ਭਗਵੰਤ ਮਾਨ ਸਰਕਾਰ ਦੀ ਨਿਵੇਕਲੀ ਪਹਿਲਕਦਮੀ

Share and Enjoy !

Shares

– ਕੁਲਦੀਪ ਸਿੰਘ ਧਾਲੀਵਾਲ ਨੇ ਲਗਾਇਆ ਆਨ ਲਾਈਨ ਜਨਤਾ ਦਰਬਾਰ, 35 ਸ ਿਕਾਇਤਾਂ ਦਾ ਮੌਕੇ ਉੱਤੇ ਕੀਤਾ ਨਿਪਟਾਰਾ

– ਹਫਤੇ ਵਿੱਚ ਇਕ ਦਿਨ ਪੇਂਡੂ ਵਿਕਾਸ ਤੇ ਪੰਚਾਇਤਾਂ, ਖੇਤੀਬਾੜੀ ਤੇ ਐਨ.ਆਰ.ਆਈਜ ਵਿਭਾਗ ਨਾਲ ਸੰਬੰਧਤ ਸ ਿਕਾਇਤਾਂ ਆਨਲਾਈਨ ਸੁਣਨ ਦਾ ਫੈਸਲਾ

(ਬਿਊਰੋ ਚੈਕ ਪੋਸਟ) ਚੰਡੀਗੜ।

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸਰਕਾਰ ਵੱਲੋਂ ਸੂਬਾ ਵਾਸੀਆਂ ਨੂੰ ਬਿਹਤਰ, ਪਾਰਦਰਸੀ ਤੇ ਭਿ੍ਰਸਟਾਚਾਰ ਮੁਕਤ ਸੇਵਾਵਾਂ ਦੇਣ ਦੀ ਵਚਨਬੱਧਤਾ ਤਹਿਤ ਅੱਜ ਨਿਵੇਕਲੀ ਪਹਿਲਕਦਮੀ ਕਰਦਿਆਂ ਪੇਂਡੂ ਵਿਕਾਸ ਤੇ ਪੰਚਾਇਤਾਂ, ਖੇਤੀਬਾੜੀ ਤੇ ਐਨ.ਆਰ.ਆਈਜ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਫੇਸਬੁੱਕ ਪੇਜ ਉਤੇ ਆਨਲਾਈਨ ਜਨਤਾ ਦਰਬਾਰ ਲਾਇਆ।ਇਸ ਜਨਤਾ ਦਰਬਾਰ ਮੌਕੇ ਉਨਾਂ ਸੈਂਕੜੇ ਸ ਿਕਾਇਤਾਂ ਸੁਣੀਆਂ ਜਿਨਾਂ ਵਿੱਚੋਂ 35 ਸ ਿਕਾਇਤਾਂ ਦਾ ਮੌਕੇ ਉੱਤੇ ਨਿਪਟਾਰਾ ਕੀਤਾ।

ਸ. ਧਾਲੀਵਾਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲੋਕਾਂ ਵਿੱਚ ਰਹਿ ਕੇ ਉਨਾਂ ਦੀ ਸਮੱਸਿਆਵਾਂ ਸੁਣਨ ਅਤੇ ਹੱਲ ਕਰਨ ਦੀਆਂ ਦਿੱਤੀਆਂ ਨਿਰਦੇਸਾਂ ਤਹਿਤ ਅੱਜ ਉਨਾਂ ਫੇਸਬੁੱਕ ਪੇਜ ਉੱਤੇ ਆਨ ਲਾਈਨ ਲੋਕਾਂ ਦੀਆਂ ਸ ਿਕਾਇਤਾਂ ਸੁਣੀਆਂ।ਇਸ ਦੌਰਾਨ ਲੋਕਾਂ ਵੱਲੋਂ ਫੇਸਬੁੱਕ ਉੱਤੇ ਕੁਮੈਂਟ/ਪੋਸਟ ਰਾਹੀ ਕੀਤੀਆਂ ਗਈਆਂ ਸ ਿਕਾਇਤਾਂ ਉੱਤੇ ਸ. ਧਾਲੀਵਾਲ ਨੇ ਮੌਕੇ ਉੱਤੇ ਹੀ ਸਬੰਧਤ ਅਧਿਕਾਰੀਆਂ ਨੂੰ ਲਾਈਵ ਫੋਨ ਕਰਕੇ ਹੱਲ ਲਈ ਨਿਰਦੇਸ ਦਿੱਤੇ। ਇਸ ਤਰਾਂ 35 ਸ ਿਕਾਇਤਾਂ ਦਾ ਹੱਲ ਕੀਤਾ ਗਿਆ।

