ਅਕਾਲੀ, ਕਾਂਗਰਸ ਤੇ ਭਾਜਪਾ ਦੇ ਰਾਹ ਤੇ ਚੱਲ ਰਹੀ ਹੈ ‘ਆਪ’ ਸਰਕਾਰ – ਗੋਬਿੰਦ ਛਾਜਲੀ 

Share and Enjoy !

Shares
ਛਾਜਲੀ (ਜਗਸੀਰ ਲੌਂਗੋਵਾਲ ) : ਮਜ਼ਦੂਰ ਮੁਕਤੀ ਮੋਰਚਾ ਪੰਜਾਬ ਵੱਲੋਂ ਔਰਤਾਂ ਦੇ ਕਰਜ਼ੇ ਦੀ ਮੁਆਫੀ ਲਈ ਅਤੇ ਗਰੀਬਾਂ ਨੂੰ ਘਰਾਂ ਦੀ ਮਾਲਕੀ ਦੇਣ ਦੇ ਨਾਲ-ਨਾਲ ਸਰਕਾਰੀ ਤੌਰ ਤੇ ਕਰਜ਼ਾ ਲਾਗੂ ਕਰਨ ਲਈ ਕਰਜ਼ੇ ਦੇ ਬਦਲੇ ਘਰਾਂ ਦੀ ਕੁਰਕੀ ਤੇ ਰੋਕ ਲਾਉਣ,ਮਨਰੇਗਾ ਕਾਨੂੰਨ ਤਹਿਤ 200 ਸੌ ਦਿਨ ਕੰਮ ਰੋਜ਼ਾਨਾ ਮਿਲਣ ਅਤੇ 700 ਸੌ ਰੁਪਏ ਦਿਹਾੜੀ ਕਰਨ, ਜ਼ਮੀਨ ਹੱਦਬੰਦੀ ਕਾਨੂੰਨ ਤੋਂ ਵਾਧੂ ਜ਼ਮੀਨਾਂ ਜਬਤ ਕਰਕੇ ਬੇ – ਜ਼ਮੀਨੇ ਗ਼ਰੀਬਾਂ ਵਿੱਚ ਵੰਡਾਉਣ ਤੇ 18 ਏਕੜ ਕਨੂੰਨ ਦੀ ਥਾਂ 10 ਏਕੜ ਦਾ ਨਵਾਂ ਕਾਨੂੰਨ ਲਾਗੂ ਕਰਵਾਉਣ ਲਈ 6000 ਹਜ਼ਾਰ ਰੁਪਏ ਪ੍ਰਤੀ ਝੋਨੇ ਦੀ ਫ਼ਸਲ ਦੀ ਲਵਾਈ ਠੇਕਾ, ਦਿਹਾੜੀ 700 ਸੌ ਰੁਪਏ ਲਾਗੂ ਕਰਵਾਉਣ ਲਈ ਸੰਘਰਸ਼ ਦਾ ਐਲਾਨ ਕੀਤਾ ਗਿਆ ਹੈ। ਅੱਜ ਏਥੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਜ਼ਿਲ੍ਹਾ ਪੱਧਰੀ ਮੀਟਿੰਗ ਅਮਰਜੀਤ ਸਿੰਘ ਮੁਨਸ਼ੀ ਵਾਲਾਂ ਦੀ ਪ੍ਰਧਾਨਗੀ ਹੇਠ ਦਾਣਾ ਮੰਡੀ ਸੰਗਰੂਰ ਵਿਖੇ ਹੋਈ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਜਥੇਬੰਦੀ ਦੇ ਸੂਬਾਈ ਆਗੂ ਗੋਬਿੰਦ ਸਿੰਘ ਛਾਜਲੀ ਨੇ ਕਿਹਾ ਕਿ ਪੰਜਾਬ ਅੰਦਰ ਨਵੀਂ ਬਣੀ ਸਰਕਾਰ ਵੀ ਅਕਾਲੀ,ਭਾਜਪਾ, ਕਾਂਗਰਸ ਦੇ  ਰਾਹਾਂ ਤੇ ਚੱਲ ਰਹੀ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਹੁਣ ਤੱਕ ਸਿਰਫ ਐਲਾਨ ਹੀ ਕੀਤੇ ਗਏ ਹਨ ਜਮੀਨੀ ਪੱਧਰ ਤੇ ਲਾਗੂ ਕੁਝ ਨਹੀਂ ਹੋਇਆ ਅਤੇ ਮਾਨ ਸਰਕਾਰ ਵੱਲੋਂ ਅਜੇ ਤੱਕ ਕੋਈ ਵੀ ਮਜਦੂਰ ਹਿਤੈਸ਼ੀ ਫੈਸਲਾ ਨਹੀਂ ਲਿਆ ਜਿਸ ਤੋਂ ਸਪੱਸ਼ਟ ਹੈ ਕਿ ਏਹੇ ਸਰਕਾਰ ਮਜਦੂਰ ਵਿਰੋਧੀ ਹੈ। ਉਨ੍ਹਾਂ ਕਿਹਾ ਕਿ ਮਜ਼ਦੂਰਾਂ ਦੇ ਹੱਕਾਂ ਲਈ ਮਾਨ ਸਰਕਾਰ ਦੇ ਖਿਲਾਫ 25 ਮਈ ਨੂੰ ਡੀ ਸੀ ਦਫ਼ਤਰ ਸੰਗਰੂਰ ਅੱਗੇ ਧਰਨਾ ਦਿੱਤਾ ਜਾਵੇਗਾ। ਇਸ ਮੌਕੇ ਤੇ ਜ਼ਿਲ੍ਹਾ ਸੈਕਟਰੀ ਪ੍ਰੇਮ ਸਿੰਘ ਖਡਿਆਲੀ,ਅਮਰਜੀਤ ਸਿੰਘ ਮੁਨਸ਼ੀ ਵਾਲਾ, ਘੰਮਡ ਸਿੰਘ ਉਗਰਾਹਾਂ, ਰਾਣੀ ਕੌਰ ਸੁਨਾਮ, ਮਨਜੀਤ ਕੌਰ ਘਨੋਰੀ, ਸਵਰਨਜੀਤ ਸਿੰਘ ਭਵਾਨੀਗੜ੍ਹ, ਕਾਨਤਾ ਰਾਣੀ, ਰਾਮੂ ਨਿਰਭੈ ਸਿੰਘ ਆਦਿ ਹਾਜ਼ਰ ਸਨ।

About Post Author

Share and Enjoy !

Shares

Leave a Reply

Your email address will not be published.