ਦੇਸ਼ ਦੀ ਤਸਵੀਰ ‘ਤੇ ਨੌਜਵਾਨਾਂ ਦੀ ਤਕਦੀਰ ਬਦਲਣ ਵਾਲੀ ਹੈ ਅਗਨੀਪੱਥ ਯੋਜਨਾ – ਨਿਤਿਨ

Share and Enjoy !

Shares

ਫਗਵਾੜਾ (ਸ਼ਿਵ  ਕੋੜਾ) : ਭਾਰਤੀ ਜਨਤਾ ਯੁਵਾ ਮੋਰਚਾ ਜਿਲ੍ਹਾ ਕਪੂਰਥਲਾ ਦੇ ਜਿਲ੍ਹਾ ਜਨਰਲ ਸਕੱਤਰ ਨਿਤਿਨ ਚੱਢਾ ਨੇ ਕੇਂਦਰ ਸਰਕਾਰ ਦੀ ਅਗਨੀਪੱਥ ਯੋਜਨਾ ਨੂੰ ਭਾਰਤ ਦੀ ਤਸਵੀਰ ਅਤੇ ਨੌਜਵਾਨਾਂ ਦੀ ਤਕਦੀਰ ਬਦਲਣ ਵਾਲੀ ਦਸਦਿਆਂ ਬਿਹਾਰ ਸਮੇਤ ਦੇਸ਼ ਦੇ ਕੁੱਝ ਹਿੱਸਿਆਂ ‘ਚ ਹੋ ਰਹੇ ਯੋਜਨਾ ਦੇ ਵਿਰੋਧ ਨੂੰ ਮੰਦਭਾਗਾ ਅਤੇ ਦੇਸ਼ ਵਿਰੋਧੀ ਤਾਕਤਾਂ ਦੀ ਸਾਜਿਸ਼ ਦੱਸਿਆ ਹੈ। ਅੱਜ ਇੱਥੇ ਗੱਲਬਾਤ ਦੌਰਾਨ ਉਹਨਾਂ ਕੋਵਿਡ-19 ਦੌਰਾਨ ਪ੍ਰਭਾਵਿਤ ਹੋਈ ਸੁਰੱਖਿਆ ਬਲਾਂ ਦੀ ਭਰਤੀ ਨੂੰ ਮੱਧੇਨਜਰ ਪਹਿਲੇ ਸਾਲ ਵਿਚ ਅਗਨੀਵੀਰ ਭਰਤੀ ਦੀ ਉਮਰ ‘ਚ ਦੋ ਸਾਲ ਦੀ ਛੂਟ ਦਿੰਦਿਆਂ 17 ਤੋਂ 23 ਸਾਲ ਕਰਨ ਦਾ ਸਵਾਗਤ ਕੀਤਾ ਅਤੇ ਦੇਸ਼ ਭਰ ਦੇ ਨੌਜਵਾਨਾਂ ਨੂੰ ਭਾਰਤ ਵਿਰੋਧੀ ਤਾਕਤਾਂ ਤੋਂ ਸੁਚੇਤ ਰਹਿਣ ਦੀ ਅਪੀਲ ਕਰਦਿਆਂ ਕਿਹਾ ਕਿ ਇਹ ਯੋਜਨਾ ਇਜਰਾਈਲ, ਅਮਰੀਕਾ, ਰੂਸ, ਚੀਨ ਤੇ ਦੁਨੀਆ ਭਰ ਦੇ ਹੋਰ ਵਿਕਸਿਤ ਦੇਸ਼ਾਂ ਦੀ ਤਰ੍ਹਾਂ ਭਵਿੱਖ ‘ਚ ਭਾਰਤ ਨੂੰ ਬਾਹਰੀ ਤੇ ਅੰਦਰੂਨੀ ਖਤਰਿਆਂ ਤੋਂ ਬਚਾਉਣ ਲਈ ਬਹੁਤ ਸੋਚ ਵਿਚਾਰ ਕਰਕੇ ਤਿਆਰ ਕੀਤੀ ਗਈ ਹੈ। ਇਸ ਯੋਜਨਾ ਤਹਿਤ ਚਾਰ ਸਾਲ ਭਾਰਤੀ ਫੌਜ ‘ਚ ਟ੍ਰੇਨਿੰਗ ਲੈ ਕੇ ਜਦੋਂ 21 ਤੋਂ 27 ਸਾਲ ਦੇ ਨੌਜਵਾਨ ਸੇਵਾ ਮੁਕਤ ਹੋਣਗੇ ਤਾਂ ਇਹਨਾਂ ਨੌਜਵਾਨਾਂ ਪਾਸ ਚੰਗੀ ਜਮਾ ਪੁੰਜੀ ਅਤੇ ਸੁਨਹਿਰੀ ਭਵਿੱਖ ਹੋਵੇਗਾ। ਚਾਰ ਸਾਲ ਦੌਰਾਨ ਪ੍ਰਤੀ ਮਹੀਨਾ ਮਿਲਣ ਵਾਲਾ ਮਾਣ ਭੱਤਾ ਅਤੇ ਸੇਵਾ ਮੁਕਤੀ ਸਮੇਂ ਪ੍ਰਾਪਤ ਹੋਣ ਵਾਲੀ ਕਰੀਬ ਬਾਰਾਂ ਲੱਖ ਰੁਪਏ ਦੀ ਰਕਮ ਉਹਨਾਂ ਨੂੰ ਆਪਣਾ ਕਾਰੋਬਾਰ ਸ਼ੁਰੂ ਕਰਨ ਲਈ ਆਰਥਕ ਮੱਦਦ ਕਰੇਗੀ। ਇਸ ਤੋਂ ਇਲਾਵਾ ਸਰਕਾਰ ਨੇ ਕਾਰੋਬਾਰ ਦੇ ਚਾਹਵਾਨ ਅਗਨੀਵੀਰਾਂ ਲਈ ਅਸਾਨ ਕਰਜੇ ਦੀ ਯੋਜਨਾ ਦਾ ਵੀ ਐਲਾਨ ਕੀਤਾ ਹੈ। ਨੌਕਰੀ ਕਰਨ ਦੇ ਇੱਛੁਕ ਅਗਨੀਵੀਰ ਦੇਸ਼ ਅਤੇ ਵਿਦੇਸ਼ ਦੇ ਡਿਫੈਂਸ ਸਿਸਟਮ ‘ਚ ਪਹਿਲ ਦੇ ਅਧਾਰ ਤੇ ਨੌਕਰੀ ਪ੍ਰਾਪਤ ਕਰ ਸਕਣਗੇ। ਮਿਲਟਰੀ ਟ੍ਰੇਨਿੰਗ ਲੈਣ ਵਾਲੇ ਨੌਜਵਾਨ ਅਨੁਸ਼ਾਸਿਤ ਹੋਣਗੇ ਅਤੇ ਉਹਨਾਂ ਅੰਦਰ ਦੇਸ਼ ਭਗਤੀ ਦਾ ਜਜਬਾ ਹਮੇਸ਼ਾ ਮਜਬੂਤ ਬਣਿਆ ਰਹੇਗਾ। ਇਹ ਹੀ ਨਹੀਂ ਬਲਕਿ ਦੇਸ਼ ਦੀਆਂ ਸਰਹੱਦਾਂ ਨੂੰ ਕੋਈ ਬਾਹਰੀ ਖਤਰਾ ਹੋਣ ਦੀ ਸੂਰਤ ਵਿਚ ਇਹਨਾਂ ਅਗਨੀਵੀਰਾਂ ਨੂੰ ਪਹਿਲ ਦੇ ਅਧਾਰ ਤੇ ਮੁੜ ਫੌਜ ਵਿੱਚ ਭਰਤੀ ਹੋ ਕੇ ਦੇਸ਼ ਸੇਵਾ ਕਰਨ ਦਾ ਮੌਕਾ ਮਿਲੇਗਾ। ਨਿਤਿਨ ਚੱਢਾ ਨੇ ਕਿਹਾ ਕਿ ਮੋਦੀ ਸਰਕਾਰ ਦੇ ਇਸ ਯੋਜਨਾ ਰੂਪੀ ਬ੍ਰਹਮ ਅਸਤਰ ਨੇ ਭਾਰਤ ਵਿਰੋਧੀ ਤਾਕਤਾਂ ਦੇ ਸਾਹ ਸੁਕਾ ਦਿੱਤੇ ਹਨ। ਇਸੇ ਲਈ ਉਹ ਨੌਜਵਾਨਾਂ ਨੂੰ ਬਗਾਵਤ ਲਈ ਉਕਸਾ ਰਹੇ ਹਨ ਅਤੇ ਇਹਨਾਂ ਤਾਕਤਾਂ ਦੇ ਉਕਸਾਵੇ ਵਿਚ ਆ ਕੇ ਪਬਲਿਕ ਪ੍ਰਾਪਰਟੀ ਦਾ ਨੁਕਸਾਨ ਕਰਨਾ ਆਪਣੇ ਦੇਸ਼ ਦਾ ਭਾਰੀ ਆਰਥਕ ਨੁਕਸਾਨ ਕਰਨਾ ਹੈ। ਉਹਨਾਂ ਦੇਸ਼ ਭਰ ਦੇ ਸਮੂਹ ਨੌਜਵਾਨਾਂ ਨੂੰ ਪੁਰਜੋਰ ਅਪੀਲ ਕੀਤੀ ਕਿ ਮੋਦੀ ਸਰਕਾਰ ਦੀ ਇਸ ਯੋਜਨਾ ਦਾ ਸਵਾਗਤ ਕਰਕੇ ਦੇਸ਼ ਵਿਰੋਧੀ ਤਾਕਤਾਂ ਨੂੰ ਮੂੰਹ ਤੋੜਵਾਂ ਜਵਾਬ ਦੇਣ।

About Post Author

Share and Enjoy !

Shares

Leave a Reply

Your email address will not be published.