ਸ. ਧਾਲੀਵਾਲ ਨੇ ਕਿਹਾ ਕਿ ‘ਲੋਕਾਂ ਦੀ ਸਰਕਾਰ, ਲੋਕਾਂ ਦੇ ਦੁਆਰ’ ਨਾਅਰੇ ਤਹਿਤ ਹਰ ਵੇਲੇ ਉਨਾਂ ਨੂੰ ਦਰਪੇਸ ਸਮੱਸਿਆਵਾਂ ਹੱਲ ਕਰਨ ਲਈ ਵਚਨਬੱਧ ਹੈ। ਉਨਾਂ ਕਿਹਾ ਕਿ ਜਿੱਥੇ ਉਹ ਲੋਕਾਂ ਨੂੰ ਨਿੱਜੀ ਤੌਰ ਉੱਤੇ ਮਿਲ ਕੇ ਵੀ ਉਨਾਂ ਦੀਆਂ ਸਮੱਸਿਆਵਾਂ ਸੁਣਦੇ ਹਨ ਉੱਥੇ ਇਸ ਨਿਵੇਕਲੀ ਪਹਿਲਕਦਮੀ ਤਹਿਤ ਹਫਤੇ ਵਿੱਚ ਇਕ ਦਿਨ ਦੂਰ-ਦੁਰਾਡੇ ਦੇ ਲੋਕਾਂ ਦੀਆਂ ਪੇਂਡੂ ਵਿਕਾਸ ਤੇ ਪੰਚਾਇਤਾਂ, ਖੇਤੀਬਾੜੀ ਤੇ ਐਨ.ਆਰ.ਆਈਜ ਵਿਭਾਗ ਨਾਲ ਸੰਬੰਧਤ ਸ ਿਕਾਇਤਾਂ ਆਨਲਾਈਨ ਸੁਣਿਆ ਕਰਨਗੇ। ਇਸ ਨਾਲ ਜਿਹੜੇ ਲੋਕ ਨਿੱਜੀ ਤੌਰ ਉਤੇ ਮਿਲਣ ਨਹੀਂ ਆ ਸਕਦੇ, ਖਾਸ ਕਰਕੇ ਪਰਵਾਸੀ ਪੰਜਾਬੀਆਂ ਨੂੰ ਵੱਡੀ ਮੱਦਦ ਮਿਲੇਗੀ।

ਲੋਕਾਂ ਨੇ ਮੁੱਖ ਮੰਤਰੀ ਦਾ ਇਸ ਵਿਸੇਸ ਪਹਿਲਕਦਮੀ ਲਈ ਧੰਨਵਾਦ ਕੀਤਾ ਅਤੇ ਮੰਤਰੀ ਨੂੰ ਕਿਹਾ ਕਿ ਇਹ ਲੋਕਾਂ ਨਾਲ ਸਿੱਧੇ ਤੌਰ ਉੱਤੇ ਜੁੜਨ ਵਾਲਾ ਪ੍ਰੋਗਰਾਮ ਇਸੇ ਤਰਾਂ ਜਾਰੀ ਰੱਖਿਆ ਜਾਵੇ।

 

About Post Author

Share and Enjoy !

Shares

Leave a Reply

Your email address will not be published.