ਨਗਰ ਕੌਂਸਲ ਨਾਭਾ ਦੇ ਅਧਿਕਾਰੀਆਂ ਦਾ ਪਬਲੀਸਿਟੀ ਸਟੰਟ  “ਪੋਲੀਥੀਂਨ ਦੇ ਚਲਾਣ ” :- ਐਡਵੋਕੇਟ ਸੁਧੀਰ ਸ਼ਰਮਾ

Share and Enjoy !

Shares
(ਦਲਜੀਤ ਸਿੰਘ) ਨਾਭਾ : ਮਿਉਂਸਪਲ ਕੌਂਸਲ ਨਾਭਾ ਦੇ ਅਧਿਕਾਰੀਆਂ ਦਾ ਜਦੋਂ ਵੀ ਮਨ ਹੁੰਦਾ ਹੈ ਕਿ ਅਖਬਾਰ ਵਿਚ ਫੋਟੋ ਛਪਵਾ ਕੇ ਮਸ਼ਹੂਰ ਹੋਇਆ ਜਾਵੇ ਉਹ ਬਾਜ਼ਾਰ ਵਿਚ ਪੋਲੀਥੀਨ ਦੇ ਲਿਫਾਫਿਆਂ ਦੇ ਚਲਾਣ ਕੱਟਣ ਦਾ ਸਟੰਟ ਕਰਕੇ ਆਪਣਾ ਅਤੇ ਨਗਰ ਕੌਂਸਲ ਦਾ ਮਨੋਰੰਜਨ ਕਰ ਲੈਂਦੇ ਹਨ ਜਦੋਂ ਨਗਰ ਕੌਂਸਲ ਨੂੰ ਜੇਬ ਖਰਚੀ ਦੀ ਜਰੂਰਤ ਹੁੰਦੀ ਹੈ ਨਗਰ ਕੌਂਸਲ ਦੇ ਅਧਿਕਾਰੀ ਪੋਲੀਥੀਂਨ ਦੇ ਚਲਾਣ ਦਾ ਸਟੰਟ ਕਰਦੇ ਹਨ ਜਦੋ ਅਡੀਸਨਲ ਡਿਪਟੀ ਕਮਿਸ਼ਨਰ ਪਟਿਆਲਾ ਅਧਿਕਾਰੀਆਂ ਤੋ ਥੋੜਾ ਨਰਾਜ ਸਨ ਜਿਸਕੇ ਉਹਨਾ ਨੂੰ ਖੁਸ਼ ਕਰਨ ਲਈ ਬੀਤੇ ਦੀਨੀ ਪੋਲੀਥੀਂਨ ਦੇ ਚਲਾਣ ਕੱਟਣ ਦਾ ਡਰਾਮਾ ਕੀਤਾ ਗਿਆ ਇਹ ਗੱਲ ਅੱਜ ਕੱਲ ਦੀ ਨਹੀਂ ਬਲਕਿ ਜਦੋਂ ਤੋਂ ਪੋਲੀਥੀਨ ਦੇ ਲਫਾਫੇ ਤੇ ਪਾਬੰਦੀ ਲੱਗੀ ਹੈ ਓਦੋਂ ਤੋਂ ਇਹ ਨਾਟਕ ਨਿਰੰਤਰ ਚਾਲੂ ਹੈ |  ਨਗਰ ਕੌਂਸਲ ਨਾਭਾ ਦੇ ਸੈਨੀਟੇਸ਼ਨ ਸੁਪਰਵਾਈਜ਼ਰ ਦੀ 13 -04 -2022 ਦੇ ਅਖਬਾਰ ਵਿਚ ਲੱਗੀ ਫੋਟੋ ਤਾ ਇਹ ਹੀ ਬਿਆਨ ਕਰ ਰਹੀ ਹੈ  ਸੈਨੀਟੇਸ਼ਨ ਸੁਪਰਵਾਈਜ਼ਰ ਨੇ ਇਕ ਦੁਕਾਨ ਜੋ ਕਿ ਪੋਲੀਥੀਨ ਦੇ ਲਫਾਫਿਆਂ ਨਾਲ ਭਰੀ ਹੋਈ ਹੈ ਉਸ ਵਿਚੋਂ ਸਿਰਫ 12 ਕਿਲੋ ਲਫਾਫੇ ਹੀ ਜਬਤ ਕੀਤੇ ਹਨ ਸਵਾਲ ਇਹ ਵੀ ਹੈ ਕਿ 12 ਅਪ੍ਰੈਲ ਨੂੰ ਕਿੰਨੀਆਂ ਦੁਕਾਨਾਂ ਤੇ ਦਬਿਸ਼ ਦਿੱਤੀ ਗਈ ? ਓਥੋਂ ਕਿੰਨੇ ਲਫਾਫੇ ਜਬਤ ਕੀਤੇ ਗਏ ? ਨਾਭਾ ਸ਼ਹਿਰ ਵਿਚ ਜੇ ਇਮਾਨਦਾਰੀ ਨਾਲ ਰੇਡ ਕੀਤੀ ਜਾਵੇ ਤਾਂ ਇੱਕ ਦਿਨ ਵਿਚ ਕਈ ਟਨ ਪੋਲੀਥੀਨ ਲਫਾਫੇ ਜਬਤ ਕੀਤੇ ਜਾ ਸਕਦੇ ਹਨ ਪਰ ਇਸ ਲਈ ਅਧਿਕਾਰੀਆਂ ਦਾ ਇਮਾਨਦਾਰ ਹੋਣਾ ਬਹੁਤ ਜਰੂਰੀ ਹੈ ਜੋ ਕਿ ਨਗਰ ਕੌਂਸਲ ਨਾਭਾ ਦੇ ਭ੍ਰਿਸ਼ਟ ਮਾਹੌਲ ਵਿਚ ਮੁਸ਼ਕਿਲ ਜਾਪਦਾ ਹੈ |

About Post Author

Share and Enjoy !

Shares

Leave a Reply

Your email address will not be published.