ਬਹੁਜਨ ਸਮਾਜ ਪਾਰਟੀ ਦੇ ਮਿਸ਼ਨਰੀ ਆਗੂ ਸ ਹਰਬਲਾਸ ਸਿੰਘ ਝਿੰਗੜ ਯੂਐਸਏ ਤੇ ਭੁਪਿੰਦਰ ਸਿੰਘ ਝਿੰਗੜ ਵਤਨ ਪਰਤੇ

Share and Enjoy !

Shares
ਲਸਾੜਾ/ਉੜਾਪੜ,,ਬੱਗਾ ਸੇਲਕੀਆਣਾ,,ਬੰਗਾ ਹਲਕੇ ਦੇ ਸੀਨੀਅਰ ਅਤੇ ਬਹੁਜਨ ਸਮਾਜ ਪਾਰਟੀ ਨਿਧੱੜਕ ਆਗੂ ਸ ਹਰਬਲਾਸ ਸਿੰਘ ਝਿੰਗੜ ਜੋ ਯੂਐਸਏ ਦੀ ਧਰਤੀ ਤੇ ਮਹਾਨ ਰਹਿਬਰਾਂ ,ਮਹਾਂਪੁਰਸ਼ਾਂ ਡਾ ਭੀਮ ਰਾਓ ਅੰਬੇਦਕਰ ਸਾਹਿਬ ਜੀ ਅਤੇ ਡੀ ਐਸ ਫੋਰ ਦੇ ਸੰਸਥਾਪਕ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਦੇ ਮਿਸ਼ਨ ਨੂੰ ਪ੍ਰਫੁੱਲਿਤ ਕਰਨ ਲਈ  ਤਨ ਮਨ ਧਨ  ਨਾਲ ਦਿਨ ਰਾਤ ਸੇਵਾ ਕਰ ਰਹੇ ਹਨ ਉਨਾਂ ਦਾ ਬਲਾਕ ਔੜ ਦੇ ਇਤਿਹਾਸਕ ਪਿੰਡ ਝਿੰਗੜਾਂ ਵਿਖੇ ਭਰਵਾਂ ਸਵਾਗਤ ਕੀਤਾ ਜਿਕਰਯੋਗ ਹੈ ਕਿ ਸ ਹਰਬਲਾਸ ਸਿੰਘ ਝਿੰਗੜ ਵਰਲਡ ਵਾਇਡ ਬੀਐਸਪੀ ਸਪੋਰਟਸ ਯੂਐਸਏ ਸੰਸਥਾ ਲਈ ਬਹੁਤ ਸਹਿਯੋਗ ਕਰ ਰਹੇ ਹਨ ਸਤਿਕਾਰਯੋਗ ਹਰਬਲਾਸ ਸਿੰਘ ਝਿੰਗੜ ਜੀ ਪਰਿਵਾਰ ਸਮੇਤ ਉਨ੍ਹਾਂ ਦੇ ਸਪੁੱਤਰ ਸਰਪੰਚ ਭੁਪਿੰਦਰ ਸਿੰਘ ਝਿੰਗੜ ਜੀ ਇੰਡੀਆ ਪੁੱਜੇ ਤੇ ਮੌਜੂਦਾ ਹਲਾਤਾਂ ਤੇ ਚਿੰਤਤ ਹੋਏ ਉਨਾਂ ਦੇ ਸਪੁੱਤਰ ਸਰਪੰਚ ਭੁਪਿੰਦਰ ਸਿੰਘ ਝਿੰਗੜ ਨੇ ਦੱਸਿਆ ਪੰਜਾਬ ਦੇ ਹਾਲਾਤਾਂ ਬਾਰੇ ਚਿੰਤਾ ਪ੍ਰਗਟ ਕਰਦਿਆ ਆਖਿਆ ਕਿ ਪੰਜਾਬ ਚ ਆਏ ਦਿਨ ਨਸ਼ਿਆਂ ਨਾਲ ਬਰਬਾਦ ਹੋ ਰਹੀ ਜਵਾਨੀ ਤੇ ਕਿਸਾਨੀ ਨੂੰ  ਬਹੁਜਨ ਸਮਾਜ ਪਾਰਟੀ ਹੀ ਬਚਾ ਸਕਦੀ ਹੈ ਉਨਾਂ ਸਮੂ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਤੁਸੀ ਦੇਸ਼ ਦੀ ਅਜਾਦੀ ਤੋਂ ਬਾਅਦ ਕਿੰਨੀਆ ਸਿਆਸੀ  ਪਰਾਟੀਆਂ ਦੀਆਂ  ਸਰਕਾਰਾਂ ਦੀ ਸੱਤਾ ਦੇਖੀ ਕਿਸੇ ਨੇ ਸਾਡੇ ਸਮਾਜ ਦੀ ਬਾਂਹ ਨਹੀ ਫੜੀ ਇਹ ਪਾਰਟੀਆਂ ਸਾਡੇ ਸਮਾਜ ਨੂੰ ਵੋਟਾਂ ਲੈਣ ਤੱਕ ਸੀਮਤ ਰੱਖਦੇ ਹਨ ਤੇ ਹੁਣ ਜਾਗਰੂਕ ਹੋਣ ਦੀ ਲੋੜ ਹੈ ਤਾਂ ਜੋ ਆਉਣ ਵਾਲੀਆਂ ਵਿਧਾਨ ਸਭਾ ਵਿੱਚ ਆਪਣੀ ਇਕ ਇਕ ਕੀਮਤੀ ਬਹੁਜਨ ਸਮਾਜ ਪਾਰਟੀ ਪਾਕੇ ਆਪ ਹੁਕਮਰਾਨ ਬਣਨ ਦੀ ਕੋਸ਼ਿਸ਼ ਕਰੋ ਤਾਂ ਹੀ ਸਾਡੀ ਤੇ ਸਾਡਾ ਸਮਾਜ ਤਰੱਕੀ ਕਰ ਸਕਦਾ ਹੈ ਉਨਾਂਕਿਹਾ ਕਿ ਬਹੁਤ ਜਲਦ ਬਸਪਾ ਦੀਆਂ ਮੀਟਿੰਗਾਂ ਕਰਕੇ ਲੋਕਾਂ ਆਪਣੇ ਅਸਲ ਮਿਸ਼ਨ ਬਾਰੇ ਜਾਗਰੂਕ ਕੀਤਾ ਜਾਵੇਗਾ

About Post Author

Share and Enjoy !

Shares

Leave a Reply

Your email address will not be published.