ਪਲੇਠੀ ਕਿਤਾਬ ‘ਮਾਵਾਂ ਠੰਡੀਆਂ ਛਾਵਾਂ’ ਕੀਤੀ ਪਾਠਕਾਂ ਦੇ ਸਨਮੁੱਖ

Share and Enjoy !

Shares

(ਬੱਗਾ ਸੇਲਕੀਆਣਾ) ਲਸਾੜਾ/ਉੜਾਪੜ। ਇਲਾਕੇ ਦੀ ਉਘੀ ਸ਼ਖਸ਼ੀਅਤ ਅਤੇ ਸਿੱਖਿਆ ਦੇ ਖੇਤਰ ਚ ਵੱਖਰੀ ਪਹਿਚਾਣ ਬਣਾਉਣ ਵਾਲੇ ਸੂਝਵਾਨ ਅਧਿਆਪਕ ਕਸ਼ਮੀਰ ਮੀਰਪੁਰਲੱਖਾ ਜਿਨਾਂ ਨੇ ਹੁਣ ਤੱਕ ਅਨੇਕਾਂ ਗੀਤ, ਗਜਲਾਂ, ਕਵਿਤਾ ਤੇ ਰਚਨਾਵਾਂ ਨੂੰ ਕਲਮਬੱਧ ਕੀਤਾ ਤੇ ਵੱਖ ਵੱਖ ਮੈਗਜੀਨਾਂ, ਅਖਬਾਰਾਂ ਤੇ ਮਾਧਿਅਮ ਰਾਂਹੀ ਪਾਠਕਾਂ ਤੱਕ ਪਹੁੰਚਾਈਆਂ ਤੇ ਪਾਠਕਾਂ ਵਲੋਂ ਉਨਾ ਦੀ ਕਲਮ ਵਿੱਚੋਂ ਨਿਕਲੇ ਸ਼ਬਦਾਂ ਨੂੰ ਪੜ ਕੇ ਬੜਾ ਉਤਸ਼ਾਹਿਤ ਕੀਤਾ ਤੇ ਪਿਛਲੇ ਲੰਬੇ ਸਮੇਂ ਤੋਂ ਆਪਣੀ ਇੱਕ ਇੱਕ ਲਿਖਤ ਨੂੰ ਕਿਤਾਬ ਰੂਪੀ ਨਾਮ ਦੇ ਕੇ ਇੱਕ ਸੋਹਣੇ ਸੋਹਣੇ ਸ਼ਬਦਾਂ ਨੂੰ ਗੀਤਾਂ ਤੇ ਕਵਿਤਾ ਰਾਂਹੀ ਪਰੋਅ ਕੇ ਪਲੇਠੀ ਕਿਤਾਬ ਲਿਖੀ ‘ਮਾਂਵਾਂ ਠੰਡੀਆਂ ਛਾਵਾਂ’ ਜੋ ਜੱਗ ਜਣਨੀ ਮਾਂ ਦੇ ਜੀਵਨ ਤੇ ਅਧਾਰਤ ਹੈ ਜਿਸ ਵਿੱਚ ਇੱਕ ਮਾਂ ਵਲੋਂ ਆਪਣੀ ਜਿੰਦਗੀ ਦਾ ਸਰਮਾਇਆ ਆਪਣੇ ਬੱਚਿਆਂ ਪ੍ਰਤੀ ਜੋ ਪਿਆਰ ਦੁਲਾਰ ਹੁੰਦਾ ਹੈ ਲੇਖਕ ਮਾਸਟਰ ਕਸ਼ਮੀਰ ਮੀਰਪੁਰ ਲੱਖਾ ਵਲੋਂ ਲਿਖੀ ਕਿਤਾਬ ਵਿੱਚ ਬੜੀ ਰੀਝ ਨਾਲ ਕਲਮਬੱਧ ਕੀਤਾ ਤੇ ਬੀਤੇ ਦਿਨੀ ਇਹ ਪਲੇਠੀ ਕਿਤਾਬ ਨੂੰ ਸਾਹਲੋਂ ਦੇ ਸਕੂਲ ਚ ਇੱਕ ਸਾਦੇ ਜਹੇ ਪ੍ਰੋਗਰਾਮ ਦੋਰਾਨ ਸਾਹਿਤ ਨਾਲ ਜੁੜੀਆਂ ਸ਼ਖਸ਼ੀਅਤਾਂ ਵਲੋਂ ਪਾਠਕਾਂ ਦੇ ਸਨਮੁੱਖ ਕੀਤੀ ਗਈ ਇਸ ਕਿਤਾਬ ਨੂੰ ਰਿਲੀਜ ਕਰਦਿਆ ਮੁਖ ਮਹਿਮਾਨ ਵਜੋਂ ਸ਼ਾਂਮਿਲ ਹੋਏ ਸਾਬਕਾ ਜਿਲਾ ਸਿਖਿਆ ਅਫਸਰ ਦਿਲਬਾਗ ਸਿੰਘ ਨੇ ਆਖਿਆਂ ਕਿ ਮਾਸਟਰ ਕਸ਼ਮੀਰ ਵਲੋਂ ਜਿਥੇ ਬੱਚਿਆ ਨੂੰ ਸਿਖਿਆ ਪ੍ਰਤੀ ਜਾਗਰੁਕ ਕਰ ਰਹੇ ਹਨ ਉੇਥੇ ਸਮਾਜਕ ਰਿਸਤਿਆਂ ਨੂੰ ਕਿਸ ਤਰਾ ਨਿਭਾਉਣਾ ਉਸ ਸਬੰਧੀ ਵੀ ਚੰਗੀ ਰਾਏ ਵੀ ਦਿਤੀ ਹੈ ਤੇ ਇਹ ਸਲਾਘਾਯੋਗ ਉਪਰਾਲਾ ਹੈ ਤੇ ਬੱਚਿਆਂ ਨੂੰ ਇਸ ਤਰਾਂ ਦੀਆਂ ਕਿਤਾਬਾਂ ਪੜਨੀਆਂ ਚਾਹੀਦੀਆਂ ਹਨ ਤਾਂ ਜੋ ਸਮਾਜ ਨੂੰ ਚੰਗੀ ਸੇਧ ਮਿਲ ਸਕੇ ਇਸ ਮੋਕੇ ਸਕੂਲ ਦੇ ਸਟਾਫ ਜਿਨਾਂ ਚ ਮੈਡਮ ਪ੍ਰਿਅੰਕਾ ਰਾਣੀ ਆਦਿ ਨੇ ਮਾਸਟਰ ਕਸ਼ਮੀਰ ਨੂੰ ਮੁਬਾਰਕਬਾਦ ਦਿੱਤੀ।
ਇਸ ਮੋਕੇ ਮਾਸਟਰ ਕਸ਼ਮੀਰ ਮੀਰਪੁਰ ਲੱਖਾ ਨੇ ਆਪਣੇ ਸੰਬੋਧਨ ਚ ਆਖਿਆ ਕਿ ਇਸ ਕਿਤਾਬ ’ਚ ਸਮਾਜ ਦੇ ਵੱਖ ਵੱਖ ਪਹਿਲੂਆਂ ਤੇ ਅਧਾਰਤ 38 ਰਚਨਾਵਾਂ ਹਨ ਜਿਨਾਂ ਨੂੰ ਪੜਕੇ ਸਮਾਜ ਦੇ ਲੋਕ ਜਰੂਰ ਜਾਗਰੁਕ ਹੋਣਗੇ ਤੇ ਆਪਣੇ ਸਮਾਜਕ ਰਿਸ਼ਤਿਆਂ ਨੂੰ ਸਮਝਣਗੇ ਤੇ ਬਹੁਤ ਜਲਦ ਆਉਣ ਵਾਲੇ ਸਮੇ ਚ ਅਨੇਕਾਂ ਕਹਾਣੀਆਂ ਦੀ ਕਿਤਾਬ ਲਿਖ ਕੇ ਸਰੋਤਿਆਂ ਦੇ ਸਨਮੁੱਖ ਕੀਤੀ ਜਾਵੇਗੀ ਉਨਾਂ ਸਾਰੇ ਸਟਾਫ ਤੇ ਸਰੋਤਿਆ ਦਾ ਤਹਿ ਦਿਲੋ ਧੰਨਵਾਦ ਕੀਤਾ ਗਿਆ।

About Post Author

Share and Enjoy !

Shares

Leave a Reply

Your email address will not be published.