
(ਸੁਰਿੰਦਰ ਸਿੰਘ ਸਿੱਧੂ) ਤਰਨ ਤਾਰਨ।
ਡਿਪਟੀ ਕਮਿਸ਼ਨਰ ਤਰਨ ਤਾਰਨ ਮੋਨੀਸ਼ ਕੁਮਾਰ ਦੀ ਪ੍ਰਧਾਨਗੀ ਹੇਠ ਜ਼ਿਲਾ ਸਕਿੱਲ ਕਮੇਟੀ ਦੀ ਮੀਟਿੰਗ ਕੀਤੀ ਗਈ। ਜਿਸ ਵਿਚ ਜ਼ਿਲੇ ਦੇ ਸਨਅਤ ਦੀ ਮੰਗ ਦੇ ਹਿਸਾਬ ਨਾਲ ਸਕਿੱਲ ਕੋਰਸ ਕਰਵਾਉਣ ਸਬੰਧੀ ਵੱਖ-ਵੱਖ ਵਿਭਾਗਾਂਂ ਤੋਂਂ ਵਿਚਾਰ ਲਏ ਗਏ, ਤਾਂ ਜੋ ਨੌਜਵਾਨਾਂ ਨੂੰ ਰੁਜਗਾਰ ਦੇ ਬਿਹਤਰ ਮੌਕੇ ਪ੍ਰਾਪਤ ਹੋ ਸਕਣ। ਸਕਿੱਲ ਗੈਪ’ ਦੇ ਮੁੱਦੇ ’ਤੇ ਮੀਟਿੰਗ ਵਿਚ ਹਾਜਰ ਸਨਅਤੀ ਪ੍ਰਤੀਨਿਧਾਂ ਅਤੇ ਜ਼ਿਲਾ ਸਕਿੱਲ ਕਮੇਟੀ ਦੇ ਮੈਂਬਰਾਂਂ ਨਾਲ ਜ਼ਿਲੇ ਦੇ ਵੱਖ-ਵੱਖ ਤਰੀਕਿਆ ਨਾਲ ਸਕਿੱਲ ਦੀ ਲੋੜ’ ਬਾਰੇ ਜਾਣਕਾਰੀ ਹਾਸਲ ਕੀਤੀ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਸਕੱਤਰ ਸਿੰਘ ਬੱਲ, ਵਧੀਕ ਡਿਪਟੀ ਕਮਿਸ਼ਨਰ(ਵਿਕਾਸ) ਲਖਵਿੰਦਰ ਸਿੰਘ, ਜ਼ਿਲਾ ਵਿਕਾਸ ਤੇ ਪੰਚਾਇਤ ਅਫਸਰ ਸਤੀਸ਼ ਕੁਮਾਰ ਆਦਿ ਹਾਜ਼ਰ ਸਨ।ਡਿਪਟੀ ਕਮਿਸ਼ਨਰ ਨੇ ਵੱਖ-ਵੱਖ ਵਿਭਾਗਾਂ ਨੂੰ ਹਦਾਇਤ ਕੀਤੀ ਕਿ ਆਪਣੇ ਪ੍ਰਭਾਵ ਅੰਦਰ ਆਉਂਦੇ ਅਦਾਰਿਆ, ਇੰਡਸਟਰੀ ਤੋਂਂ ਸਕਿੱਲ ਸਬੰਧੀ ਲੋੜਾ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਜਾਵੇ, ਜਿਸ ਨਾਲ ਸਕਿੱਲ ਅੰਤਰਪ੍ਰਨੋੳਰ ਦੀ ਘਾਟ ਬਾਰੇ ਪੂਰੀ ਜਾਣਕਾਰੀ ਹਾਸਲ ਹੋ ਸਕੇ। ਉਨਾਂ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਦੇ ਸਥਾਨਕ ਅਧਿਕਾਰੀਆਂ ਨੂੰ ਇਸ ਮੰਗ ਅਨੁਸਾਰ ਜ਼ਿਲੇ ਵਿਚ ਵੱਖ-ਵੱਖ ਸਕਿੱਲ ਕੋਰਸ ਚਲਾਉਣ ਦੀ ਹਦਾਇਤ ਵੀ ਕੀਤੀ। ਉਨਾਂ ਜਨਰਲ ਮੈਨੇਜਰ, ਜ਼ਿਲਾ ਉਦਯੋਗ ਕੇਂਦਰ ਅਤੇ ਆਈ.ਟੀ.ਆਈ ਨੂੰ ਵੱਧ ਤੋਂਂ ਵੱਧ ਅਦਾਰਿਆ ਨੂੰ ਅਪ੍ਰੈਂਟਿਸਸ਼ਿਪ ਟ੍ਰੇਨਿੰਗ ਸਬੰਧੀ ਪੋਰਟਲ ‘ਤੇ ਦਰਜ ਕਰਨ ਦੀ ਹਦਾਇਤ ਕੀਤੀ ਗਈ ਤਾਂ ਜੋ ਜ਼ਿਲੇ ਦੇ ਨੌਜਵਾਨ ਅਪ੍ਰੈਂਟਿਸਸ਼ਿਪ ਸਕੀਮ ਅਧੀਨ ਟ੍ਰੇਨਿੰਗ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਣ।