ਪਰਿਵਾਰ ਸਮੇਤ ਵਿਧਾਇਕ ਬਲਦੇਵ ਖੈਹਰਾ ਨੇ ਪ੍ਰਾਚੀਨ ਮੰਦਿਰ ਨਗਰ ਵਿਖੇ ਮੱਥਾ ਟੇਕਿਆ

Share and Enjoy !

Shares

– ਸੰਗਤਾਂ ਨੂੰ ਮਹਾਂਸ਼ਿਵਰਾਤਰੀ ਦੀਆਂ ਦਿੱਤੀਆਂ ਮੁਬਾਰਕਾਂ
ਫਿਲੌਰ, 1 ਮਾਰਚ (Check Post) : ਮਹਾਂਸ਼ਿਵਰਾਤਰੀ ਪਰਵ ’ਤੇ ਅੱਜ ਹਲਕਾ ਫਿਲੌਰ ’ਚ ਪੈਂਦੇ ਨਗਰ ਸਥਿਤ ਪ੍ਰਾਚੀਨ ਸ਼ਿਵ ਮੰਦਿਰ ਵਿਖੇ ਐਮ.ਐਲ.ਏ. ਬਲਦੇਵ ਸਿੰਘ ਖੈਹਰਾ ਨੇ ਪਰਿਵਾਰ ਸਮੇਤ ਮੱਥਾ ਟੇਕਿਆ ਅਤੇ ਭਗਵਾਨ ਭੋਲੇ ਨਾਥ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਵੱਡੀ ਗਿਣਤੀ ਵਿੱਚ ਸੰਗਤਾਂ ਪਹੁੰਚੀਆਂ ਅਤੇ ਬਮ-ਬਮ-ਭੋਲੇ ਦੇ ਜੈਕਾਰੇ ਲਗਾਏ ਗਏ। ਵਿਧਾਇਕ ਖੈਹਰਾ ਨੇ ਕਿਹਾ ਕਿ ਭਗਵਾਨ ਸ਼ਿਵ ਅਤੇ ਪਾਰਵਤੀ ਦਾ ਵਿਆਹ ਫੱਗਣ ਮਹੀਨੇ ਦੀ ਚਤੁਰਦਸ਼ੀ ਨੂੰ ਹੋਇਆ ਸੀ ਅਤੇ ਮਹਾਂਸ਼ਿਵਰਾਤਰੀ ਭਗਵਾਨ ਸ਼ਿਵ ਤੇ ਪਾਰਵਤੀ ਦੇ ਵਿਆਹ ਦੀ ਰਾਤ ਦੇ ਰੂਪ ਵਿਚ ਮਨਾਈ ਜਾਂਦੀ ਹੈ। ਇਸ ਦਿਨ ਪੂਜਾ ਕਰਨ ਵਾਲਿਆਂ ਤੇ ਮਹਾਂਦੇਵ ਦੀ ਕਿਰਪਾ ਹਮੇਸ਼ਾਂ ਬਣੀ ਰਹਿੰਦੀ ਹੈ। ਇਸ ਮੋਕੇ ਤੇ ਭਾਵਨਾ ਖੈਹਰਾ, ਵਰੂਣ ਖੋਲਸਾ, ਮੋਨਿਕਾ ਖੋਸਲਾ, ਰਛਪਾਲ ਹੈਪੀ, ਰਾਜੂ ਥਾਪਰ, ਸੋਨੂੰ ਪੰਮਾ ਤੇ ਹੋਰ ਵੱਡੀ ਗਿਣਤੀ ’ਚ ਸ਼ਾਮਲ ਹੋਏ।

About Post Author

Share and Enjoy !

Shares

Leave a Reply

Your email address will not be published.