
ਚੰਡੀਗੜ, 1 ਮਾਰਚ, (ਪ੍ਰੀਤਮ ਲੁਧਿਆਣਵੀ) : ਸਾਹਿਬ ਏ-ਕਮਾਲ ਧੰਨ-ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ 645ਵਾਂ ਪ੍ਰਕਾਸ਼ ਪੁਰਬ ਪਿੰਡ ਬਖਲੌਰ ਜਿਲਾ ਐਸ ਬੀ ਐਸ ਨਗਰ (ਨਵਾਂ ਸ਼ਹਿਰ) ਵਿੱਚ ਬੜੀ ਸ਼ਰਧਾ ਪੂਰਵਕ ਮਨਾਇਆ ਗਿਆ। 26 ਫਰਵਰੀ 2022 ਨੂੰ ਸਾਰੇ ਨਗਰ ਵਿੱਚ ਸ਼ੋਭਾ ਯਾਤਰਾ ਸਜਾਈ ਗਈ ਤੇ ਗੁਰੂ ਦੇ ਲੰਗਰ ਵੀ ਦੋ ਦਿਨ ਅਤੁੱਟ ਚਲਾਏ ਗਏ। ਇਸ ਮੌਕੇ ਸੱਤਪਾਲ ਸੰਗੀ ਨੇ ਆਪਣੀ ਮਿੱਠੀ ਤੇ ਸੁਰੀਲੀ ਅਵਾਜ਼ ਨਾਲ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਦਾ ਗੁਣਗਾਨ ਕੀਤਾ। ਪਾਠ ਦੇ ਭੋਗ ਪੈਣ ਤੋਂ ਬਾਅਦ ਪੰਡਾਲ ਵਿੱਚ ਬੈਠੀਆਂ ਸੰਗਤਾਂ ਨੂੰ ਆਪਣੇ ਸ਼ਬਦਾ ਰਾਹੀਂ ਸੱਤਪਾਲ ਸੰਗੀ, ਡਾ. ਸ਼ਾਮ ਬਖਲੌਰੀ, ਮਿਸ਼ਨਰੀ ਸਿੰਗਰ ਰਾਜ ਦਦਰਾਲ ਤੇ ਸਰਬਜੀਤ ਮੱਟੂ ਨੇ ਗੁਰੂ ਜੀ ਦੀ ਪਵਿੱਤਰ ਬਾਣੀ ਨਾਲ ਜੋੜਿਆ। ਇਸ ਮੌਕੇ ਤੇ ਪ੍ਰਸਿੱਧ ਬੀ. ਆਰ ਰਿਕਾਰਡ ਤੇ ਪੰਮਾ ਬਖਲੌਰੀ ਦੀ ਪੇਸ਼ਕਸ਼ ਪ੍ਰਸਿੱਧ ਗੀਤਕਾਰ ਤੇ ਗਾਇਕ ਜਗਜੀਤ ਕਲੇਰ ਦਾ ਗੀਤ, ‘ਦੱਬਦਾ ਨਹੀਂ’ ਦਾ ਪੋਸਟਰ ਵੀ ਰਿਲੀਜ਼ ਕੀਤਾ ਗਿਆ। ਇਹ ਗੀਤ ਭਾਰਤੀ ਸੰਵਿਧਾਨ ਦੇ ਸਿਰਜਣਹਾਰ ਤੇ ਕੌਮ ਦੇ ਬੱਬਰ ਸ਼ੇਰ ਡਾ. ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਨੂੰ ਸਮਰਪਿਤ ਕੀਤਾ ਗਿਆ। ਗੀਤਕਾਰ ਪੰਮੇ ਬਖਲੌਰੀ ਨੇ ਫੋਨ ਤੇ ਗੱਲ ਕਰਦਿਆਂ ਦੱਸਿਆ ਕਿ ਇਹ ਧਾਰਮਿਕ ਸਮਾਗ਼ਮ ਨੇਪਰੇ ਚਾੜਨ ਵਿੱਚ ਰਾਜੂ ਬਖਲੌਰੀ, ਪ੍ਰਧਾਨ ਜੀਵਨ ਮਹਿਮੀ (ਜੀਣਾ) ਗੀਤਕਾਰ ਮਾਸਟਰ ਮੱਖਣ ਬਖਲੌਰ, ਰਾਜ ਦਦਰਾਲ, ਸਰਬਜੀਤ ਮੱਟੂ, ਪ੍ਰਧਾਨ ਹੰਸ ਰਾਜ ਸੁੰਮਨ, ਸਿੰਗਰ ਡਾ. ਸ਼ਾਮ ਬਖਲੌਰੀ, ਨੌਜਵਾਨ ਪ੍ਰਭਾਤ ਫੇਰੀ ਸਭਾ ਬਖਲੌਰ, ਸ੍ਰੀ ਗੁਰੂ ਰਵਿਦਾਸ ਪ੍ਰਬੰਧਕ ਕਮੇਟੀ, ਬਖਲੌਰ, ਗ੍ਰਾਮ ਪੰਚਾਇਤ, ਸਮੂਹ ਨਗਰ ਨਿਵਾਸੀ ਅਤੇ ਐਨ ਆਰ ਵੀਰਾਂ ਦਾ ਵੀ ਬਹੁਤ ਸਹਿਯੋਗ ਰਿਹਾ।
![]()