
(ਗੁਰਦੀਪ ਸਿੰਘ ਹੋਠੀ) ਜਲੰਧਰ। ਪੰਜਾਬ ’ਚ ਲੋਕਾਂ ਦੇ ਕੰਮਾਂ ਲਈ ਚੰਡੀਗੜ ਜਾਣ ਵਾਲੇ ਵਿਧਾਇਕਾਂ ਨੂੰ ਸਿਵਲ ਸਕੱਤਰੇਤ ’ਚ ਉੱਠਣ-ਬੈਠਣ ’ਚ ਹੁੰਦੀ ਸਮੱਸਿਆ ਤੋਂ ਸੂਬਾ ਸਰਕਾਰ ਨੇ ਛੁਟਕਾਰਾ ਦਿਵਾ ਦਿੱਤਾ ਹੈ। ਪੰਜਾਬ ਸਰਕਾਰ ਦੇ ਪ੍ਰਸੋਨਲ ਵਿਭਾਗ ਵੱਲੋਂ ਜਾਰੀ ਨੋਟੀਫਿਕੇਸਨ ਵਿਚ ਦੱਸਿਆ ਗਿਆ ਹੈ ਕਿ ਵਿਧਾਇਕਾਂ ਦੇ ਬੈਠਣ ਲਈ ਪੰਜਾਬ ਸਿਵਲ ਸਕੱਤਰੇਤ-1 ਵਿਚ 5ਵੀਂ ਮੰਜਿਲ ’ਤੇ ਕਮਰਾ ਨੰਬਰ-14 ਅਲਾਟ ਕਰ ਦਿੱਤਾ ਗਿਆ ਹੈ।
ਵਿਧਾਇਕਾਂ ਦੀ ਆਮ ਤੌਰ ’ਤੇ ਸਿਕਾਇਤ ਰਹਿੰਦੀ ਸੀ ਕਿ ਜਦੋਂ ਉਹ ਚੰਡੀਗੜ ਦੇ ਸਿਵਲ ਸਕੱਤਰੇਤ ਵਿਚ ਮੰਤਰੀਆਂ ਕੋਲੋਂ ਆਪਣੇ ਕੰਮ ਕਰਵਾਉਣ ਜਾਂਦੇ ਹਨ ਤਾਂ ਉਨਾਂ ਦੇ ਬੈਠਣ ਲਈ ਕੋਈ ਵੱਖਰਾ ਪ੍ਰਬੰਧ ਨਹੀਂ ਹੁੰਦਾ। ਵਿਧਾਇਕਾਂ ਦੀ ਮੰਗ ਨੂੰ ਵੇਖਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਮਾਮਲੇ ਵਿਚ ਦਖਲ ਦਿੰਦਿਆਂ ਪ੍ਰਸੋਨਲ ਵਿਭਾਗ ਨੂੰ ਹਦਾਇਤ ਕੀਤੀ ਹੈ ਕਿ ਵਿਧਾਇਕਾਂ ਨੂੰ ਸਿਵਲ ਸਕੱਤਰੇਤ ਵਿਚ ਪੂਰਾ ਮਾਣ-ਸਤਿਕਾਰ ਦਿੱਤਾ ਜਾਵੇ।