫ਼ਤਰੀ ਕੰਮ ਤੋਂ ਲੈ ਕੇ ਭੋਜਨ ਤੱਕ ਸਾਜ-ਸਜਾਵਟ ਤੋਂ ਲੈ ਕੇ ਭਾਜਪਾ ਦੇ ਝੰਡਿਆਂ ਨੂੰ ਉਚਾ ਕਰਨ ਤੱਕ ਰਜਿਸਟਰੇਸਨ ਤੋਂ ਲੈ ਕੇ ਸਵਾਗਤ ਤੱਕ ਅਤੇ ਖਾਸ ਤੌਰ ਤੇ ਮਹਿਮਾਨ ਨਵਾਜੀ ਤੱਕ ਭਾਰਤੀ ਜਨਤਾ ਪਾਰਟੀ ਜ਼ਿਲ੍ਹਾਂ ਸੰਗਰੂਰ ਦਾ ਵਰਕਰ ਹਰ ਸਮੇਂ ਤਿਆਰ ਹਨ। ਦੇਖਣ ਵਾਲੀ ਗੱਲ ਇਹ ਰਹੀ ਕਿ ਪਾਰਟੀ ਮੀਟਿੰਗ ਦੇ ਵਿੱਚ ਵਰਕਰਾਂ ਵੱਲੋਂ ਖੁਦ ਉਠ ਕੇ ਆਪਣੀਆਂ ਜਿੰਮੇਵਾਰੀਆਂ ਨਿਭਾਉਣ ਦਾ ਵਾਅਦਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੱਸਿਆ ਇਸ ਕਾਰਜਕਾਰਨੀ ਮੀਟਿੰਗ ਦੇ ਵਿੱਚ ਭਾਜਪਾ ਦੇ ਰਾਸ਼ਟਰੀ ਸੰਗਠਨ ਮੰਤਰੀ ਸ੍ਰੀ ਬੀ. ਐੱਲ਼ ਸੰਤੋਸ਼ ਜੀ, ਸਟੇਟ ਇੰਚਾਰਜ ਅਤੇ ਰਾਜ ਸਭਾ ਮੈਂਬਰ ਸ੍ਰੀ ਸਤੀਸ਼ ਪੂਨੀਆਂ, ਸਹਿ ਪ੍ਰਭਾਰੀ ਬਰਿੰਦਰ ਸੱਚਦੇਵਾ, ਸਹਿ ਪ੍ਰਭਾਰੀ ਅਲਕਾ ਗੁਜਰ, ਸੁਬਾ ਪ੍ਰਧਾਨ ਸ. ਕੇਵਲ ਸਿੰਘ ਢਿੱਲੋਂ, ਸ੍ਰੀ ਤਰੁਨ ਚੁੱਗ, ਰਾਜ ਸਭਾ ਮੈਂਬਰ ਰਾਗਵ ਚੱਡਾ , ਰਾਜ ਸਭਾ ਮੈਂਬਰ ਰਜਿੰਦਰ ਗੁੱਪਤਾ, ਸ੍ਰੀ ਸੰਦੀਪ ਪਾਠਕ, ਵਿਕਰਮ ਸਾਹਨੀ, ਰਾਜ ਸਭਾ ਮੈਂਬਰ ਹਰਭਜਨ ਸਿੰਘ, ਰਾਜ ਸਭਾ ਮੈਂਬਰ ਅਸ਼ੋਕ ਮਿੱਤਲ, ਸੰਗਠਨ ਮੰਤਰੀ ਸ੍ਰੀ ਨਿਵਾਸਲੂ, ਸ੍ਰੀ ਸੁਨੀਲ ਜਾਖੜ, ਸ੍ਰੀ ਅਸਵਨੀ ਸ਼ਰਮਾ, ਸ੍ਰੀ ਸ਼ਵੇਤ ਮਲਿਕ, ਸ੍ਰੀ ਮਨੋਰਜਨ ਕਾਲੀਆਂ, ਸ੍ਰੀ ਮਨਪ੍ਰੀਤ ਬਾਦਲ, ਸੁਬਾ ਮਹਾ ਮੰਤਰੀ ਰਜਨੀਸ਼ ਧਿਮਾਨ, ਅਨੀਲ ਸਰੀਨ, ਰਜੇਸ਼ ਬਾਂਘਾ ਸਮੇਂਤ ਸਮੁੱਚੀ ਭਾਜਪਾ ਲੀਡੀਰਸ਼ੀਪ ਸੰਗਰੂਰ ਵਿਖੇ ਪਹੁੰਚ ਰਹੀ ਹੈ।