ਪਿੰਡ ਗੰਢੂਆਂ ਦੇ ਐੱਸ.ਸੀ ਭਾਈਚਾਰੇ ਨੇ ਰਿਜ਼ਰਵ ਕੋਟੇ ਦੀ ਪੰਚਾਇਤੀ ਜ਼ਮੀਨ ਦੀ ਬੋਲੀ ਰੁਕਵਾਉਣ ਲਈ ਕੀਤਾ  ਪ੍ਰਦਰਸ਼ਨ  

Share and Enjoy !

Shares
ਸੁਨਾਮ, ( ਜਗਸੀਰ ਲੌਂਗੋਵਾਲ ) : ਅੱਜ ਨੇੜਲੇ ਪਿੰਡ ਗੰਢੂਆਂ ਵਿਖੇ ਐਸ -ਸੀ ਕੋਟੇ ਦੀ ਰਿਜ਼ਰਵ ਪੰਚਾਇਤੀ ਜ਼ਮੀਨ ਦੀ ਬੋਲੀ ਬੀਡੀਪੀਓ ਸੁਨਾਮ ਅਤੇ ਸਥਾਨਕ ਪੰਚਾਇਤ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਗੰਢੂਆਂ ਵਿੱਚ ਰੱਖੀ ਗਈ  ਜਿੱਥੇ ਪਿੰਡ ਗੰਢੂਆਂ ਦਾ ਸਾਰਾ ਐੱਸ-ਸੀ ਮਜ਼ਦੂਰ ਭਾਈਚਾਰਾ ਸਾਂਝੀ ਖੇਤੀ ਕਰਨ ਵਾਸਤੇ ਇਕੱਠੇ ਹੋ ਕੇ ਬੋਲੀ ਦੇਣ ਵਾਸਤੇ ਗਿਆ ਪਰੰਤੂ ਅੱਗੇ ਪੁਲੀਸ ਪ੍ਰਸ਼ਾਸਨ ਨੇ ਪੰਚਾਇਤ ਅਤੇ ਬੀਡੀਪੀਓ ਦੀ ਸ਼ਹਿ ਤੇ ਸਕੂਲ ਦੇ ਦੋਵੇਂ ਗੇਟਾਂ ‘ਤੇ ਨਾਕਾਬੰਦੀ ਕਰ ਲਈ ਅਤੇ ਸਮੂਹ ਐੱਸ-ਸੀ ਭਾਈਚਾਰੇ ਨੂੰ ਅੰਦਰ ਦਾਖਲ ਨਹੀਂ ਹੋਣ ਦਿੱਤਾ ‍ਗਿਆ ਪਰ ਦੂਜੇ ਪਾਸੇ ਬੀਡੀਪੀਓ,ਪੰਚਾਇਤ ਨੇ ਪਹਿਲਾਂ ਤੋਂ ਹੀ ਦੋ ਵਿਅਕਤੀਆਂ ਨੂੰ ਨਸ਼ਾ ਪੱਤਾ ਕਰਵਾ ਕੇ ਡੰਮੀ ਬੋਲੀ ਦੇਣ ਲਈ ਸਕੂਲ ਦੇ ਅੰਦਰ ਬਿਠਾਇਆ ਹੋਇਆ ਸੀ। ਇਸ ਲਈ ਸਮੂਹ ਮਜਦੂਰ ਭਾਈਚਾਰੇ ਨੇ ਪੰਜਾਬ ਖੇਤ ਮਜਦੂਰ ਯੂਨੀਅਨ ਦੇ ਜ਼ਿਲ੍ਹਾ ਆਗੂ ਗੋਪੀ ਗਿਰ ਕੱਲਰ ਭੈਣੀ ਦੀ ਅਗਵਾਈ ਹੇਠ ਪੁਲਸ ਪ੍ਰਸ਼ਾਸਨ ਅਤੇ ਪੰਚਾਇਤ ਅਧਿਕਾਰੀਆਂ ਦੇ ਖਿਲਾਫ ਨਾਅਰੇਬਾਜ਼ੀ ਕੀਤੀ। ਦੱਸਣਯੋਗ ਗੱਲ ਇਹ ਹੈ ਕਿ ਦੋ ਦਿਨ ਪਹਿਲਾਂ ਹੀ ਪੰਚਾਇਤ ਮੰਤਰੀ ਨੇ ਬਿਆਨ ਦਿੱਤਾ ਸੀ ਕਿ ਪੰਜਾਬ ਦੇ ਕਿਸੇ ਵੀ ਪਿੰਡ ‘ਚ ਐੱਸ-ਸੀ ਭਾਈਚਾਰੇ ਨਾਲ ਰਿਜ਼ਰਵ ਕੋਟੇ ਦੀ ਪੰਚਾਇਤੀ ਜ਼ਮੀਨ ਨੂੰ ਲੈ ਕੇ ਧੱਕਾ ਨਹੀਂ ਹੋਣ ਦਿੱਤਾ ਜਾਵੇਗਾ ਪਰ ਅੱਜ ਪਿੰਡ ਗੰਢੂਆਂ ਵਿਖੇ ਸੁਨਾਮ ਦੇ ਬੀਡੀਪੀਓ ਨੇ ਐੱਸ-ਸੀ ਭਾਈਚਾਰੇ ਨਾਲ ਦਿਨ ਦਿਹਾੜੇ ਸ਼ਰ੍ਹੇਆਮ ਆਪਣੇ ਕਿਸੇ ਚਹੇਤੇ ਧਨਾਢ ਜ਼ਿਮੀਂਦਾਰ ਨੂੰ ਡੰਮੀ ਬੋਲੀ ਰਾਹੀਂ ਰਿਜ਼ਰਵ ਕੋਟੇ ਦੀ  ਜ਼ਮੀਨ ਦਿਵਾਉਣ ਦਾ ਧੱਕਾ ਕੀਤਾ ਹੈ।  ਜੇਕਰ ਅੱਜ ਕੀਤੀ ਗਈ ਡੰਮੀ ਬੋਲੀ ਰੱਦ ਨਾ ਕੀਤੀ ਗਈ ਤਾਂ ਕਿਸੇ ਨਾ ਕਿਸੇ ਰੂਪ ‘ਚ ਸੰਘਰਸ਼ ਨੂੰ ਤੇਜ਼ ਕੀਤਾ ਜਾਵੇਗਾ। ਮਜ਼ਦੂਰਾਂ ਦੇ ਅੱਜ ਦੇ ਇਸ ਇੱਕੱਠ ਵਿੱਚ ਹੋਰਨਾਂ ਤੋਂ ਇਲਾਵਾ ਜਗੀਰ ਸਿੰਘ, ਗੁਰਚਰਨ ਸਿੰਘ, ਨਾਜਰ ਸਿੰਘ,ਕਰਮਜੀਤ ਸਿੰਘ ਗੰਢੂਆਂ ਆਦਿ ਹਾਜ਼ਰ ਸਨ।

About Post Author

Share and Enjoy !

Shares

Leave a Reply

Your email address will not be published.