ਪਿੰਡ ਮਲਕਪੁਰ ਵਿਖੇ ਫੁਟਬਾਲ ਟੂਰਨਾਮੈਂਟ ਦਾ ਫਾਈਨਲ ਮੁਕਾਬਲਾ ਅੱਜ

Share and Enjoy !

Shares
ਫਗਵਾੜਾ (ਸ਼ਿਵ ਕੋੜਾ) : ਕਲਗੀਧਰ ਸਪੋਰਟਸ ਕਲੱਬ ਰਜਿ. ਪਿੰਡ ਮਲਕਪੁਰ ਵਲੋਂ ਗ੍ਰਾਮ ਪੰਚਾਇਤ, ਪ੍ਰਵਾਸੀ ਭਾਰਤੀਆਂ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਪਿੰਡ ਦੀ ਖੇਡ ਗਰਾਉਂਡ ਵਿਖੇ ਕਰਵਾਏ ਜਾ ਰਹੇ ਫੁੱਟਬਾਲ ਟੂਰਨਾਮੈਂਟ ਦਾ ਫਾਈਨਲ ਮੁਕਾਬਲਾ 26 ਮਾਰਚ ਦਿਨ ਸ਼ਨੀਵਾਰ ਨੂੰ ਖੇਡਿਆ ਜਾਵੇਗਾ। ਪ੍ਰਬੰਧਕਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਟੂਰਨਾਮੈਂਟ ਵਿਚ ਕੁੱਲ 32 ਟੀਮਾਂ ਭਾਗ ਲੈ ਰਹੀਆਂ ਹਨ। ਟੂਰਨਾਮੈਂਟ ਵਿਚ ਓਪਨ ਵਰਗ ਤੋਂ ਇਲਾਵਾ 50 ਕਿਲੋਗ੍ਰਾਮ ਭਾਰ ਵਰਗ ਪਿੰਡ ਪੱਧਰ ਦੇ ਮੁਕਾਬਲੇ ਵੀ ਕਰਵਾਏ ਜਾ ਰਹੇ ਹਨ। ਓਪਨ ਵਰਗ ਦੀ ਜੇਤੂ ਟੀਮ ਨੂੰ ਪਹਿਲਾ ਇਨਾਮ ਹੈਪੀ ਜਰਮਨ ਵਲੋਂ 21 ਹਜਾਰ ਰੁਪਏ ਨਗਦ ਤੇ ਟਰਾਫੀ, ਦੂਸਰਾ ਇਨਾਮ ਲਾਡੀ ਪੁਰਤਗਾਲ ਵਲੋਂ ਪੰਦਰਾਂ ਹਜਾਰ ਰੁਪਏ ਅਤੇ ਟਰਾਫੀ ਦਿੱਤਾ ਜਾਵੇਗਾ। ਇਸੇ ਤਰ੍ਹਾਂ 50 ਕਿਲੋਗ੍ਰਾਮ ਭਾਰ ਵਰਗ ਪਿੰਡ ਪੱਧਰ ਦੀ ਜੇਤੂ ਟੀਮ ਨੂੰ ਪਹਿਲਾ ਇਨਾਮ ਮਿੱਠੂ ਜਰਮਨ ਵਲੋਂ 7100 ਰੁਪਏ ਦੇ ਨਾਲ ਟਰਾਫੀ ਜਦਕਿ ਉਪ ਜੇਤੂ ਟੀਮ ਨੂੰ ਸੁਰਿੰਦਰ ਸਿੰਘ ਜੇ.ਈ. ਵਲੋਂ 5100 ਰੁਪਏ ਅਤੇ ਟਰਾਫੀ ਨਾਲ ਨਵਾਜਿਆ ਜਾਵੇਗਾ। ਪ੍ਰਬੰਧਕਾਂ ਨੇ ਸਮੂਹ ਖੇਡ ਪ੍ਰੇਮੀਆਂ ਨੂੰ ਪੁਰਜੋਰ ਅਪੀਲ ਕੀਤੀ ਕਿ ਫਾਈਨਲ ਮੁਕਾਬਲੇ ਦੌਰਾਨ ਖਿਡਾਰੀਆਂ ਦੀ ਹੌਸਲਾ ਅਫਜਾਈ ਕਰਨ ਅਤੇ ਰੋਮਾਂਚਕ ਮੁਕਾਬਲੇ ਦਾ ਆਨੰਦ ਮਾਣਨ ਲਈ ਹੁਮ ਹੁਮਾ ਕੇ ਪੁੱਜਣ। ਇਸ ਮੌਕੇ ਵੱਡੀ ਗਿਣਤੀ ਵਿਚ ਪਿੰਡ ਦੇ ਪਤਵੰਤੇ ਅਤੇ ਖਿਡਾਰੀ ਹਾਜਰ ਸਨ।

About Post Author

Share and Enjoy !

Shares

Leave a Reply

Your email address will not be published.