
(ਹਰਪ੍ਰੀਤ ਸਿੰਘ ਕੈਲੇ) ਸ਼੍ਰੀ ਮਾਛੀਵਾੜਾ ਸਾਹਿਬ।
ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਹੇਠ ਬੀਪੀਈਓ ਮੈਡਮ ਆਸ਼ਾ ਰਾਣੀ ਜੀ ਦੀ ਯੋਗ ਅਗਵਾਈ ਹੇਠ ਸਰਕਾਰੀ ਪ੍ਰਾਇਮਰੀ ਸਕੂਲ ਹੰਬੋਵਾਲ ਬੇਟ ਵਿਖੇ ਬਲਾਕ ਪੱਧਰੀ ਖੇਡਾਂ ਕਰਵਾਈਆਂ ਗਈਆਂ। ਇਨਾਂ ਮੁਕਾਬਲਿਆਂ ਵਿੱਚ ਸੈਂਟਰ ਹੇਡੋਂ ਬੇਟ ਦੇ ਬੱਚਿਆਂ ਨੇ ਬਾਕਮਾਲ ਪ੍ਰਦਰਸ਼ਨ ਕਰਦੇ ਹੋਏ ਓਵਰਆਲ ਟਰਾਫੀ ਤੇ ਕਬਜਾ ਕੀਤਾ। ਜ਼ਿਕਰਯੋਗ ਹੈ ਕਿ ਇਨਾਂ ਮੁਕਾਬਲਿਆਂ ਵਿੱਚ ਕਬੱਡੀ ਲੜਕੇ ਪਹਿਲਾ ਸਥਾਨ, ਕਬੱਡੀ ਕੁੜੀਆਂ ਨੇ ਦੂਜਾ ਸਥਾਨ, ਫੁਟਬਾਲ ਲੜਕਿਆਂ ਨੇ ਪਹਿਲਾ ਸਥਾਨ, ਦੋ ਸੌ ਮੀਟਰ ਰੇਸ ਚ ਪਹਿਲਾ ਸਥਾਨ ਲੜਕੇ, ਚਾਰ ਸੌ ਮੀਟਰ ਲੜਕੇ ਪਹਿਲਾ ਸਥਾਨ, 4100 ਰਿਲੇਅ (ਲੜਕੇ ਅਤੇ ਲੜਕੀਆਂ) ਨੇ ਪਹਿਲਾ ਸਥਾਨ, 400 ਮੀਟਰ ਲੜਕੀਆਂ ਦੀ ਦੌੜ ਚੋਂ ਪਹਿਲਾ ਸਥਾਨ, ਕੁਸ਼ਤੀ 25 ਤੇ 30 ਕਿਲੋ ਵਿੱਚ ਦੂਜਾ ਸਥਾਨ, ਲੰਬੀ ਛਾਲ ਵਿੱਚ ਕੁੜੀਆਂ ਨੇ ਪਹਿਲਾ ਸਥਾਨ, ਲੰਬੀ ਛਾਲ ਮੁੰਡਿਆਂ ਵਿੱਚ ਦੂਜਾ ਸਥਾਨ, ਗੋਲਾ ਸੁੱਟਣ ਵਿੱਚ ਦੂਜਾ ਸਥਾਨ, 200 ਮੀਟਰ ਲੜਕੀਆਂ ਨੇ ਦੂਜਾ ਸਥਾਨ ਪ੍ਰਾਪਤ ਕਰਕੇ ਓਵਰ ਆਲ ਟਰਾਫੀ ਤੇ ਕਬਜਾ ਕੀਤਾ। ਇਹਨਾਂ ਮੁਕਾਬਲਿਆਂ ਵਿਚ ਵਿਸ਼ੇਸ਼ ਯੋਗਦਾਨ ਪਾਉਣ ਵਾਲੇ ਅਧਿਆਪਕ ਰਾਮ ਕੁਮਾਰ ਸੈਂਟਰ ਮੁੱਖ ਅਧਿਆਪਕ ਹੇਡੋਂ ਬੇਟ, ਭਾਰਤ ਭੂਸ਼ਣ, ਪ੍ਰਦੀਪ ਕੁਮਾਰ ਕੁੰਦਰਾ, ਲਖਵਿੰਦਰ ਸਿੰਘ ਗਰੇਵਾਲ, ਰਾਕੇਸ਼ ਕੁਮਾਰ, ਨਵੀਨ ਕੁਮਾਰ, ਸੁਰਿੰਦਰ ਸਿੰਘ, ਸਤੀਸ਼ ਕੁਮਾਰ, ਮਲਕੀਤ ਸਿੰਘ ਪ੍ਰਧਾਨ ਬੀਐੱਡ ਫਰੰਟ, ਕਿ੍ਰਸ਼ਨ ਲਾਲ, ਕੁਲਦੀਪ ਸਿੰਘ, ਸੁਖਵਿੰਦਰ ਸਿੰਘ, ਸਤਵੰਤ ਸਿੰਘ,ਅਭਿਸੇਕ ਕੁਮਾਰ, ਮਨਦੀਪ ਸਿੰਘ, ਕਮਲ ਕਿ੍ਰਸ਼ਨ, ਚਰਨਜੀਤ ਸਿੰਘ, ਇਕਬਾਲ ਸਿੰਘ, ਹਰਵਿੰਦਰਪਾਲ, ਚਰਨਜੀਤ ਸਿੰਘ ਬੀ. ਐਮ., ਸਰਬਜੀਤ ਸਿੰਘ, ਮਨਦੀਪ ਸਿੰਘ ਗਿੱਲ, ਬਲਵੀਰ ਸਿੰਘ , ਮੈਡਮ ਸੁਰਿੰਦਰ ਕੌਰ, ਭਗਵੰਤ ਕੌਰ, ਮਨਪ੍ਰੀਤ ਕੌਰ,ਮੈਡਮ ਮਲਿਕਾ ਵਰਮਾ, ਮੈਡਮ ਵੀਨਾ, ਤਜਿੰਦਰ ਕੌਰ ਆਦਿ ਨੇ ਵਿਸ਼ੇਸ਼ ਭੂਮਿਕਾ ਨਿਭਾਈ। ਇਨਾਂ ਖੇਡਾਂ ਵਿਚ ਰੈਫਰੀ ਦੀ ਭੂਮਿਕਾ ਅਵਤਾਰ ਸਿੰਘ ਬੀਐਸਓ, ਹਰਦੀਪ ਸਿੰਘ ਡੀਪੀ, ਨਾਨਕ ਸਿੰਘ, ਰਜਿੰਦਰ ਸਿੰਘ,ਕਿਰਨਦੀਪ , ਹਰਜੀਤ ਸਿੰਘ ਅਤੇ ਹਰਮਨਦੀਪ ਸਿੰਘ ਨੇ ਨਿਰਪੱਖ ਅਤੇ ਵਧੀਆ ਤਰੀਕੇ ਨਾਲ ਨਿਭਾਈ। ਜ਼ਿਲਾ ਖੇਡਾਂ ਵਿੱਚ ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਬੀਪੀਈਓ ਸ੍ਰੀਮਤੀ ਆਸ਼ਾ ਰਾਣੀ, ਸਾਬਕਾ ਬੀਪੀਈਓ ਭੂਸ਼ਨ ਲਾਲ ਖੰਨਾ, ਸਰਪੰਚ ਲਾਲ ਸਿੰਘ, ਰਣਵੀਰ ਸਿੰਘ ਰਾਣਾ, ਧਰਮਵੀਰ ਸਿੰਘ ਪ੍ਰਧਾਨ, ਡਾ ਰਵਿੰਦਰ ਕੁਮਾਰ ਨੇ ਅਦਾ ਕੀਤੀ। ਇਸ ਮੌਕੇ ਰਵਿੰਦਰ ਸਿੰਘ ਮੁੱਖ ਅਧਿਆਪਕ ਸਰਕਾਰੀ ਪ੍ਰਾਇਮਰੀ ਸਕੂਲ ਹੰਬੋਵਾਲ ਬੇਟ ਨੂੰ ਬਲਾਕ ਖੇਡਾਂ ਦੀ ਮੇਜਬਾਨੀ ਕਰਨ ਅਤੇ ਸੱਭਿਆਚਾਰਕ ਗਤੀਵਿਧੀਆਂ ਲਈ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।