ਫਿਲੌਰ ਦੇ ਨਜ਼ਦੀਕ ਵਾਪਰੇ ਸੜਕੀ ਹਾਦਸੇ ‘ਚ ਇਕ ਵਿਅਕਤੀ ਦੀ ਮੌਤ

Share and Enjoy !

Shares


ਫਿਲੌਰ (ਕਰਮਵੀਰ ਸਿੰਘ) ਫਿਲੌਰ ਦੇ ਨਾਲ ਲੱਗਦੇ ਪਿੰਡ ਭੱਟੀਆਂ ਕੋਲ ਦੇਰ ਰਾਤ ਇੱਕ ਭਿਆਨਕ ਸੜਕੀ ਹਾਦਸਾ ਵਾਪਰਿਆ। ਜਿਸ ਵਿੱਚ ਇੱਕ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ਗਈ ।ਇਸ ਹਾਦਸੇ ਦੌਰਾਨ ਲੋਕਾਂ ਨੇ ਦਸਿਆ ਕਿ ਸਾਈਕਲ ਸਵਾਰ ਗੁਰਾਇਆ ਤੋੋਂ ਫਿਲੌਰ ਵੱਲ ਜਾ ਰਿਹਾ ਸੀ ਅਤੇ ਕਾਰ ਸਵਾਰ ਵੀ ਗੁਰਾਇਆ ਤੋੋਂ ਫਿਲੌਰ ਵੱਲ ਜਾ ਰਿਹਾ ਸੀ ਅਤੇ ਪਿੰਡ ਭੱਟੀਆਂ ਕੋਲ ਆਪਸ ਵਿਚ ਟੱਕਰ ਹੋਣ ਕਰਕੇ ਇਹ ਹਾਦਸਾ ਵਾਪਰਿਆ। ਇਸ ਮੌਕੇ ਤੇ ਮੌਜੂਦ ਪਿੰਡ ਦੇ ਸਰਪੰਚ ਨੇ ਦੱਸਿਆ ਕਿ ਕਾਰ ਸਵਾਰ ਬਹੁਤ ਤੇਜ ਸਪੀਡ ਵਿੱਚ ਆ ਰਿਹਾ ਸੀ ਜਿਸ ਨੇ ਸਾਈਕਲ ਸਵਾਰ ਨੂੰ ਕੁਚਲ ਦਿੱਤਾ ਅਤੇ ਕਾਫੀ ਦੂਰ ਤੱਕ ਖਿੱਚ ਕੇ ਲੈ ਗਿਆ। ਹਾਦਸਾ ਇਹਨਾਂ ਦਰਦਨਾਕ ਸੀ ਕਿ ਮ੍ਰਿਤਕ ਵਿਅਕਤੀ ਦੀ ਲੱਤ ਵੀ ਨਾਲੋ ਵੱਖ ਹੋ ਚੁੱਕੀ ਸੀ।ਜਿਸਨੂੰ ਕਾਫੀ ਦੂਰ ਤੋਂ ਚੁੱਕ ਕੇ ਲਿਆਦਾ ਗਿਆ।ਉਧਰ ਦੂਜੇ ਪਾਸੇ ਗੰਭੀਰ ਜਖਮੀ ਹੋਏ ਕਾਰ ਚਾਲਕ ਨੇ ਦਸਿਆ ਕਿ ਉਸ ਨੇ ਉਕਤ ਸਾਈਕਲ ਸਵਾਰ ਵਿਅਕਤੀ ਨੂੰ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਇੱਕ ਦਮ ਅੱਗੇ ਆ ਗਿਆ।ਜਿਸ ਕਾਰਨ ਇਹ ਹਾਦਸਾ ਵਾਪਸ ਗਿਆ।ਇਸ ਮੌਕੇ ਤੇ ਐਬੂਲੈਂਸ ਅਤੇ ਥਾਣਾ ਫਿਲੌਰ ਦੀ ਪੁਲਿਸ ਨੇ ਪਹੁੰਚ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

About Post Author

Share and Enjoy !

Shares

Leave a Reply

Your email address will not be published.