
(ਹਰਪ੍ਰੀਤ ਸਿੰਘ ਕੈਲੇ ) ਮਾਛੀਵਾੜਾ ਸਾਹਿਬ|| ਨੇੜਲੇ ਪਿੰਡ ਮਿੱਠੇਵਾਲ ਵਿਖੇ ਸਥਿਤ ਸੱਤਿਆ ਭਾਰਤੀ ਸਕੂਲ ਦਿ ਪੰਜਵੀਂ ਦੀ ਵਿਦਿਆਰਥਣ ਕਿਰਨਦੀਪ ਕੌਰ ਨੇ ਨਵੋਦਿਆ ਟੈਸਟ ਪਾਸ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਸਕੂਲ ਦੀ ਮੁੱਖ ਅਧਿਆਪਕਾ ਮਨਜੀਤ ਕੌਰ ਨੇ ਦੱਸਿਆ ਕਿ ਸਕੂਲ ਦੇ ਸਾਰੇ ਹੀ ਵਿਦਿਆਰਥੀ ਵਿੱਦਿਆ ਦੇ ਖੇਤਰ ਵਿੱਚ ਵੱਡੀਆਂ ਮੱਲਾਂ ਮਾਰ ਰਹੇ ਹਨ ਤੇ ਪੰਜਵੀਂ ਕਲਾਸ ਦੀ ਵਿਦਿਆਰਥਣ ਨੇ ਨਵੋਦਿਆ ਦਾ ਟੈਸਟ ਪਾਸ ਕਰਕੇ ਜਿੱਥੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ ਉਥੇ ਆਪਣੇ ਮਾਤਾ ਪਿਤਾ ਦਾ ਸਿਰ ਵੀ ਉੱਚਾ ਕੀਤਾ ਹੈ। ਉਨਾਂ ਦੱਸਿਆ ਕਿ ਇਹ ਵਿਦਿਆਰਥਣ ਕਿਰਨਦੀਪ ਕੌਰ ਸ਼ੁਰੂ ਤੋਂ ਹੀ ਪੜਾਈ ਦੇ ਖੇਤਰ ਵਿੱਚ ਅੱਗੇ ਰਹੀ ਹੈ ਤੇ ਤੇ ਉਨਾਂ ਨੂੰ ਉਸਦੀ ਇਸ ਪ੍ਰਾਪਤੀ ਉਤੇ ਮਾਣ ਹੈ । ਮੁੱਖ ਅਧਿਆਪਕਾ ਮਨਜੀਤ ਕੌਰ ਨੇ ਕਿਹਾ ਕਿ ਇਹ ਸਕੂਲ ਦੇ ਤਜਰਬੇਕਾਰ ਸਟਾਫ ਸੁਖਬੀਰ ਕੌਰ, ਮਨਦੀਪ ਕੌਰ, ਰਣਜੀਤ ਕੌਰ, ਮੋਨਿਕਾ ਕੌਸ਼ਲ ਅਤੇ ਸੁਮਨ ਬਾਲੀ ਵੱਲੋਂ ਕਰਵਾਈ ਗਈ ਮਿਹਨਤ ਦਾ ਨਤੀਜਾ ਹੈ ਜੋ ਕਿ ਬਹੁਤ ਹੀ ਸ਼ਲਾਘਾਯੋਗ ਹੈ। ਇਸ ਮੌਕੇ ਮੁੱਖ ਅਧਿਆਪਕਾ ਮਨਜੀਤ ਕੌਰ ਅਤੇ ਸਮੂਹ ਸਟਾਫ ਵੱਲੋਂ ਵਿਦਿਆਰਥਣਾ ਕਿਰਨਦੀਪ ਕੌਰ ਦਾ ਮੂੰਹ ਮਿੱਠਾ ਕਰਾ ਕੇ ਉਸ ਦੀ ਹੌਸਲਾ ਅਫਜ਼ਾਈ ਵੀ ਕੀਤੀ।