ਜ਼ਿਲਾ ਸੰਗਰੂਰ ਦੇ ਇੰਡ. ਚੈਂਬਰ ਵੱਲੋਂ ਹਰਪਾਲ ਚੀਮਾ ਨੂੰ 25ਵੀਂ ਸਿਲਵਰ ਜੁਬਲੀ ਸੋਵੀਨਾਰ ਦੀ ਕਾਪੀ ਭੇਂਟ 

Share and Enjoy !

Shares
ਦਿੜ੍ਹਬਾ ਮੰਡੀ (ਜਗਸੀਰ ਲੌਂਗੋਵਾਲ) : ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਅੱਜ ਜਿਲਾ ਸੰਗਰੂਰ ਇੰਡ. ਚੈਂਬਰ ਦੇ ਚੇਅਰਮੈਨ ਡਾ. ਏ. ਆਰ. ਸਰਮਾਂ, ਪ੍ਰਧਾਨ ਘਣਸਿਆਮ ਕਾਂਸਲ, ਸੈਕਟਰੀ ਸੰਜੀਵ ਚੋਪੜਾ ਤੇ ਇੰਡ. ਚੈਂਬਰ ਦਿੜ੍ਹਬਾ ਦੇ ਪ੍ਰਧਾਨ ਵਿਤੇਸ ਗਰਗ ਦੀ ਅਗਵਾਈ ਵਿੱਚ ਚੈਂਬਰ ਵੱਲੋਂ 25ਵੀਂ ਸਿਲਵਰ ਜੁਬਲੀ ਮੌਕੇ ਤਿਆਰ ਕੀਤੀ ਗਈ ਸੋਵੀਨਾਰ ਦੀ ਕਾਪੀ ਭੇਂਟ ਕੀਤੀ ਗਈ, ਇਸ ਮੌਕੇ ਚੈਂਬਰ ਦੇ ਅਹੁਦੇਦਾਰਾਂ ਵੱਲੋਂ ਵਿੱਤ ਮੰਤਰੀ ਨੂੰ ਇੰਡ. ਖੇਤਰ ਵਿੱਚ ਪੇਸ ਆ ਰਹੀਆਂ ਸਮੱਸਿਆਵਾਂ ਬਾਰੇ ਵੀ ਜਾਣੂ ਕਰਵਾਇਆ ਗਿਆ, ਜਿਸ ਤੇ ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਤੁਹਾਡੀਆਂ ਸਾਰੀਆਂ ਹੀ ਮੁਸਕਲਾਂ ਦਾ ਹੱਲ ਪੰਜਾਬ ਦੀ ਆਪ ਸਰਕਾਰ ਕਰੇਗੀ ਉਨਾਂ ਕਿਹਾ ਕਿ ਸੂਬੇ ਅੰਦਰ ਉਦਯੋਗ ਨੂੰ ਪ੍ਰਫੁੱਲਿਤ ਕਰਨ ਲਈ ਵੀ ਸਰਕਾਰ ਵੱਲੋਂ ਹਰ ਇੱਕ ਕੋਸ਼ਿਸ ਕੀਤੀ ਜਾਵੇਗੀ, ਉਨਾਂ ਕਿਹਾ ਕਿ ਜੇਕਰ ਸੂਬੇ ਦਾ ਉਦਯੋਗ ਖੁਸ਼ਹਾਲ ਹੋਵੇਗਾ ਤਾਂ ਹੀ ਨੌਜਵਾਨਾਂ ਲਈ ਰੁਜ਼ਗਾਰ ਦੇ ਵਧੇਰੇ ਮੌਕੇ ਪੈਦਾ ਹੋਣਗੇ। ਪ੍ਰਧਾਨ ਵਿਤੇਸ ਗਰਗ ਨੇ ਕਿਹਾ ਕਿ ਇੰਡ. ਚੈਂਬਰ ਦਿੜ੍ਹਬਾ ਵੱਲੋਂ ਜਲਦੀ ਹੀ ਇੱਕ ਸਮਾਗਮ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਸੰਗਰੂਰ ਤੇ ਮਲੇਰਕੋਟਲਾ ਜਿਲੇ  ਦੇ ਸਾਰੇ ਉਦਯੋਗਪਤੀਆਂ ਨੂੰ ਸੱਦਿਆ ਜਾਵੇਗਾ। ਇਸ ਮੌਕੇ ਸੈਕਟਰੀ ਉਪਿੰਦਰ ਗਰਗ, ਕੈਸੀਅਰ ਗੋਪਾਲ ਗਰਗ, ਸੰਜੇ ਬਾਂਸਲ, ਪ੍ਰਧਾਨ ਰਾਜ ਕੁਮਾਰ ਗਰਗ, ਕਲਭੂਸਨ ਗੋਇਲ, ਰਿਸੀਪਾਲ ਗੋਇਲ, ਸੰਜੀਵ ਗੋਇਲ ਗੋਇਲ, ਬੱਲੀ ਤਾਇਲ, ਸੁਨੀਲ ਬਾਂਸਲ ਤੇ ਮਨਿੰਦਰ ਘੁਮਾਣ ਆਦਿ ਹਾਜ਼ਰ ਸਨ।

About Post Author

Share and Enjoy !

Shares

Leave a Reply

Your email address will not be published.