ਖੰਨਾ ਟ੍ਰੈਫਿਕ ਵਿੰਗ ਵੱਲੋਂ 200 ਤੋਂ ਵੱਧ ਪ੍ਰੈਸ਼ਰ ਹੌਰਨ ਨਸ਼ਟ

Share and Enjoy !

Shares

ਗੈਰ-ਕਾਨੂੰਨੀ ਪ੍ਰੈਸ਼ਰ ਹੌਰਨਾਂ ਦੀ ਵਰਤੋਂ ਵਿਰੁੱਧ 15 ਦਿਨਾਂ ਤੋਂ ਚੱਲ ਰਹੀ ਮੁਹਿੰਮ ਤਹਿਤ ਕਾਰਵਾਈ

(ਅਮਰੀਸ਼ ਆਨੰਦ) ਦੋਰਾਹਾ: ਐੱਸ.ਐੱਸ.ਪੀ. ਖੰਨਾ ਡਾ. ਦਰਪਨ ਆਹਲੂਵਾਲੀਆ ਆਈ.ਪੀ.ਐੱਸ. ਦੇ ਦਿਸ਼ਾ-ਨਿਰਦੇਸ਼ਾਂ ਅਤੇ ਐੱਸ.ਪੀ. ਹੈੱਡਕੁਆਰਟਰ ਹਰਪਿੰਦਰ ਕੌਰ ਗਿੱਲ ਦੀ ਦੇਖ-ਰੇਖ ਹੇਠ ਖੰਨਾ ਟ੍ਰੈਫਿਕ ਵਿੰਗ ਵੱਲੋਂ ਗੈਰ-ਕਾਨੂੰਨੀ ਪ੍ਰੈਸ਼ਰ ਹੌਰਨਾਂ ਦੀ ਵਰਤੋਂ ਕਰਨ ਵਾਲੇ ਵਾਹਨਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਗਈ। ਇਸ ਮੁਹਿੰਮ ਤਹਿਤ ਪਿਛਲੇ 15 ਦਿਨਾਂ ਦੌਰਾਨ ਜ਼ਬਤ ਕੀਤੇ ਗਏ 200 ਤੋਂ ਵੱਧ ਪ੍ਰੈਸ਼ਰ ਹੌਰਨਾਂ ਨੂੰ ਨਸ਼ਟ ਕੀਤਾ ਗਿਆ।ਇਹ ਕਾਰਵਾਈ ਡੀ.ਐੱਸ.ਪੀ. ਟ੍ਰੈਫਿਕ ਕਰਨਵੀਰ ਸਿੰਘ ਤੂਰ ਅਤੇ ਇੰਸਪੈਕਟਰ ਕੁਲਜੀਤ ਸਿੰਘ ਦੀ ਅਗਵਾਈ ਹੇਠ ਕੀਤੀ ਗਈ। ਟ੍ਰੈਫਿਕ ਵਿੰਗ ਵੱਲੋਂ ਗੈਰ-ਕਾਨੂੰਨੀ ਪ੍ਰੈਸ਼ਰ ਹੌਰਨਾਂ ਦੀ ਵਰਤੋਂ ਕਰਨ ਵਾਲੇ ਵਾਹਨ ਚਾਲਕਾਂ ਵਿਰੁੱਧ ਲਗਾਤਾਰ ਚੈਕਿੰਗ ਅਤੇ ਕਾਰਵਾਈ ਕੀਤੀ ਜਾ ਰਹੀ ਹੈ।ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਗੈਰ-ਕਾਨੂੰਨੀ ਪ੍ਰੈਸ਼ਰ ਹੌਰਨ ਬਹੁਤ ਜ਼ਿਆਦਾ ਸ਼ੋਰ ਪੈਦਾ ਕਰਦੇ ਹਨ, ਜਿਸ ਕਾਰਨ ਆਮ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਸੜਕਾਂ ’ਤੇ ਸੁਰੱਖਿਆ ਸਬੰਧੀ ਸਮੱਸਿਆਵਾਂ ਵੀ ਪੈਦਾ ਹੋ ਸਕਦੀਆਂ ਹਨ। ਇਸ ਮੁਹਿੰਮ ਦਾ ਮੁੱਖ ਉਦੇਸ਼ ਅਜਿਹੇ ਹੌਰਨਾਂ ਦੀ ਵਰਤੋਂ ’ਤੇ ਰੋਕ ਲਗਾਉਣਾ ਅਤੇ ਸੜਕਾਂ ਨੂੰ ਵਧੇਰੇ ਸੁਰੱਖਿਅਤ, ਸ਼ਾਂਤ ਅਤੇ ਅਨੁਸ਼ਾਸਿਤ ਬਣਾਉਣਾ ਹੈ।ਟ੍ਰੈਫਿਕ ਵਿੰਗ ਵੱਲੋਂ ਵਾਹਨ ਚਾਲਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਵਾਹਨਾਂ ਵਿੱਚ ਗੈਰ-ਕਾਨੂੰਨੀ ਪ੍ਰੈਸ਼ਰ ਹੌਰਨਾਂ ਦੀ ਵਰਤੋਂ ਨਾ ਕਰਨ ਅਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਕੇ ਸੜਕ ਸੁਰੱਖਿਆ ਵਿੱਚ ਸਹਿਯੋਗ ਦੇਣ।

About Post Author

Share and Enjoy !

Shares

Leave a Reply

Your email address will not be published.