ਛਪਾਰ ਪੁਲਿਸ ਵੱਲੋਂ 514 ਗ੍ਰਾਮ ਹੈਰੋਇਨ ‘ਤੇ ਮੋਟਰਸਾਈਕਲ ਸਮੇਤ ਦੋ ਕਾਬੂ  ਨਸੇ਼ੇ ਨਾਲ ਸੰਬੰਧਿਤ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਜਾਵੇ: ਡੀ.ਐੱਸ.ਪੀ ਕਰਨ ਸੰਧੂ 

Share and Enjoy !

Shares
 ਰਵਿੰਦਰ ਸਿੰਘ ਰੇਸ਼ਮ, ਅਹਿਮਦਗੜ੍ਹ
ਸੀਨੀਅਰ ਪੁਲਿਸ ਕਪਤਾਨ ਲੁਧਿਆਣਾ (ਦਿਹਾਤੀ) ਸ੍ਰੀ ਅੰਕੁਰ ਗੁਪਤਾ, ਐੱਸ.ਪੀ (ਡੀ) ਸ੍ਰੀ ਰਾਜਨ ਸ਼ਰਮਾ ਦੇ ਦਿਸਾ-ਨਿਰਦੇਸਾਂ ਹੇਠ ਡੀ.ਐੱਸ.ਪੀ ਦਾਖਾ ਸ.ਕਰਨ ਸਿੰਘ ਸੰਧੂ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਮੁਹਿੰਮ ‘ਯੁੱਧ ਨਸਿਆਂ ਵਿਰੁੱਧ’ ਤਹਿਤ ਏ.ਐੱਸ.ਆਈ ਜਸਪਾਲ ਸਿੰਘ ਵੱਲੋਂ ਸਮੇਤ ਪੁਲਿਸ ਪਾਰਟੀ ਦੋ ਵਿਅਕਤੀਆਂ ਨੂੰ 514 ਗ੍ਰਾਮ ਹੈਰੋਇਨ ‘ਤੇ ਇੱਕ ਬਿਨਾਂ ਨੰਬਰੀ ਸਪਲੈਂਡਰ ਮਾਰਕਾ ਮੋਟਰਸਾਈਕਲ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਏ.ਐੱਸ.ਆਈ ਜਸਪਾਲ ਸਿੰਘ ਅਗਵਾਈ ਹੇਠ ਜਦੋਂ ਪੁਲਿਸ ਪਾਰਟੀ ਵੱਲੋਂ ਨਾਰੰਗਵਾਲ ਚੌਂਕ ਯੋਧਾਂ ਵਿਖੇ ਨਾਕਾਬੰਦੀ ਕੀਤੀ ਗਈ ਸੀ ਤਾਂ ਮੁਖਬਰ ਦੀ ਨੇ ਇਤਲਾਹ ਦਿੱਤੀ ਕਿ ਥਾਣਾ ਯੋਧਾਂ ਏਰੀਏ ਵਿੱਚ ਪੁੱਲ ਨਹਿਰ ਢੈਪਈ ‘ਤੇ ਨਾਕਾਬੰਦੀ ਕਰਕੇ ਦੋ ਵਿਅਕਤੀ ਜੋ ਨਸੇ਼ ਦਾ ਕਾਰੋਬਾਰ ਕਰਦੇ ਹਨ ਨੂੰ ਕਾਬੂ ਕੀਤਾ ਜਾ ਸਕਦਾ ਹੈ। ਇਸ ਤਹਿਤ ਪੁਲਿਸ ਪਾਰਟੀ ਵੱਲੋਂ ਦੋ ਵਿਅਕਤੀਆਂ ਨੂੰ 514 ਗ੍ਰਾਮ ਹੈਰੋਇਨ ‘ਤੇ ਇੱਕ ਬਿਨਾਂ ਨੰਬਰੀ ਮਾਰਕਾ ਸਪਲੈਂਡਰ ਮੋਟਰਸਾਈਕਲ ਸਮੇਤ ਕਾਬੂ ਕੀਤਾ ਗਿਆ। ਪੁਲਿਸ ਨੇ ਦੱਸਿਆ ਕਿ ਕਾਬੂ ਕੀਤੇ ਗਏ ਵਿਅਕਤੀਆਂ ਨੂੰ ਮਾਨਯੋਗ ਅਦਾਲਤ ‘ਚ ਪੇਸ਼ ਕਰਕੇ ਉਨ੍ਹਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਜਿਸ ਨਾਲ ਉਹਨਾਂ ਕੋਲੋਂ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ। ਡੀ.ਐੱਸ.ਪੀ ਕਰਨ ਸਿੰਘ ਸੰਧੂ ਨੇ ਇਲਾਕਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਨਸ਼ੇ ਨਾਲ ਸਬੰਧਤ ਕੋਈ ਵੀ ਜਾਣਕਾਰੀ ਤੁਰੰਤ ਪੁਲਿਸ ਨੂੰ ਦਿੱਤੀ ਜਾਵੇ ‘ਤੇ ਇਤਲਾਹ ਦੇਣ ਵਾਲੇ ਦਾ ਨਾਮ ਪਤਾ ਗੁਪਤ ਰੱਖਿਆ ਜਾਵੇਗਾ।

About Post Author

Share and Enjoy !

Shares

Leave a Reply

Your email address will not be published.