
(ਗੁਰਵਿੰਦਰ ਸਿੰਘ ਚਹਿਲ) ਚੀਮਾ ਮੰਡੀ। ਕਲਗੀਧਰ ਟਰੱਸਟ ਬੜੂ ਸਾਹਿਬ ਅਧੀਨ ਅਕਾਲ ਅਕੈਡਮੀ ਚੀਮਾ (ਪੰਜਾਬੀ ਮਾਧਿਅਮ) ਦਾ ਨਤੀਜਾ ਸ਼ਾਨਦਾਰ ਰਿਹਾ । ਜਾਣਕਾਰੀ ਦਿੰਦਿਆਂ ਅਕੈਡਮੀ ਦੇ ਪਿ੍ਰੰਸੀਪਲ ਗੁਰਪ੍ਰੀਤ ਕੌਰ ਨੇ ਦੱਸਿਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਵਲੋਂ ਲਈ ਬਾਰਵੀਂ ਜਮਾਤ ਦੀ ਪ੍ਰੀਖਿਆ ‘ਚ ਅਕੈਡਮੀ ਦੇ 14 ਬੱਚਿਆਂ ਨੇ ਇਹ ਇਮਤਿਹਾਨ ਦਿੱਤਾ ਸੀ ਅਤੇ ਅਕੈਡਮੀ ਦੇ 9 ਵਿਦਿਆਰਥੀਆਂ ਨੇ 90 ਫੀਸਦੀ ਤੋ ਜਿਆਦਾ ਅਤੇ 5 ਵਿਦਿਆਰਥੀਆਂ ਨੇ 80 ਫੀਸਦੀ ਤੋਂ ਜਿਆਦਾ ਅੰਕ ਹਾਸਲ ਕਰਕੇ ਅਕੈਡਮੀ ਦਾ ਨਾਂਅ ਰੌਸ਼ਨ ਕੀਤਾ । ਉਨਾਂ ਦੱਸਿਆ ਕਿ ਅਕੈਡਮੀ ‘ਚੋਂ ਜਸਮੀਨ ਕੌਰ ਨੇ 94.2 ਫੀਸਦੀ, ਸਿਮਰਜੀਤ ਕੌਰ ਨੇ 93.6 ਫੀਸਦੀ, ਅਰਸ਼ਦੀਪ ਕੌਰ ਅਤੇ ਜਸ਼ਨਪ੍ਰੀਤ ਸਿੰਘ ਨੇ 93 ਫੀਸਦੀ ਅੰਕ ਹਾਸਲ ਕਰਕੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕਰਕੇ ਆਪਣੇ ਮਾਪਿਆਂ ਦਾ ਨਾਂਅ ਰੌਸਨ ਕੀਤੇ । ਇਸ ਨਤੀਜੇ ‘ਚੋ ਮਨਪ੍ਰੀਤ ਕੌਰ, ਹਰਦੀਪ ਕੌਰ, ਬਿ੍ਰਸ਼ਪਾਲ ਸਿੰਘ, ਖੁਸ਼ਪ੍ਰੀਤ ਕੌਰ ਅਤੇ ਨਵਨੀਤ ਕੌਰ ਨੇ 90 ਫੀਸਦੀ ਤੋਂ ਜਿਆਦਾ ਅੰਕ ਹਾਸ਼ਲ ਕੀਤੇ ਅਤੇ ਮਨਪ੍ਰੀਤ ਕੌਰ, ਹਰਕਰਨ ਸਿੰਘ, ਜਸਪ੍ਰੀਤ ਕੌਰ, ਲਖਵੀਰ ਕੋਿਰ ਅਤੇ ਅੰਮਿ੍ਰਤਪਾਲ ਕੌਰ ਵੀ 80 ਫੀਸਦੀ ਤੋਂ ਜਿਆਦਾ ਅੰਕ ਹਾਸਲ ਕਰਨ ‘ਚ ਸਫਲ ਰਹੇ । ਕਲਗੀਧਰ ਟਰੱਸਥ ਬੜੂ ਸਾਹਿਬ ਦੇ ਪ੍ਰਧਾਨ ਬਾਬਾ (ਡਾ.) ਦਵਿੰਦਰ ਸਿੰਘ, ਗੁਰਦੁਆਰਾ ਜਨਮ ਅਸਥਾਨ ਚੀਮਾ ਦੇ ਸੇਵਾਦਾਰ ਭਾਈ ਜਗਜੀਤ ਸਿੰਘ (ਕਾਕਾ ਵੀਰ ਜੀ) ਅਤੇ ਭਾਈ ਰਵਿੰਦਰਪਾਲ ਸਿੰਘ ਕੋਹਲੀ (ਰੂਬੀ ਵੀਰ ਜੀ) ਨੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਵਧਾਈ ਦਿੰਦਿਆਂ ਬੱਚਿਆਂ ਦੇ ਚੰਗੇਰੇ ਭਵਿੱਖ ਦੀ ਕਾਮਨਾ ਕੀਤੀ । ਇਸ ਮੌਕੇ ਅਕੈਡਮੀ ਸਟਾਫ ਅਤੇ ਵਿਦਿਆਰਥੀ ਮੌਜੂਦ ਸਨ ।