ਪੱਤਰਕਾਰ ਕਮਲ ਸ਼ਰਮਾ ਰੈਲਮਾਜਰਾ ਨੂੰ ਗਹਿਰਾ ਸਦਮਾ, ਵੱਡੀ ਭੈਣ ਮਾਤਾ ਕਮਲਾ ਦੇਵੀ ਦਾ ਦਿਹਾਂਤ

Share and Enjoy !

Shares
ਬਲਾਚੌਰ (ਜਤਿੰਦਰਪਾਲ ਸਿੰਘ ਕਲੇਰ) – ਇਲਾਕੇ ਦੇ ਜਾਣੇ-ਪਛਾਣੇ ਪੱਤਰਕਾਰ ਕਮਲ ਸ਼ਰਮਾ ਰੈਲਮਾਜਰਾ ਨੂੰ ਉਸ ਵੇਲੇ ਗਹਿਰਾ ਸਦਮਾ ਲੱਗਾ, ਜਦੋਂ ਉਨ੍ਹਾਂ ਦੀ ਵੱਡੀ ਭੈਣ ਮਾਤਾ ਕਮਲਾ ਦੇਵੀ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਪ੍ਰਭੂ ਚਰਨਾਂ ਵਿੱਚ ਜਾ ਵਿਰਾਜੇ।
ਪਰਿਵਾਰ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਸਵਰਗੀ ਮਾਤਾ ਕਮਲਾ ਦੇਵੀ ਪਤਨੀ ਸਵ: ਸ੍ਰੀ ਸੁਰਿੰਦਰ ਪਾਲ, ਕਾਈ ਵਾਸੀ ਸਡੋਆ, ਉਮਰ 84 ਸਾਲ, ਮਿਤੀ 5 ਅਕਤੂਬਰ 2026, ਦਿਨ ਸੋਮਵਾਰ ਨੂੰ ਕੈਲਗਰੀ, ਐਲਬਰਟਾ (ਕੈਨੇਡਾ) ਵਿਖੇ ਅਖੀਰਲਾ ਸਾਹ ਲਿਆ। ਉਹ ਪਿਛਲੇ ਕੁਝ ਸਮੇਂ ਤੋਂ ਪਰਿਵਾਰ ਕੋਲ ਕੈਨੇਡਾ ਵਿਖੇ ਰਹਿ ਰਹੇ ਸਨ।
ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ੍ਰੀ ਗਰੁੜ ਪੁਰਾਣ ਦੇ ਪਾਠ ਦਾ ਭੋਗ ਅਤੇ ਰਸਮ ਪਗੜੀ ਮਿਤੀ 18 ਅਕਤੂਬਰ 2026, ਦਿਨ ਐਤਵਾਰ ਨੂੰ ਸ਼ਿਵ ਮੰਦਿਰ, ਪਿੰਡ ਸਡੋਆ, ਤਹਿ: ਬਲਾਚੌਰ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਬਾਅਦ ਦੁਪਹਿਰ 1.00 ਤੋਂ 2.00 ਵਜੇ ਤੱਕ ਹੋਵੇਗੀ।
ਇਸ ਦੁੱਖ ਦੀ ਘੜੀ ਵਿੱਚ ਪ੍ਰਸਿੱਧ ਸਮਾਜ ਸੇਵੀ ਜੀਵਨ ਕੁਮਾਰ ਬਿੱਲੂ ਪੰਡਿਤ ਸਮੇਤ ਨਰੇਸ਼ ਕੁਮਾਰ ਕਾਈ ਸਾਬਕਾ ਸੰਮਤੀ ਮੈਂਬਰ ਸਡੋਆ, ਚਰਨਜੀਤ ਕਾਈ ਕੈਨੇਡਾ, ਵਿਨੋਦ ਕਾਈ ਕੈਨੇਡਾ, ਦਵਿੰਦਰ ਕਾਈ, ਗੌਰਵ ਪੰਡਿਤ ਕੈਨੇਡਾ, ਸੰਜੇ ਮਲਹੋਤਰਾ, ਵਿਜੇ ਕੁਮਾਰ ਗੋਲਡੀ, ਤੀਰਥ ਰਾਮ ਸ਼ਰਮਾ, ਸੁੱਚਾ ਸਿੰਘ ਤਹਿਸੀਲ ਪ੍ਰਧਾਨ, ਪ੍ਰਵੀਨ ਵਸ਼ਿਸ਼ਟ, ਸਰਪੰਚ ਰਾਜੀਵ ਕੁਮਾਰ ਪੁੰਨੂ, ਰਾਜਾ ਕੁਮਾਰ ਮਾਟਾ, ਪ੍ਰਦੀਪ ਕੁਮਾਰ ਸ਼ਰਮਾ, ਸੰਦੀਪ ਕੁਮਾਰ ਸ਼ਰਮਾ ਅਤੇ ਸਮੂਹ ਕਾਈ ਵਸ਼ਿਸ਼ਟ ਪਰਿਵਾਰ ਅਤੇ ਇਲਾਕੇ ਦੀਆਂ ਸਮੂਹ ਧਾਰਮਿਕ, ਸਮਾਜਿਕ ਜਥੇਬੰਦੀਆਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

About Post Author

Share and Enjoy !

Shares

Leave a Reply

Your email address will not be published.