
(ਸਤਿੰਦਰ ਪਾਲ ਸਿੰਘ) ਕੀਰਤਪੁਰ ਸਾਹਿਬ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਜੋ ਧੰਨ ਧੰਨ ਬਾਬਾ ਗੁਰਦਿੱਤਾ ਜੀ ਯਾਤਰੀ ਨਿਵਾਸ ਦੀ ਕਾਰ ਸੇਵਾ ਪਿਛਲੇ ਦਿਨੀਂ ਦਿੱਲੀ ਵਾਲਿਆਂ ਨੂੰ ਦਿੱਤੀ ਗਈ ਸੀ, ਉਸ ਕਾਰ ਸੇਵਾ ਦੇ ਪਹਿਲਾ ਪੜਾਅ ਵਿਚ ਅੱਜ ਬੇਸਮੈਂਟ ਦੇ ਲੈਂਟਰ ਪਾਉਣ ਦਾ ਕੰਮ ਮੁੱਖ ਸੇਵਾਦਾਰ ਬਾਬਾ ਬਚਨ ਸਿੰਘ ਬਾਬਾ ਕੁਲਦੀਪ ਸਿੰਘ ਵੱਲੋਂ ਸਮੂਹ ਸੰਗਤ ਦੀ ਹਾਜ਼ਰੀ ਵਿਚ ਜੈਕਾਰਿਆਂ ਦੀ ਗੂੰਜ ਵਿਚ ਗੁਰੂ ਮਹਾਰਾਜ ਦਾ ਓਟ ਆਸਰਾ ਲੈਂਦਿਆਂ ਜੰਗੀ ਪੱਧਰ .ਤੇ ਸ਼ੁਰੂ ਕਰ ਦਿੱਤੀ ਗਈ ਹੈ। ਯਾਦ ਰਹੇ ਕੇ ਕਿ ਇਸ ਸਰਾਂ ਦਾ ਕੰਮ ਪਿਛਲੇ ਇੱਕ ਮਹੀਨੇ ਤੋਂ ਚੱਲਦਾ ਪਿਆ ਹੈ । ਕਾਰ ਸੇਵਾ ਦੀ ਸ਼ੁਰਆਤ ਅੱਜ ਬਾਬਾ ਗੁਰਦਿੱਤਾ ਜੀ ਯਾਤਰੀ ਨਿਵਾਸ ਦੀ ਬੇਸਮੈਂਟ 1500 ਸੁਕੇਅਰ ਫੁੱਟ ਏਰੀਏ ਵਿਚ ਸਰੀਏ ਦਾ ਜਾਲ ਬੰਨ ਕੇ 2000 ਸੀਮਿੰਟ ਦੀ ਬੋਰੀ ਦਾ ਦਾ 15 ਇੰਚੀ ਲੈਂਟਰ 6 ਮਿਕਸਰ ਮਸ਼ੀਨਾਂ ਲੱਗਾ ਕੇ ਪਾਇਆ ਜਾ ਰਿਹਾ ਹੈ। ਇਸ ਲੈਂਟਰ ਦੀ ਖਾਸ ਗੱਲ ਇਹ ਹੈ ਕਿ ਲੈਂਟਰ ਦੀ ਸੇਵਾ ਸਿੱਖ ਸੰਗਤਾਂ ਵੱਲੋਂ ਖੁਦ ਕੀਤੀ ਗਈ ਹੈ, ਕਿਸੇ ਵੀ ਦਿਹਾੜੀਦਾਰ ਨੂੰ ਨਹੀਂ ਲਗਾਇਆ ਗਿਆ। ਸੰਗਤ ਹਰਿਆਣਾ,ਪੰਜਾਬ, ਯੁੂਪੀ ਦੇ ਵੱਖ ਵੱਖ ਪਿੰਡਾਂ ਸ਼ਹਿਰਾਂ ਤੋਂ ਤਕਰੀਬਨ 1500 ਦੇ ਕਰੀਬ ਜਿਸ ਵਿਚ ਬੀਬੀਆ ਨੇ ਲੈਂਟਰ ਪਾਉਣ ਵਿਚ ਵੱਧ ਚੜ ਕੇ ਯੋਗਦਾਨ ਪਾਇਆ । ਕਾਬਿਲੇਗੌਰ ਹੈ ਕਿ ਇਤਿਹਾਸਕ ਤੇ ਧਾਰਮਿਕ ਨਗਰੀ ਸ੍ਰੀ ਕੀਰਤਪੁਰ ਸਾਹਿਬ ਵਿਖੇ ਸੰਗਤ ਦੀ ਆਮਦ ਨੂੰ ਲੈ ਕੇ ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਤਿਹਾਸਕ ਗੁਰਦੁਆਰਾ ਬਾਬਾ ਗੁਰਦਿੱਤਾ ਜੀ ਵਿਖੇ 40 ਕਮਰੇ 8 ਸਟੋਰ ਅਤੇ 8 ਹਾਲਾਂ ਦੀ ਕਾਰ ਸੇਵਾ ਪਿਛਲੇ ਮਹੀਨੇ ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਤਖ਼ਤ ਸ੍ਰੀ ਕੇਸਗੜ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਵੱਲੋਂ ਟੱਕ ਲਗਾ ਕੇ ਸ਼ੁਰੂ ਕੀਤੀ ਗਈ ਸੀ। ਜਿਸ ਮਗਰੋਂ ਕੁਝ ਅੜਚਨਾਂ ਨੂੰ ਦੂਰ ਕਰੇ ਹੁਣ ਕਾਰ ਸੇਵਾ ਜ਼ੋਰਾਂ ਸ਼ੋਰਾਂ ਨਾਲ ਸ਼ੁਰੂ ਕੀਤੀ ਗਈ ਹੈ। ਇਸ ਦੌਰਾਨ ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ , ਤਖ਼ਤ ਸ੍ਰੀ ਕੇਸਗੜ ਸਾਹਿਬ ਦੇ ਮੈਨੇਜਰ ਭਾਈ ਗੁਰਦੀਪ ਸਿੰਘ ਕੰਗ, ਤਖ਼ਤ ਸ੍ਰੀ ਕੇਸਗੜ ਸਾਹਿਬ ਦੇ ਐਡੀਸ਼ਨਲ ਮੈਨੇਜਰ ਐਡਵੋਕੇਟ ਹਰਦੇਵ ਸਿੰਘ ਹੈਪੀ ਚੱਲ ਰਹੀ ਕਾਰ ਸੇਵਾ ਵਿਚ ਪਹੁੰਚੇ ਕੇ ਕਾਰ ਸੇਵਕਾਂ ਦੀ ਹੌਸਲਾ ਅਫ਼ਜਾਈ ਕੀਤੀ ਤੇ ਚੱਲਦੇ ਕੰਮ ਦਾ ਜਾਇਜ਼ਾ ਲਿਆ। ਇਸ ਮੌਕੇ ਬਾਬਾ ਕੁਲਦੀਪ ਸਿੰਘ ਕਾਰ ਸੇਵਾ ਵਾਲੇ ਸੰਤਾਂ ਨੇ ਦੱਸਿਆ ਕਿ ਇਸ ਯਾਤਰੀ ਨਿਵਾਸ ਦਾ ਕੰਮ ਆਉਣ ਵਾਲੇ ਹੋਲੇ ਮਹੱਲੇ ਤੋਂ ਪਹਿਲਾਂ ਪਹਿਲਾਂ ਮੁਕੰਮਲ ਕੀਤਾ ਜਾਵੇਗਾ ਤਾਂ ਜੋ ਸੰਗਤ ਨੂੰ ਰਾਤ ਸਮੇਂ ਠਹਿਰਣ ਵਿਚ ਕਿਸੇ ਪ੍ਰਕਾਰ ਦੀ ਕੋਈ ਪੇ੍ਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ । ਇਸ ਸਮੇਂ ਜਥੇਦਾਰ ਬਾਬਾ ਬਚਨ ਸਿੰਘ,ਜਥੇਦਾਰ ਬਾਬਾ ਮਹਿੰਦਰ ਸਿੰਘ,ਬਾਬਾ ਗੁਰਦਿਆਲ ਸਿੰਘ ਫਤਿਹਗੜ ਸਾਹਿਬ ਆਦਿ ਹਾਜ਼ਰ ਸਨ। ਇਸ ਮੌਕੇ ਅਮਰਜੀਤ ਸਿੰਘ ਮੈਨੇਜਰ ਗੁਰਦੁਆਰਾ ਬਾਬਾ ਗੁਰਦਿੱਤਾ, ਸੰਦੀਪ ਸਿੰਘ ਕਲੋਤਾ ਮੈਨੇਜਰ ਗੁਰਦੁਆਰਾ ਪਤਾਲਪੁਰੀ ਸਾਹਿਬ, ਤਰਲੋਚਨ ਸਿੰਘ, ਦਵਿੰਦਰ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ। ਸੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਾਰ ਸੇਵਕ ਜਥਿਆਂ ਲਈ ਚਾਹ ,ਪਕੌੜੇ, ਪ੍ਰਸ਼ਾਦੇ, ਜਲੇਬੀਆਂ ਦਾ ਲੰਗਰ ਖਾਸ ਤੌਰ ‘ਤੇ ਲੈਟਰ ਵਾਲੀ ਜਗਾ ਦੇ ਨਜ਼ਦੀਕ ਲਗਾਇਆ ਗਿਆ।