ਗ਼ਜ਼ਲ

Share and Enjoy !

Shares
ਗ਼ਜ਼ਲ
ਪੈਸੇ ਵਾਲੇ ਤਾਂ ਬੈਂਕਾਂ ਵਿੱਚ ਗੇੜੇ ਰਹਿਣ ਮਾਰਦੇ ।
ਮਾਹਤੜ ਵਿਚਾਰੇ ਤਾਂ ਪਲ ਦੀ ਪਲ ਮਸਾਂ ਸਾਰਦੇ ।
ਉਂਗਲਾਂ ਚੱਟਣ ਨਾਲ ਨਾ ਕਦੇ ਭਰਦਾ ਏ ਢਿੱਡ ,
ਦਾਜ ਦੇ ਭੁੱਖੇ ਨੂੰਹਾਂ ਨੂੰ ਮੋਤ ਦੇ ਘਾਟ ਉਤਾਰਦੇ ।
ਪੰਜ ਸਾਲ ਰਿਉੜੀਆਂ ਆਪਣਿਆਂ ਨੂੰ ਹੀ ਵੰਡਦੇ ,
ਯੋਗ ਬੰਦਿਆ ਨੂੰ ਦਫ਼ਤਰਾਂ ਚੋ ਰਹਿਣ ਦੁਰਕਾਰਦੇ ।
ਸਰਕਾਰਾਂ ਵੀ ਬਸ ਅਮੀਰਾਂ ਨੂੰ ਮਾਲੋਮਾਲ ਕਰਨ ,
ਮਜ਼ਦੂਰਾਂ ਦੇ ਹੱਕਾਂ ਦੀ ਗੱਲ ਕਦੇ ਨਾ ਵਿਚਾਰਦੇ ।
ਮਾੜੀਆਂ ਆਦਤਾਂ ਬੰਦੇ ਦੀ ਜ਼ਮੀਰ ਮਾਰ ਦਿੰਦੀਆ ,
ਜੂਏ ਵਿੱਚ ਪਾਂਡਵ ਕਦੇ ਦਰੋਪਤੀ ਨੂੰ ਨਾ ਹਾਰਦੇ ।
ਯਾਦਾਂ ਨਾਲ ਰੀਝਾਂ ਸਜਾ ਸੱਤੀ ਲਿਖ ਲੈਂਦਾ ਰਾਤ ਨੂੰ ,
ਦਿਨ ਚੜ੍ਹੇ ਫਰੋਲਦਾ ਰਹੇ ਝੱਲਾ ਪੰਨੇ ਅਖ਼ਬਾਰ ਦੇ ।
ਸੱਤੀ ਉਟਾਲਾਂ ਵਾਲਾ
ਸ਼ਹੀਦ ਭਗਤ ਸਿੰਘ ਨਗਰ 90564 – 36733

About Post Author

Share and Enjoy !

Shares

Leave a Reply

Your email address will not be published.