ਨਵਜੋਤ ਸਹਿਤ ਸੰਸਥਾ ਵਲੋਂ ਸਾਹਿਤਕ ਸ਼ਖਸ਼ੀਅਤਾਂ ਦਾ ਕੀਤਾ ਸਨਮਾਨ

Share and Enjoy !

Shares


(ਬੱਗਾ ਸੇਲਕੀਆਣਾ) ਲਸਾੜਾ/ਉੜਾਪੜ। ਬੜੇ ਲ਼ੰਬੇ ਸਮੇਂ ਤੋਂ ਸਾਹਿਤ ਨਾਲ ਜੋੜਨ ਵਾਲੀ ਇਲਾਕੇ ਦੀ ਨਾਮਵਰ ਨਵਜੋਤ ਸਾਹਿਤ ਸੰਸਥਾ ਵਲੋਂ ਕਸਬਾ ਉੜਾਪੜ ਦੇ ਖਾਲਸਾ ਪਬਲਿਕ ਸਕੂਲ ਚ ਆਪਣਾ 40ਵਾਂ ਸਥਾਪਨਾ ਦਿਵਸ ਮਨਾਇਆ ਇਸ ਸਥਾਪਨਾ ਸਮਾਗਮ ਦਾ ਉਦਘਾਟਨ ਇਲਾਕੇ ਦੀ ਨਾਮਵਰ ਉਘੀ ਸਮਾਜ ਸੇਵੀ ਸ਼ਖਸ਼ੀਅਤ ਜਸਵੰਤ ਕੁਮਾਰ ਸੋਨੂੰ ਵਲੌ ਕੀਤਾ ਗਿਆ ਤੇ ਸਮਾ ਰੋਸ਼ਨ ਦੀ ਰਸਮ ਪ੍ਰਿੰਸੀਪਲ ਨਛੱਤਰ ਸੁੰਮਨ ਵਲੋਂ ਨਿਭਾਈ ਗਈ ਇਸ ਸਮਾਗਮ ਦੋਰਾਨ ਨਵਜੋਤ ਸਾਹਿਤ ਸੰਸਥਾ ਦੇ ਸੰਸਥਾਪਕ ਪ੍ਰਸਿੱਧ ਗਜਲਗੋ ਜਨਾਬ ਗੁਰਦਿਆਲ ਰੋਸ਼ਨ ਸਾਬ,ਸਰਪ੍ਰਸਤ ਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਜਨਰਲ ਸਕੱਤਰ ਸੰਧੂ ਵਰਿਆਣਵੀ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਜਿਨਾਂ ਨੇ ਸੰਸਥਾ ਦੇ 40ਸਾਲਾਂ ਦੇ ਸਫਰ ਦੋਰਾਨ ਕੀਤੀਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਦਿਤੀ ਇਨਾਂ ਪ੍ਰਾਪਤੀਆਂ ਨੂੰ ਹਾਸਲਕਰਨਾ ਸੰਸਥਾ ਦਾ ਮਾਣ ਸਨਮਾਨ ਦੱਸਿਆ ਅਤੇ ਸੰਸਥਾ ਵਲੋਂ ਪੰਜਾਬੀਅਤ ਸਾਹਿਤਕ ਦੇ ਖੇਤਰ ਚ ਵਿਸੇਸ਼ ਯੋਗਦਾਨ ਪਾਉਣ ਵਾਲੀਆਂ ਪੰਜ ਸ਼ਖਸ਼ੀਅਤਾਂ ਚ ਕਮਲਾ ਸੱਲਣ ਸੰਪਾਦਿਕਾ ਅਦਬੀ ਮਹਿਕ,ਬੀਬੀ ਗੁਰਬਖਸ਼ ਕੋਰ ਸੰਘਾ,ਅਵਤਾਰ ਸਿੰਘ ਭੰਵਰਾ,ਅਧਿਆਪਕਾ ਬਲਵਿੰਦਰ ਕੋਰ,ਕੁਲਵਿੰਦਰ ਕੁੱਲਾ ਨੂੰ ਨਵਜੋਤ 2022ਪੁਰਸਕਾਰ ਤੇ ਸਨਮਾਨ ਚਿੰਨਾ ਨਾਲ ਸਨਮਾਨਿਤ ਕੀਤਾ ਗਿਆ ਇਸ ਮੋਕੇ ਆਪਣੇ ਸੰਬੋਧਨ ਚ ਜਨਾਬ ਗੁਰਦਿਆਲ ਰੋਸ਼ਨ ਨੇ ਆਖਿਆ ਕਿ ਨੋਜਵਾਨ ਪੀੜੀ ਨੂੰ ਸਾਹਿਤਕ ਵਿਰਸੇ ਨਾਲ ਜੋੜਨਾ ਸਮੇਂ ਦੀ ਮੁਖ ਲੋੜ ਹੈ ਕਿਉਕਿ ਸਾਹਿਤਕ ਵਿਰਸਾ ਸੱਭਿਅਚਾਰਕ ਦੀ ਤਰਾਂ ਹੈ ਤੇ ਇਸ ਦੀ ਸੰਭਾਲ ਕਰਨਾ ਵੀਸਾਡਾ ਫਰਜ ਹੈ ਇਸ ਮੋਕੇ ਉਨਾਂ ਸਨਮਾਨਿਤ ਸ਼ਖਸ਼ੀਅਤਾਂ ਨੂੰ ਵਧਾਈ ਦਿਤੀ ਇਸ ਮੋਕੇ ਸੰਸਥਾ ਦੇ ਸਰਪ੍ਰਸਤ ਪੋ੍ਰਫੈਸਰ ਸੰਧੂ ਵਰਿਆਣਵੀ ਨੇ ਸਾਹਿਤਕ ਵਿਰਸੇ ਤੋਂ ਦੂਰ ਹੋ ਰਹੀ ਨੋਜਵਾਨ ਪੀੜੀ ਬਾਰੇ ਵੀ ਚਿੰਤਾ ਜਾਹਰ ਕੀਤੀ ਤੇ ਵੱਖ ਸ਼ਾਇਰਾਂ ਵਲੋਂ ਆਪਣੀਆਂ ਕਵਿਤਾਵਾਂ,ਗੀਤ,ਗਜਲਾਂ ਨਾਲ ਹਾਜਰੀ ਲਗਵਾਈ ਤੇ ਨਵਜੋਤ ਸਹਿਤ ਸੰਸਥਾ ਦਾ ਸੋਵੀਨਾਰ ਵੀ ਰਿਲੀਜ ਕੀਤਾ ਗਿਆ ਇਸ ਸਮਾਗਮ ਚ ਸੱਤਪਾਲ ਸਾਹਲੋਂ ਤਲਵਿੰਦਰ ਸ਼ੇਰਗਿੱਲ,ਸ੍ਰੀ ਸੋਹਣ ਸਹਿਜਲ,ਜਗਦੀਸ਼ ਰਾਣਾ ,ਮਨੋਜ ਫਗਵਾੜਵੀ,ਦਵਿੰਦਰ ਸਕੋਹਪੁਰੀ,ਗੁਰਨੇਕ ਸ਼ੇਰ,ਚਮਨ ਮੱਲ਼ਪੁਰੀ,ਮੱਖਣ ਬਖਲੋਰ,ਹਰੀ ਕ੍ਰਿਸ਼ਨ,ਦਵਿੰਦਰ ਬੇਗਮਪੁਰੀ,ਦਲਜੀਤ ਗਿੱਲ,ਰੇਸ਼ਮ ਕਰਨਾਣਵੀ,ਕੇਵਲ ਰਾਮ,ਸੁੱਚਾ ਰਾਮ,ਦੇਸ਼ ਰਾਜ,ਕੇਵਲ ਰਾਮ ਆਦਿ ਹਾਜਰ ਸਨ|

About Post Author

Share and Enjoy !

Shares

Leave a Reply

Your email address will not be published.